ਏ. ਐਨ. ਟੀ. ਐਫ. ਨੇ ਹੈਰੋਇਨ ਸਮੇਤ ਦੋ ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ

ANTF arrested

ਫਿਰੋਜ਼ਪੁਰ, 24 ਅਕਤੂਬਰ 2026 : ਪੰਜਾਬ ਦੇ ਜਿਲਾ ਫਿਰੋਜਪੁਰ (Ferozepur) ਵਿਖੇ ਏ. ਐਨ. ਟੀ. ਐਫ. ਵਲੋਂ ਹੈਰੋਇਨ ਸਮੇਤ ਦੇ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ (Arrest) ਕੀਤੇ ਜਾਣ ਦਾ ਸਮਾਚਾਰ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ’ਚ ਨਸ਼ਾ ਤਸਕਰੀ ਦੀ ਮਾਤਰਾ ਨੂੰ ਰੋਕਣ ਲਈ ਸਰਗਰਮ ਐਂਟੀ ਨਾਰਕੋਟਿਕਸ ਟਾਸਕ ਫੋਰਸ (Anti-Narcotics Task Force) (ਏ. ਐੱਨ. ਟੀ. ਐੱਫ.) ਫਿਰੋਜ਼ਪੁਰ ਰੇਂਜ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਉਨ੍ਹਾਂ ਨੇ ਇੱਕ ਸਫਲ ਛਾਪੇਮਾਰੀ ਦੌਰਾਨ ਜੋ ਦੋ ਨਸ਼ਾ ਤਸਕਰਾਂ ਤੋਂ ਹੈਰੋਇਨ ਬਰਾਮਦ ਕੀਤੀ ਹੈ ਦੀ ਪਛਾਣ ਸਾਈਮਨ ਸਿੰਘ ਉਰਫ਼ ਸੈਮਲ ਪੁੱਤਰ ਪਿਆਰਾ ਸਿੰਘ ਅਤੇ ਹਰਭਜਨ ਸਿੰਘ ਉਰਫ਼ ਬੱਬੂ ਪੁੱਤਰ ਸਤਪਾਲ ਸਿੰਘ ਵਜੋਂ ਹੋਈ ਹੈ ।

ਕਿੰਨੀ ਹੈਰੋਇਨ ਕੀਤੀ ਗਈ ਹੈ ਬਰਾਮਦ

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਦੋਵੇਂ ਨੌਜਵਾਨਾਂ ਕੋਲੋਂ ਜੋ ਨਾਕਾਬੰਦੀ ਦੌਰਾਨ ਜੋ ਹੈਰੋਇਨ (Heroin) ਬਰਾਮਦ ਕੀਤੀ ਗਈ ਹੈ ਦੇ ਕੋਲੋਂ 14 ਕਿਲੋ 965 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ । ਇਸਦੇ ਨਾਲ ਹੀ ਪੁਲਸ ਵਲੋੋਂ ਇਕ ਦੋ-ਪਹੀਆ ਵਾਹਨ ਵੀ ਬਰਾਮਦ ਕੀਤਾ ਗਿਆ ਹੈ ਜਿਸ ‘ਤੇ ਹੈਰੋਇਨ ਲਿਜਾਈ ਜਾ ਰਹੀ ਸੀ ।

ਦੋਹਾਂ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ

ਉਪਰੋਕਤ ਸਮੁੱਚੇ ਘਟਨਾਕ੍ਰਮ ਦੌਰਾਨ ਜਿਨ੍ਹਾਂ ਦੋ ਨੌਜਵਾਨਾਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇੇਸ ਦਰਜ ਕਰ ਲਿਆ ਗਿਆ ਹੈ ।ਜਿਕਰਯੋਗ ਹੈ ਕਿ ਇਹ ਦੋਵੇਂ ਮੁਲਜ਼ਮ ਪਿੰਡ ਚਾਂਗਾ ਰਾਏ ਹਿਠਾੜ, ਜਿ਼ਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ । ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਕਾਫ਼ੀ ਸਮੇਂ ਤੋਂ ਸਥਾਨਕ ਪੱਧਰ ’ਤੇ ਨਸ਼ੇ ਦੀ ਸਪਲਾਈ ਦੇ ਕੰਮ ਵਿਚ ਲਿਪਤ ਸਨ ਅਤੇ ਇਸ ਮੋਟਰਸਾਈਕਲ ਦੀ ਵਰਤੋਂ ਰਾਹ ਵਿੱਚ ਚੈਕਿੰਗ ਤੋਂ ਬਚਣ ਲਈ ਕਰਦੇ ਸਨ ।

Read More : ਏ. ਟੀ. ਐਸ. ਵਲੋਂ ਅੱਤਵਾਦੀ ਸੰਗਠਨ ਨਾਲ ਜੁੜਨ ਦੇ ਸ਼ੱਕ ਹੇਠ ਨੌਜਵਾਨ ਗ੍ਰਿਫ਼ਤਾਰ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *