ਜਾਪਾਨ, 29 ਜੁਲਾਈ 2026 : ਜਾਪਾਨ (Japan) ਦੇ ਦੱਖਣ-ਪੱਛਮੀ ਖੇਤਰ ਵਿਚ ਬੀਤੇ ਦਿਨ ਆਏ ਭੂਚਾਲ (Earthquake) ਵਿਚ ਹੁਣ ਤੱਕ 13 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੇ ਜਾਣ ਦਾ ਸਮਾਚਾਰ ਹੈ ।
ਕਿੰਨੀ ਤੀਬਰਤਾ ਵਾਲਾ ਆਇਆ ਸੀ ਭੂਚਾਲ
ਮਿਲੀ ਜਾਣਕਾਰੀ ਅਨੁਸਾਰ ਦੱਖਣ-ਪੱਛਮੀ ਜਾਪਾਨ (South west Japan) ਵਿਚ ਬੀਤੇ ਦਿਨੀਂ ਜੋ ਭੂਚਾਲ ਆਇਆ ਸੀ ਦੀ ਤੀਬਰਤਾ (Intensity) 7. 1 ਦੱਸੀ ਜਾ ਰਹੀ ਹੈ । ਇਸ ਜ਼ਬਰਦਸਤ ਭੂਚਾਲ ਤੋਂ ਬਾਅਦ 13 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ । ਲਾਪਤਾ ਲੋਕਾਂ ਦੀ ਭਾਲ ਲਈ ਆਫ਼ਤ-ਪ੍ਰਭਾਵਿਤ ਇਲਾਕਿਆਂ ਵਿੱਚ ਬਚਾਅ ਕਾਰਜ ਜਾਰੀ ਹਨ । ਪ੍ਰਧਾਨ ਮੰਤਰੀ ਸਾਨਾਏ ਤਾਕਾਈਚੀ ਨੇ ਕਿਹਾ ਕਿ ਲੋਕਾਂ ਨੂੰ ਬਚਾਉਣ ਅਤੇ ਉਨ੍ਹਾਂ ਤੱਕ ਜ਼ਰੂਰੀ ਮਦਦ ਪਹੁੰਚਾਉਣ ਲਈ ਹਰ ਸੰਭਵ ਕੋਸਿ਼ਸ਼ ਕੀਤੀ ਜਾ ਰਹੀ ਹੈ ।
ਪ੍ਰਧਾਨ ਮੰਤਰੀ ਨੇ ਕੀ ਆਖਿਆ
ਤਾਕਾਈਚੀ ਨੇ ਕਿਹਾ ਕਿ ਕੁਝ ਲੋਕ ਅਜੇ ਵੀ ਬਚਾਏ ਜਾਣ ਦੀ ਉਡੀਕ ਕਰ ਰਹੇ ਹਨ ਅਤੇ ਸਮਾਂ ਬੀਤਦਾ ਜਾ ਰਿਹਾ ਹੈ । ਅਸੀਂ ਵੱਧ ਤੋਂ ਵੱਧ ਲੋਕਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਬਚਾਉਣ ਲਈ ਹਰ ਸੰਭਵ ਕੋਸਿ਼ਸ਼ ਕਰਾਂਗੇ । ਤਾਕਾਈਚੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ । ਉਨ੍ਹਾਂ ਨੇ ਭੂਚਾਲ ਨਾਲ ਪ੍ਰਭਾਵਿਤ ਲੋਕਾਂ ਨੂੰ ਗਰਮ ਮੌਸਮ ਦੌਰਾਨ ਆਪਣਾ ਖਿਆਲ ਰੱਖਣ ਦੀ ਅਪੀਲ ਕੀਤੀ ।
ਸਵੈ-ਰੱਖਿਆ ਫੋਰਸ ਕਰ ਰਹੀ ਹੈ ਬਚਾਅ ਕਾਰਜਾਂ ਵਿਚ ਕੰਮ
ਉਨ੍ਹਾਂ ਕਿਹਾ ਕਿ ਜਾਪਾਨ ਦੀ ਸਵੈ-ਰੱਖਿਆ ਫੋਰਸ ਵੀ ਇੱਕ ਬੁਰੀ ਤਰ੍ਹਾਂ ਨੁਕਸਾਨੇ ਗਏ ਸ਼ਾਪਿੰਗ ਮਾਲ ਵਿੱਚ ਖੋਜ ਅਤੇ ਬਚਾਅ ਕਾਰਜਾਂ ਵਿੱਚ ਬਚਾਅ ਕਰਮਚਾਰੀਆਂ ਦੇ ਨਾਲ ਕੰਮ ਕਰ ਰਹੀ ਹੈ ਅਤੇ ਪਾਣੀ, ਭੋਜਨ ਅਤੇ ਹੋਰ ਜ਼ਰੂਰੀ ਸਮਾਨ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚ ਪਹੁੰਚਾਇਆ ਜਾ ਰਿਹਾ ਹੈ ।
ਕੀ ਦੱਸਿਆ ਫਾਇਰ ਵਿਭਾਗ ਨੇ
ਕੁਮਾਮੋਟੋ ਫਾਇਰ ਵਿਭਾਗ (Fire Department) ਨੇ ਦੱਸਿਆ ਕਿ ਕਾਸ਼ੀਮਾ ਕਸਬੇ ਵਿੱਚ `ਏਓਨ ਮਾਲ` ਦੀ ਦੂਜੀ ਮੰਜਿ਼ਲ ਢਹਿ ਗਈ, ਜਿਸ ਨਾਲ ਕਈ ਲੋਕ ਫਸ ਗਏ । ਕੁਮਾਮੋਟੋ ਐਮਰਜੈਂਸੀ ਟੀਮਾਂ ਨੇ ਦੱਸਿਆ ਕਿ ਨਿਪੋਨ ਪੇਪਰ ਇੰਡਸਟਰੀਜ਼ ਕੰਪਨੀ ਦੇ ਯਤਸੁਸ਼ੀਰੋ ਪਲਾਂਟ ਦੀ ਇੱਕ ਚਿਮਨੀ ਢਹਿ ਗਈ, ਜਿਸ ਕਾਰਨ ਲੋਕ ਮਲਬੇ ਹੇਠਾਂ ਫਸ ਗਏ ।
Read More : ਪੱਛਮੀ ਨੇਪਾਲ ਵਿੱਚ ਤੜਕੇ ਤੜਕੇ ਲੱਗੇ ਭੂਚਾਲ ਦੇ ਝਟਕੇ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
