ਮੀਂਹ ਦੇ ਪਾਣੀ ਨਾਲ ਭਰੇ ਖੱਡੇ ਵਿਚ ਡੁੱਬਣ ਕਾਰਨ ਹੋਈ ਮਾਸੂਮ ਦੀ ਮੌਤ

Child Death

ਮੋਹਾਲੀ, 29 ਜੁਲਾਈ 2026 : ਪੰਜਾਬ ਦੇ ਜਿਲਾ ਮੋਹਾਲੀ (Mohali) ਅਧੀਨ ਆਉ਼ਦੇ ਪਿੰਡ ਬੜਮਾਜਰਾ ਵਿਖੇ ਇਕ ਮਾਸੂਮ ਬੱਚੇ ਦੇ ਪਾਣੀ ਨਾਲ ਭਰੇ ਖੱਡੇ ਵਿਚ ਡੁੱਬ ਕੇ ਮੌਤ (Death) ਦੇ ਘਾਟ ਉਤਰਨ ਦਾ ਸਮਾਚਾਰ ਹੈ ।

ਕੌਣ ਹੈ ਇਹ ਬੱਚਾ

ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਦੇ ਜਿਸ ਪਿੰਡ ਬੜਮਾਜਰਾ (Village Barmajra) ਵਿਖੇ ਇਕ 6 ਸਾਲਾ ਮਾਸੂਮ ਬੱਚੇ ਦੀ ਘਰ ਦੇ ਨੇੜੇ ਬਣੇ ਇਕ ਖੱਡੇ ਵਿਚ ਮੀਂਹ ਦਾ ਪਾਣੀ ਭਰ ਜਾਣ ‘ਤੇ ਉਸ ਵਿਚ ਡੁੱਬ ਕੇ ਜਿਸ ਬੱਚੇ ਦੀ ਮੌਤ ਹੋ ਗਈ ਹੈ ਦੀ ਪਛਾਣ ਵਿਰਾਟ (Virat) ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਘਰ ਦੇ ਨੇੜੇ ਬਣੇ ਇਸ ਖੱਡੇ ਵਿਚ ਭਰੇ ਪਾਣੀ ਵਿਚ ਕੁੱਝ ਬੱਚੇ ਖੇਡਦੇ ਖੇਡਦੇ ਨਹਾਉਣ ਲੱਗ ਪਏ ਅਤੇ ਵਿਰਾਟ ਵੀ ਉਥੇ ਖੇਡਦਾ ਰਿਹਾ ਪਰ ਖੇਡਦੇ ਖੇਡਦੇ ਵਿਰਾਟ ਖੱਡੇ ਵਿਚ ਭਰੇ ਪਾਣੀ ਵਿਚ ਹੀ ਡੁੱਬ ਗਿਆ (Drowned) ਤੇ ਮੌਤ ਦੇ ਘਾਟ ਉਤਰ ਗਿਆ ।

ਕੀ ਦੱਸਿਆ ਮ੍ਰਿਤਕ ਬੱਚੇ ਦੇ ਪਿਤਾ ਨੇ

ਮ੍ਰਿਤਕ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦਾ ਨਾਮ ਵਿਰਾਟ ਸੀ ਅਤੇ ਉਸ ਦੀ ਉਮਰ ਸਿਰਫ਼ 6 ਸਾਲ ਸੀ । ਇਸ ਦੁਖਦਾਈ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ, ਜਦਕਿ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ । ਮੌਕੇ ‘ਤੇ ਮੌਜੂਦ ਲੋਕਾਂ ਨੇ ਉਸ ਨੂੰ ਤੁਰੰਤ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਸਥਾਨਕ ਲੋਕਾਂ ਨੇ ਪ੍ਰਸ਼ਾਸਨ (Administration) ਤੋਂ ਮੰਗ ਕੀਤੀ ਹੈ ਕਿ ਮੀਂਹ ਦੇ ਪਾਣੀ ਨਾਲ ਭਰੇ ਅਜਿਹੇ ਖੱਡਿਆਂ ਨੂੰ ਜਲਦੀ ਭਰਿਆ ਜਾਵੇ ਜਾਂ ਉਨ੍ਹਾਂ ਦੇ ਆਲੇ-ਦੁਆਲੇ ਸੁਰੱਖਿਆ ਦੇ ਪੱਕੇ ਪ੍ਰਬੰਧ ਕੀਤੇ ਜਾਣ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਦਰਦਨਾਕ ਘਟਨਾਵਾਂ ਨੂੰ ਰੋਕਿਆ ਜਾ ਸਕੇ ।

Read More : ਓਡਿਸ਼ਾ ‘ਚ ਛੱਪੜ ‘ਚ ਕਾਰ ਡਿੱਗਣ ਕਾਰਨ ਹੋਈ ਕਈਆਂ ਦੀ ਮੌਤ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *