ਫਗਵਾੜਾ, 2 ਅਕਤੂਬਰ 2026 : ਪੰਜਾਬ ਦੇ ਸ਼ਹਿਰ ਫਗਵਾੜਾ (Phagwara) ਵਿਖੇ ਬਣੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਹਿੰਸਾ ਮਾਮਲੇ ਵਿਚ ਦੋ ਹੋਰ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।
ਕੌਣ ਕੌਣ ਇਹ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ
ਮਿਲੀ ਜਾਣਕਾਰੀ ਅਨੁਸਾਰ ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (Lovely Professional University) ਦੇ ਕੈਂਪਸ ਵਿਚ ਜੋ ਪੰਜਾਬ ਪੁਲਸ ਵਲੋਂ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਦੋ ਪੀਜ਼ਾ ਡਿਲੀਵਰੀ ਬੁਆਏ ਗਗਨਦੀਪ ਅਤੇ ਜਸਮੀਤ ਜੋ ਕਿ ਮਿਗ-23 ਲੜਾਕੂ ਜਹਾਜ ‘ਤੇ ਚੜ੍ਹਨ ਵਾਲਾ ਯੂਨੀਵਰਸਿਟੀ ਦਾ ਹੀ ਵਿਦਿਆਰਥੀ ਹੈ ।
ਕਿਥੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਮਿਗ-23 ‘ਤੇ ਚੜ੍ਹਨ ਵਾਲੇ ਵਿਦਿਆਰਥੀ ਨੂੰ
ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਹਿੰਸਾ ਮਾਮਲੇ ਵਿਚ ਯੂਨੀਵਰਸਿਟੀ ਦੇ ਕੈਂਪਸ ਦੇ ਬਾਹਰ ਖੜ੍ਹੇ ਮਿਗ-23 ਯੂ. ਐਮ. ਲੜਾਕੂ ਜਹਾਜ਼ ਤੇ ਚੜ੍ਹਨ ਵਾਲੇ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਗ੍ਰਿਫ਼ਤਾਰੀ ਹਿਮਾਚਲ ਪ੍ਰਦੇਸ਼ ਦੇ ਜਿਲਾ ਮੰਡੀ ਤੋਂ ਹੋਈ ਹੈ । ਦੱਸਣਯੋਗ ਹੈ ਕਿ ਪਕੜੇ ਗਏ ਇਸ ਨੌਜਵਾਨ ਦੇ ਪਿਤਾ ਮੰਡੀ ਦੇ ਡੀ. ਸੀ. ਦਫ਼ਤਰ ਵਿਚ ਅਧਿਕਾਰੀ ਵਜੋਂ ਤਾਇਨਾਤ ਹਨ ।
ਕੀ ਆਖਿਆ ਯੂਨੀਵਰਸਿਟੀ ਦੇ ਵੀ. ਸੀ. ਅਤੇ ਰਾਜ ਸਭਾ ਮੈਂਬਰ ਨੇ
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਮੈਂਬਰ ਰਾਜ ਸਭਾ ਅਸ਼ੋਕ ਮਿੱਤਲ ਨੇ ਆਖਿਆ ਹੈ ਕਿ ਯੂਨੀਵਰਸਿਟੀ ਕੈਂਪਸ ਦੇ ਬਾਹਰ 1971 ਦੀ ਜੰਗ ਵਿਚ ਵਰਤਿਆ ਗਿਆ ਮਿਗ-23 ਜਹਾਜ਼ ਅਤੇ ਇਕ ਟੈਂਕ ਸਥਾਪਤ ਕੀਤੇ ਗਏ ਹਨ ਜੋ ਹਥਿਾਰਬੰਦ ਬਲਾਂ ਦੇ ਮਨੋਬਲ ਨੂੰ ਵਧਾਉਣ ਅਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦਾ ਕੰਮ ਕਰਦੇ ਹਨ ਪਰ ਇਨ੍ਹਾਂ ਦੇ ਉਪਰ ਚੜ੍ਹਨ ਨਾਲ ਸਾਰਿਆਂ ਪ੍ਰਤੀ ਇਕ ਅਪਮਾਨਜਨਕ ਕਾਰਵਾਈ ਹੋਈ ਹੈ ।
ਕਿੰਨੇ ਮਾਮਲੇ ਦਰਜ ਕੀਤੇ ਗਏ ਹਨ ਪੁਲਸ ਵਲੋਂ
ਐਲ. ਪੀ. ਯੂ. ਕੈਂਪਸ ਵਿਖੇ ਵਾਪਰੇ ਹਿੰਸਕ ਘਟਨਾਕ੍ਰਮ ਸਬੰਧੀ ਪੰਜਾਬ ਪੁਲਸ ਵਲੋਂ ਹੁਣ ਤੱਕ ਚਾਰ ਮਾਮਲੇ ਦਰਜ ਕੀਤੇ ਗਏ ਹਨ । ਜਿਨ੍ਹਾਂ ਵਿਚੋਂ ਤਿੰਨ ਮਾਮਲੇ ਹਾਈਵੇਅ ਜਾਮ ਕਰਨ, ਪੁਲਸ ਦੀ ਗੱਡੀ ਨੂੰ ਅੱਗ ਲਗਾਉਣ ਅਤੇ ਯੂਨੀਵਰਸਿਟੀ ਅੰਦਰ ਭੰਨ-ਤੋੜ ਕਰਨ ਨਾਲ ਸਬੰਧਤ ਹਨ ।
Read More : ਦਿੱਲੀ ਪੁਲਸ ਨੇ ਕੀਤਾ ਜਾਅਲੀ ਸਰਟੀਫਿਕੇਟ ਤਿਆਰ ਕਰਨ ਵਾਲੇ ਨੂੰ ਗ੍ਰਿਫ਼ਤਾਰ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
