ਦਿਨ ਦਿਹਾੜੇ ਘਰ ਵਿਚ ਵੜ ਕੇ ਤੇਜ ਹਥਿਆਰਾਂ ਨਾਲ ਪਾਸਟਰ ਦਾ ਕਤਲ

Batala Murder

ਬਟਾਲਾ, 8 ਅਕਤੂਬਰ 2026 : ਪੰਜਾਬ ਦੇ ਜਿਲਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ (Batala) ਵਿਖੇ ਦਿਨ ਦਿਹਾੜੇ ਘਰ ਵਿਚ ਵੜ ਕੇ ਪਾਸਟਰ ਦਾ ਤੇਜਧਾਰ ਹਥਿਆਰਾਂ ਨਾਲ ਕਤਲ (Murder) ਕੀਤਾ ਗਿਆ ਹੈ ।

ਕੌਣ ਹੈ ਇਹ ਪਾਸਟਰ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਬਟਾਲਾ ਦੇ ਗਾਂਧੀ ਕੈਂਪ ਦੇ ਵਸਨੀਕ ਜਿਸ ਵਿਅਕਤੀ ਦਾ ਅੱਜ ਦਿਨ ਦਿਹਾੜੇ ਘਰ ਵਿਚ ਹੀ ਵੜ ਕੇ ਤੇਜਧਾਰ ਹਥਿਆਰਾਂ (Sharp-edged weapons) ਨਾਲ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ ਪਾਸਟਰ ਬਲਵਿੰਦਰ ਪਾਲ ਉਰਫ ਲਾਡੀ ਦੇ ਤੌੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਬਲਵਿੰਦਰ ਪਾਲ ਲਾਡੀ ਆਪਣੇ ਘਰ ਦੇ ਵਿਚ ਚਰਚ ਵੀ ਚਲਾੳਂੁਦਾ ਸੀ ।

ਕੀ ਆਖਿਆ ਥਾਣਾ ਮੁਖੀ ਨੇ

ਉਪਰੋਕਤ ਵਾਪਰੇ ਕਤਲ ਕਾਂਡ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਵਲ ਲਾਈਨ ਦੇ ਮੁਖੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗਾਂਧੀ ਕੈਂਪ ਖੇਤਰ ਦੇ ਰਹਿਣ ਵਾਲੇ ਬਲਵਿੰਦਰ ਪਾਲ ਲਾਡੀ (Balwinder Pal Laddi) ‘ਤੇ ਹਮਲਾ ਹੋਇਆ ਹੈ ਅਤੇ ਉਹ ਗੰਭੀਰ ਜਖਮੀ ਹੋ ਗਏ ਹਨ ਤੇ ਜਦੋਂ ਮੌਕੇ ‘ਤੇ ਜਾ ਕੇ ਦੇਖਿਆ ਤਾਂ ਬਲਵਿੰਦਰਪਾਲ ਦੀ ਮੌਤ ਹੋ ਚੁੱਕੀ ਸੀ ।

ਪੁਲਸ ਨੇ ਕੀਤਾ ਗਾਂਧੀ ਕੈਂਪ ਦੇ ਰਹਿਣ ਵਾਲੇ ਵਿਅਕਤੀ ਵਿਰੁੱਧ ਕੇਸ ਦਰਜ

ਉਕਤ ਕਤਲ ਕਾਂਡ ਸਬੰਧੀ ਜਿਥੇ ਪੁਲਸ ਵਲੋਂ ਲਾਸ਼ ਨੂੰ ਜਾਂਚ ਲਈ ਪੋਸਟਮਾਰਟਮ (Postmortem) ਕਰਵਾਉਣ ਲਈ ਸਰਕਾਰੀ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ, ਉਥੇ ਹੀ ਉਕਤ ਕਤਲ ਕਾਂਡ ਸਬੰਧੀ ਮ੍ਰਿਤਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਗਾਂਧੀ ਕੈਂਪ ਖੇਤਰ ਦੇ ਹੀ ਰਹਿਣ ਵਾਲੇ ਨਰੇਸ਼ ਖਿਲਾਫ਼ ਕੇਸ ਦਰਜ (Case registered) ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

Read More : ਜ਼ੀਰਕਪੁਰ ਵਿਖੇ ਪਾਰਕ ਵਿਚ ਮਿਲੀ ਸਿਰ ਕੱਟੀ ਲਾਸ਼

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

One thought on “ਦਿਨ ਦਿਹਾੜੇ ਘਰ ਵਿਚ ਵੜ ਕੇ ਤੇਜ ਹਥਿਆਰਾਂ ਨਾਲ ਪਾਸਟਰ ਦਾ ਕਤਲ”

Leave a Reply

Your email address will not be published. Required fields are marked *