ਸ੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਤੋਂ ਮਨਪ੍ਰੀਤ ਇਆਲੀ ਨੇ ਦਿੱਤਾ ਅਸਤੀਫ਼ਾ

Manpreet

ਲੁਧਿਆਣਾ, 20 ਮਈ 2026 : ਸ੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) (Shiromani Akali Dal (Puner Surjit) ਦੇ ਸਮੁੱਚੇ ਅਹੁਦਿਆਂ ਤੋਂ ਮਨਪ੍ਰੀਤ ਸਿੰਘ ਇਆਲੀ ਵਲੋਂ ਅੱਜ ਆਪਣਾ ਅਸਤੀਫਾ (Resignation) ਦੇ ਦਿੱਤਾ ਗਿਆ ਹੈ ।

ਕੀ ਆਖਿਆ ਹੈ ਇਆਲੀ ਨੇ

ਮਿਲੀ ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਇਆਲੀ (Manpreet Singh Ayali) ਨੇ ਜੋ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਹੈ ਨੇ ਕਿਹਾ ਹੈ ਕਿ 2 ਦਸੰਬਰ ਦੇ ਹੁਕਮਨਾਮਾ ਸਾਹਿਬ ਅਨੁਸਾਰ ਨੈਤਿਕ ਅਧਿਕਾਰ ਗਵਾਉਣ ਵਾਲੀ ਲੀਡਰਸਿ਼ਪ ਦਾ ਪਿੱਛੇ ਨਾ ਹੋਣਾ ਤੇ ਪੰਥਕ ਏਕਤਾ ਟੁੱਟਣ ਦੇ ਕਾਰਨਾਂ ਕਰਕੇ ਮੈਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸਾਰੇ ਅਹੁਦਿਆਂ ਤੇ ਤਾਲਮੇਲ ਕਮੇਟੀ ਦੇ ਕਨਵੀਨਰ ਦੇ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ । ਉਨ੍ਹਾਂ ਨੇ ਕਿਹਾ ਹੈ ਕਿ ਭਵਿੱਖ ਵਿੱਚ ਕਦੇ ਵੀ ਬੀ. ਜੇ. ਪੀ, ਬਾਦਲ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਹਿੱਸਾ ਨਹੀਂ ਬਣਾਂਗਾ। ਪੰਜਾਬ,ਪੰਜਾਬੀਅਤ ਤੇ ਕੌਮ ਦੀ ਚੜ੍ਹਦੀ ਕਲਾ ਲਈ ਪੰਥਕ ਧਿਰ ਨਾਲ ਰਲ ਕੇ ਕੰਮ ਕਰਾਂਗਾ ।

Read More : ਆਜ਼ਮ ਖਾਨ ਨੇ ਜੌਹਰ ਟਰੱਸਟ ਤੋਂ ਅਸਤੀਫਾ ਦਿੱਤਾ

ਤਾਜ਼ਾ ਪੰਜਾਬੀ ਖ਼ਬਰਾਂ,ਸ੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਤੋਂ ਮਨਪ੍ਰੀਤ ਇਆਲੀ ਨੇ ਦਿੱਤਾ ਅਸਤੀਫ਼ਾ ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *