ਗੜ੍ਹਸ਼ੰਕਰ, 11 ਸਤੰਬਰ 2026 : ਗੜ੍ਹਸ਼ੰਕਰ-ਹੁਸਿ਼ਆਰਪੁਰ (Garhshankar-Hoshiarpur) ਸੜਕ ‘ਤੇ ਅਨਾਜ ਮੰਡੀ ਸੈਲਾ ਖੁਰਦ ਨੇੜੇ ਟਰਾਲੇ ਦੀ ਲਪੇਟ ‘ਚ ਆਉਣ ਨਾਲ ਬਾਈਕ ਸਵਾਰ 2 ਵਿਅਕਤੀਆਂ ਦੀ ਮੌਤ (Death) ਹੋ ਗਈ ਹੈ ।
ਕੌਣ ਹਨ ਦੋਵੇਂ ਜਣੇ
ਮਿਲੀ ਜਾਣਕਾਰੀ ਅਨੁਸਾਰ ਗੜ੍ਹਸ਼ੰਕਰ ਹੁਸਿ਼ਆਰਪੁਰ ਸੜਕ ‘ਤੇ ਅਨਾਜ ਮੰਡੀ ਸੈਲਾ ਖੁਰਦ ਦੇ ਨੇੜੇ ਜੋ ਟਰਾਲੇ ਦੀ ਲਪੇਟ ਵਿਚ ਆਉਣ ਕਾਰਨ ਦੋ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਵਿਚ ਦੋਹਾਂ ਦੀ ਪਛਾਣ ਦਿਲਬਾਗ ਸਿੰਘ ਅਤੇ ਸ਼ਕਤੀ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਦੋਵੇਂ ਜਣੇ ਰਾਏਪੁਰ ਗੁੱਜਰਾਂ ਅਤੇ ਕਿੱਤਣਾ ਦੇ ਵਸਨੀਕ ਹਨ ।
ਕਿਵੇਂ ਵਾਪਰਿਆ ਸੜਕ ਹਾਦਸਾ
ਪ੍ਰਾਪਤ ਸੂਚਨਾ ਮੁਤਾਬਕ ਟਰਾਲੇ ਦੀ ਲਪੇਟ ਵਿਚ ਆਉਣ ਕਾਰਨ ਜੋ ਮੋਟਰਸਾਈਕਲ ਸਵਾਰ (Motorcyclist) ਉਪਰੋਕਤ ਦੋਵੇਂ ਵਿਅਕਤੀਆਂ ਦੀ ਮੌਤ ਹੋ ਗਈ ਹੈ ਵਾਲਾ ਸੜਕ ਹਾਦਸਾ (Road accident) ਉਸ ਵੇਲੇ ਵਾਪਰਿਆ ਜਦੋਂ ਦੋਵੇਂ ਮੋਟਰਸਾਈਕਲ ‘ਤੇ ਸੈਲਾ ਖੁਰਦ ਤੋਂ ਆਪਣੇ ਪਿੰਡ ਵੱਲ ਜਾ ਰਹੇ ਸਨ ਤਾਂ ਉਦੋਂ ਹੀ ਇਕ ਟਰਾਲਾ ਹੁਸਿ਼ਆਰਪੁਰ ਤੋਂ ਗੜ੍ਹਸ਼ੰਕਰ ਵੱਲ ਜਾ ਰਿਹਾ ਸੀ ।
ਜਦੋਂ ਮੋਟਰਸਾਈਕਲ ਸਵਾਰ ਅਨਾਜ ਮੰਡੀ ਸੈਲਾ ਖੁਰਦ ਨੇੜੇ ਪਹੁੰਚੇ ਤਾਂ ਟਰਾਲੇ ਦੀ ਲਪੇਟ ‘ਚ ਮੋਟਰਸਾਈਕਲ ਦੇ ਆਉਣ ਨਾਲ ਇਕ ਵਿਅਕਤੀ ਟਰਾਲੇ ‘ਚ ਫਸ ਗਿਆ, ਜਦੋਂਕਿ ਦੂਜਾ ਪਾਸੇ ਡਿੱਗ ਪਿਆ । ਲੋਕਾਂ ਵੱਲੋਂ ਰੌਲਾ ਪਾਉਣ ‘ਤੇ ਟਰਾਲਾ ਚਾਲਕ (Trailer driver) ਨੇ ਟਰਾਲਾ ਰੋਕਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਤੋਂ ਬਾਅਦ ਲੋਕਾਂ ਨੇ ਟਰਾਲੇ ਹੇਠਾਂ ਫਸੇ ਵਿਅਕਤੀ ਨੂੰ ਬਾਹਰ ਕੱਢਿਆ। ਹਾਦਸੇ ਵਾਲੀ ਥਾਂ ‘ਤੇ ਹੀ ਦੋਹਾਂ ਦੀ ਮੌਤ ਹੋ ਚੁੱਕੀ ਸੀ ।
Read More : ਸੜਕ ਹਾਦਸਾ ਵਾਪਰਨ ‘ਤੇ ਹੋਈ ਪੁਲਸ ਮੁਲਾਜ਼ਮ ਦੀ ਮੌਤ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

One thought on “ਟਰਾਲੇ ਦੀ ਲਪੇਟ `ਚ ਆਉਣ ਨਾਲ 2 ਵਿਅਕਤੀਆਂ ਦੀ ਮੌਤ”