ਪਟਨਾ, 29 ਜੁਲਾਈ 2026 : ਭਾਰਤ ਦੇਸ ਦੇ ਸੂਬੇ ਬਿਹਾਰ (Bihar) ਪੁਲਸ ਵਲੋਂ ਅਧਿਆਪਕ ਭਰਤੀ ਲੀਕ ਮਾਮਲੇ ਵਿਚ ਜਾਂਚ ਦੌਰਾਨ ਇਕ ਡਾਕਟਰ ਨੂੰ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ ।
ਕੌਣ ਹੈ ਇਹ ਡਾਕਟਰ
ਬਿਹਾਰ ਪੁਲਸ ਦੀ ਆਰਥਿਕ ਅਪਰਾਧ ਇਕਾਈ ਨੇ ਮਾਰਚ 2024 ‘ਚ ਬਿਹਾਰ ਪਬਲਿਕ ਸਰਵਿਸ ਕਮਿਸ਼ਨ ਦੀ ਹੋਈ ਅਧਿਆਪਕ ਭਰਤੀ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਲੀਕ (Question paper leak) ਹੋਣ ਦੇ ਮਾਮਲੇ ਦੀ ਜਾਂਚ ਸਬੰਧੀ ਇਕ ਡਾਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ । ਮੁਲਜ਼ਮ ਦੀ ਪਛਾਣ ਜਹਾਨਾਬਾਦ ਜਿ਼ਲੇ ਦੇ ਰਹਿਣ ਵਾਲੇ ਡਾ. ਮਨੀਸ਼ ਕੁਮਾਰ (Dr. Manish Kumar) ਵਜੋਂ ਹੋਈ ਹੈ । ਐਤਵਾਰ ਉਸ ਨੂੰ ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ।
ਕਿੰਨੇ ਵਿਅਕਤੀਆਂ ਨੂੰ ਕੀਤਾ ਜਾ ਚੁੱਕਿਆ ਹੈ ਗ੍ਰਿਫ਼ਤਾਰ
ਹੁਣ ਤੱਕ ਉਕਤ ਮਾਮਲੇ ‘ਚ 296 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ । ਜਾਂਚ ਤੋਂ ਪਤਾ ਲੱਗਾ ਹੈ ਕਿ ਡਾ. ਮਨੀਸ਼ ਕੁਮਾਰ ਦਾ ਸਬੰਧ ਡਾ. ਸਿਵ ਨਾਲ ਸੀ ਜੋ ਸੰਜੀਵ ਕੁਮਾਰ ਸਿੰਘ ਉਰਫ਼ ਸੰਜੀਵ ਮੁਖੀਆ ਦਾ ਪੁੱਤਰ ਹੈ । ਸੰਜੀਵ ਮੁਖੀਆ ਨੀਟ (ਯੂ. ਜੀ.)-2024 ਪ੍ਰਸ਼ਨ ਪੱਤਰ ਲੀਕ ਮਾਮਲੇ ਦਾ ਕਥਿਤ ਮਾਸਟਰਮਾਈਂਡ ਹੈ, ਜਿਸ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਕਰ ਰਹੀ ਹੈ ।
Read More : ਇਟਲੀ `ਚ ਦੋ ਸਿੱਖ ਸੇਵਾਦਾਰਾਂ ਦਾ ਕਾਤਲ ਨੂੰ ਬ੍ਰਿਟੇਨ ਤੋਂ ਗ੍ਰਿਫ਼ਤਾਰ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
