ਦਿੱਲੀ ਵਿਚ ਹੋਇਆ ਨੌਜਵਾਨ ਦਾ ਗੋਲੀਬਾਰੀ ਕਰਕੇ ਕਤਲ

Shoot

ਨਵੀਂ ਦਿੱਲੀ, 20 ਮਈ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਉਤਰ ਪੂਰਬੀ ਦਿੱਲੀ (North East Delhi) ਦੇ ਵੈਲਕਮ ਇਲਾਕੇ ਵਿਚ ਇਕ ਨੌਜਵਾਨ ਦਾ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਉੱਤਰ-ਪੂਰਬੀ ਦਿੱਲੀ ਦੇ ਵੈਲਕਮ ਇਲਾਕੇ (Welcome area) ਵਿਚ ਜੋ ਇਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਦੀ ਪਛਾਣ 22 ਸਾਲਾ ਅਮਾਨਉੱਲਾ ਕੁਰੈਸ਼ੀ ਵਜੋਂ ਹੋਈ ਹੈ । ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ, ਫੋਰੈਂਸਿਕ ਟੀਮ ਅਤੇ ਅਪਰਾਧ ਸ਼ਾਖਾ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ । ਲਾਸ਼ ਨੂੰ ਪੋਸਟਮਾਰਟਮ (Postmortem) ਲਈ ਗੁਰੂ ਤੇਗ ਬਹਾਦਰ ਹਸਪਤਾਲ ਭੇਜ ਦਿੱਤਾ ਗਿਆ ਹੈ । ਪੁਲਸ ਅਨੁਸਾਰ 19 ਅਤੇ 20 ਮਈ ਦੀ ਦਰਮਿਆਨੀ ਰਾਤ ਨੂੰ ਵੈਲਕਮ ਪੁਲਿਸ ਸਟੇਸ਼ਨ ਇਲਾਕੇ ਵਿੱਚ ਗੋਲੀਬਾਰੀ ਦੀ ਰਿਪੋਰਟ ਮਿਲੀ ਸੀ ।

ਘਟਨਾ ਦਾ ਪਤਾ ਚਲਦਿਆਂ ਹੀ ਪੁਲਸ ਟੀਮ ਪਹੁੰਚੀ ਘਟਨਾ ਵਾਲੀ ਥਾਂ ‘ਤੇ

ਜਾਣਕਾਰੀ ਮਿਲਣ ‘ਤੇ ਇੱਕ ਪੁਲਸ ਟੀਮ ਸਿ਼ਆਮ ਲਾਲ ਕਾਲਜ ਨੇੜੇ ਘਟਨਾ ਸਥਾਨ ‘ਤੇ ਪਹੁੰਚੀ ਅਤੇ ਪਤਾ ਲੱਗਾ ਕਿ ਜ਼ਖਮੀ ਵਿਅਕਤੀ ਅਮਾਨਉੱਲਾ ਕੁਰੈਸ਼ੀ ਪੁੱਤਰ ਮੁਹੰਮਦ ਤਸਲੀਮ ਵਾਸੀ ਗੁਰਦੁਆਰਾ ਮੁਹੱਲਾ, ਮੌਜਪੁਰ, ਨੂੰ ਉਸ ਦੇ ਪਰਿਵਾਰ ਪਹਿਲਾਂ ਹੀ ਗੁਰੂ ਤੇਗ ਬਹਾਦਰ ਹਸਪਤਾਲ ਲੈ ਜਾ ਚੁੱਕੇ ਸਨ । ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।

Read More : ਪ੍ਰਸਿੱਧ ਪੰਜਾਬੀ ਗਾਇਕਾ ਯਸਿ਼ੰਦਰ ਕੌਰ ਦਾ ਹੋਇਆ ਕਤਲ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *