ਪੰਜਾਬ `ਚ ਪੇਪਰ ਲੀਕ ਦਾ ਨਹੀਂ ਸਿਰਫ ਨਕਲ ਦਾ ਮਾਮਲਾ ਸੀ : ਮਾਨ

Bhagwant Mann

ਚੰਡੀਗੜ੍ਹ, 29 ਜੁਲਾਈ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ਆਖਿਆ ਹੈ ਕਿ ਪੰਜਾਬ ਵਿਚ ਪੇਪਰ ਲੀਕ ਦਾ ਨਹੀਂ ਸਿਰਫ਼ ਨਕਲ ਦਾ ਹੀ ਮਾਮਲਾ ਸਾਹਮਣੇ ਆਇਆ ਸੀ ।

ਚਾਰ ਸਾਲਾਂ ਦੇ ਸਮੇਂ ਵਿਚ ਇਕ ਵੀ ਪੇਪਰ ਲੀਕ ਨਹੀਂ ਹੋਇਆ : ਮੁੱਖ ਮੰਤਰੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਕਿਹਾ ਹੈ ਕਿ ਸੂਬੇ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣੇ ਸਾਢੇ 4 ਸਾਲਾਂ ਦਾ ਸਮਾਂ ਹੋ ਗਿਆ ਹੈ ਪਰ ਇਸ ਦੌਰਾਨ ਇਕ ਵੀ ਪੇਪਰ ਲੀਕ ਨਹੀਂ ਹੋਇਆ ਹੈ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਫਾਰਮੇਸੀ ਦੇ ਪੇਪਰ ‘ਚ ਨਕਲ ਮਾਰਨ ਦਾ ਇਕ ਕੇਸ ਸਾਹਮਣੇ ਆਇਆ ਸੀ ਅਤੇ ਇਕ ਵਿਦਿਆਰਥੀ ਬਲੂਟੁੱਥ ਰਾਹੀਂ ਨਕਲ ਮਾਰਨ ਦੀ ਕੋਸਿ਼ਸ਼ ਕਰ ਰਿਹਾ ਸੀ । ਪਤਾ ਚੱਲਦਿਆਂ ਹੀ ਪੁਲਸ ਹਰਕਤ ‘ਚ ਆਈ ਅਤੇ ਦੋਸ਼ੀਆਂ ਨੂੰ ਫੜ ਕੇ ਜੇਲ `ਚ ਭੇਜ ਦਿੱਤਾ ਗਿਆ ।

ਫਾਰਮੇਸੀ ਪੇਪਰ ਸਿੱਖਿਆ ਮੰਤਰੀ ਅਧੀਨ ਨਹੀਂ ਆਉਂਦਾ

ਉਨ੍ਹਾਂ ਕਿਹਾ ਕਿ ਫਾਰਮੇਸੀ ਦਾ ਪੇਪਰ ਪੰਜਾਬ ‘ਚ ਹੋਇਆ ਹੈ ਅਤੇ ਪੇਪਰ ਲੀਕ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ । ਉਨ੍ਹਾਂ ਕਿਹਾ ਕਿ ਫਾਰਮੇਸੀ ਪੇਪਰ ਸਿੱਖਿਆ ਮੰਤਰੀ ਦੇ ਅਧੀਨ ਨਹੀਂ ਆਉਂਦਾ । ਇਹ ਸਿਹਤ ਵਿਭਾਗ ਅਧੀਨ ਆਉਂਦਾ ਹੈ । ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੂੰ ਪਹਿਲਾਂ ਜੰਤਰ-ਮੰਤਰ ਵਾਲੀ ਘਟਨਾ ਨੂੰ ਸੰਭਾਲ ਲੈਣਾ ਚਾਹੀਦਾ ਹੈ, ਬਾਅਦ ‘ਚ ਉਸ ਨੂੰ ਪੰਜਾਬ ਬਾਰੇ ਬੋਲਣਾ ਚਾਹੀਦਾ ਹੈ ।

ਪੰਜਾਬ ਵਿਚ ਸਿਰਫ਼ ਮੈਰਿਟ ‘ਤੇ ਹੁੰਦਾ ਹੈ ਕੰਮ

ਉਨ੍ਹਾਂ ਕਿਹਾ ਕਿ ਉਹ ਅੱਜ ਸੰਸਦ ਮੈਂਬਰ ਸਾਥੀਆਂ ਨਾਲ ਮੁਲਾਕਾਤ ਕਰਨ ਆਏ ਸਨ ਅਤੇ ਉਨ੍ਹਾਂ ਤੋਂ ਅਤੀਤ ‘ਚ ਉਨ੍ਹਾਂ ਨੇ ਕਾਫੀ ਕੁਝ ਸਿੱਖਿਆ ਸੀ । ਉਨ੍ਹਾਂ ਕਿਹਾ ਕਿ ਪੰਜਾਬ ’ਚ ਨਾ ਤਾਂ ਪੈਸਾ ਚੱਲਦਾ ਹੈ ਅਤੇ ਨਾ ਹੀ ਸਿਫਾਰਸ਼ ਚੱਲਦੀ ਹੈ, ਕੇਵਲ ਮੈਰਿਟ ‘ਤੇ ਕੰਮ ਹੁੰਦਾ ਹੈ ਅਤੇ ਸਰਕਾਰ ਨੇ ਮੈਰਿਟ ‘ਤੇ ਹੀ ਸਰਕਾਰੀ ਨੌਕਰੀਆਂ ਦਿੱਤੀਆਂ ਹਨ । ਉਨ੍ਹਾਂ ਕਿਹਾ ਕਿ ਅਕਾਲੀ ਦਲ ਤਾਂ ਆਪਣੇ ਵਜੂਦ ਦੀ ਲੜਾਈ ਲੜ ਰਿਹਾ ਹੈ ਅਤੇ ਉਸ ਦਾ ਪੰਜਾਬ ‘ਚ ਕੋਈ ਪ੍ਰਭਾਵ ਨਹੀਂ ਹੈ ।

Read More : ਪੰਜਾਬ `ਚ ਵੰਡਪਾਊ ਤਾਕਤਾਂ ਕਦੇ ਕਾਮਯਾਬ ਨਹੀਂ ਹੋ ਸਕਦੀਆਂ : ਮੁੱਖ ਮੰਤਰੀ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *