ਢਕਾਨਾਲ, 24 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਓੜੀਸਾ (Odisha) ਦੇ ਜਿਲਾ ਢਕਾਨਾਲ ਵਿਖੇ ਇਕ ਕਾਰ ਦੇ ਛੱਪੜ ਵਿਚ ਡਿੱਗ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਪੰਜ ਲੋਕਾਂ ਦੀ ਹੋਈ ਮੌਤ ਤੇ ਦੋ ਹੋ ਗਏ ਜਖਮੀ
ਮਿਲੀ ਜਾਣਕਾਰੀ ਅਨੁਸਾਰ ਓਡੀਸ਼ਾ ਦੇ ਢਕਾਨਾਲ ਜਿ਼ਲੇ (Dhakanal District) ‘ਚ ਵੀਰਵਾਰ ਤੜਕੇ ਜੋ ਇਕ ਕਾਰ ਸੜਕ ਕੰਢੇ ਇਕ ਛੱਪੜ ‘ਚ ਡਿੱਗ (Fell into the pond) ਗਈ, ਜਿਸ ਕਾਰਨ ਉਸ ‘ਚ ਸਵਾਰ 5 ਲੋਕਾਂ ਦੀ ਮੌਤ (Death) ਹੋ ਗਈ, ਜਦਕਿ 2 ਹੋਰ ਜ਼ਖਮੀ (Injured) ਹੋ ਗਏ । ਪੁਲਸ ਅਨੁਸਾਰ ਹਾਦਸਾ ਢੇਂਕਾਨਾਲ ਸਦਰ ਥਾਣਾ ਖੇਤਰ ਦੇ ਇੰਦੀਪੁਰ ਪਿੰਡ ਨੇੜੇ ਸਵੇਰੇ ਲੱਗਭਗ ਤਿੰਨ ਵਜੇ ਹੋਇਆ ।
ਕੌਣ ਕੌਣ ਹਨ ਜੋ ਉਤਰ ਗਏ ਮੌਤ ਦੇ ਘਾਟ
ਪੁਲਸ ਨੇ ਦੱਸਿਆ ਕਿ ਹਾਦਸੇ ਦੇ ਸਮੇਂ 25 ਤੋਂ 28 ਸਾਲ ਦੀ ਉਮਰ ਦੇ 7 ਵਿਅਕਤੀ ਆਪਣੇ ਇਕ ਦੋਸਤ ਦੇ ਵਿਆਹ ‘ਚ ਸ਼ਾਮਲ ਹੋਣ ਲਈ ਕਾਰ ‘ਚ ਜਾ ਰਹੇ ਸਨ । ਪੁਲਸ ਮੁਤਾਬਕ ਮ੍ਰਿਤਕਾਂ ਦੀ ਪਛਾਣ ਸ਼੍ਰੀਰਾਮ ਸਾਹੂ (25), ਅਵਿਨਾਸ਼ ਸਾਹੂ (28), ਰਾਕੇਸ਼ ਕੁਮਾਰ ਸਾਹੂ (25), ਚੰਦਰਕਾਂਤ ਸਵੈਨ (27) ਅਤੇ ਅਭਿਜੀਤ ਸਾਹੂ (25) ਦੇ ਰੂਪ ‘ਚ ਹੋਈ ਹੈ। ਛੱਪੜ ‘ਚ ਡਿੱਗਣ ਤੋਂ ਠੀਕ ਪਹਿਲਾਂ 2 ਵਿਅਕਤੀਆਂ ਨੇ ਕਾਰ ‘ਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ।
Read More : ਪਿੰਡ ਵਿਚ ਬਣੇ ਛੱਪੜ ਵਿਚ ਡੁੱਬਣ ਕਾਰਨ ਹੋਈ ਮਾਂ ਪੁੱਤਰ ਦੀ ਮੌਤ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
