ਜਾਪਾਨ, 2 ਅਕਤੂਬਰ 2026 : ਜਾਪਾਨ ਵਿਖੇ ਚੱਲ ਰਹੀਆਂ ਏਸ਼ੀਅਨ ਖੇਡਾਂ-2026 (Asian Games-2026) ਦੇ 13ਵੇਂ ਦਿਨ ਭਾਰਤੀ ਮੁੱਕੇਬਾਜ ਨੇ ਚੀਨ ਦੀ ਖਿਡਾਰਨ ਨੂੰ ਹਰਾ ਕੇ ਸੋਨੇ ਦਾ ਤਮਗਾ (Gold medal) ਜਿੱਤਿਆ ਹੈ ।
ਕੌਣ ਹੈ ਇਹ ਭਾਰਤੀ ਮੁੱਕੇਬਾਜ
ਮਿਲੀ ਜਾਣਕਾਰੀ ਅਨੁਸਾਰ ਏਸੀ਼ਆਈ ਖੇਡਾਂ ਦੇ 13ਵੇਂ ਦਿਨ ਜੋ ਭਾਰਤ ਦੀ ਸਟਾਰ ਮੁੱਕੇਬਾਜ਼ (India’s star boxer) ਨੇ ਚੀਨ ਦੀ ਖਿਡਾਰਨ ਬਾਓ ਜੀਈ ਨੂੰ ਮੁੱਕੇਬਾਜੀ ਵਿਚ ਹਰਾ ਕੇ ਸੋਨੇ ਦਾ ਤਮਗਾ ਪ੍ਰਾਪਤ ਕੀਤਾ ਹੈ ਦੀ ਪਛਾਣ ਲਵਲੀਨਾ ਬੋਰਗੋਹੇਨ (Lovlina Borgohain) ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਏਸ਼ੀਅਨ ਖੇਡਾਂ ਵਿਚ ਭਾਰਤੀ ਖਿਡਾਰਨ ਨੇ ਆਪਣੇ ਕਰੀਅਰ ਦਾ ਪਹਿਲਾ ਸੋਨੇ ਦਾ ਤਮਗਾ ਪ੍ਰਾਪਤ ਕੀਤਾ ਹੈ ਤੇ ਉਸ ਨੇ ਮਹਿਲਾਵਾਂ ਦੇ 75 ਕਿਲੋਗ੍ਰਾਮ ਭਾਰ ਵਰਗ ਵਿੱਚ ਚੀਨ ਦੀ ਬਾਓ ਜੀਈਈ ਨੂੰ 5-0 ਨਾਲ ਹਰਾਇਆ ਹੈ ।
ਤਮਗਾ ਸੂਚੀ ਵਿਚ ਭਾਰਤ 13ਵੇਂ ਦਿਨ ਪਹੁੰਚਿਆ 70 ਤੱਕ
ਪ੍ਰਾਪਤ ਸੂਚਨਾ ਮੁਤਾਬਕ ਜਾਪਾਨ ਦੇ ਨਾਗੋਯਾ ਵਿੱਚ ਚੱਲ ਰਹੀਆਂ ਖੇਡਾਂ ਦੇ 13ਵੇਂ ਦਿਨ ਭਾਰਤ ਦੀ ਤਗਮਾ ਸੂਚੀ 70 ਤੱਕ ਪਹੁੰਚ ਗਈ ਹੈ, ਜਿਸ ਵਿੱਚ 12 ਸੋਨ ਤਗਮੇ ਸ਼ਾਮਲ ਹਨ। ਦੇਸ਼ ਤਗਮਾ ਸੂਚੀ ਵਿੱਚ ਛੇਵੇਂ ਸਥਾਨ ‘ਤੇ ਪਹੁੰਚ ਗਿਆ ਹੈ । ਭਾਰਤ ਨੇ ਸੈਮੀਫਾਈਨਲ (Semi-finals) ਵਿੱਚ ਇਰਾਨ ਨੂੰ 6-0 ਨਾਲ ਹਰਾ ਕੇ ਪੁਰਸ਼ਾਂ ਦੇ ਰਿਕਰਵ ਟੀਮ ਮੁਕਾਬਲੇ ਦੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕੀਤੀ । ਭਾਰਤ ਨੇ ਤੀਜਾ ਸੈੱਟ 56-55 ਨਾਲ ਜਿੱਤ ਕੇ ਮੈਚ ਆਪਣੇ ਨਾਂ ਕੀਤਾ ।
Read More : ਏਸ਼ੀਆਈ ਖੇਡਾਂ ਵਿਚ ਭਾਰਤ ਨੇ ਜਿੱਤਿਆ ਆਪਣਾ ਤੀਸਰਾ ਤਮਗਾ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
