ਪਤੀ ਦਾ ਪ੍ਰੇਮੀ ਨਾਲ ਮਿਲ ਕੇ ਕਤਲ ਕਰਨ ‘ਤੇ ਪਤਨੀ ਤੇ ਪ੍ਰੇਮੀ ਗ੍ਰਿਫ਼ਤਰ

Bathinda Murder

ਬਠਿੰਡਾ, 2 ਅਕਤੂਬਰ 2026 : ਪੰਜਾਬ ਦੇ ਜਿਲਾ ਬਠਿੰਡਾ (Bathinda) ਵਿਖੇ ਇਕ ਪਤਨੀ ਵਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤਲ (Murder) ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੌਣ ਹਨ ਇਹ ਵਿਅਕਤੀ ਜਿਸਦਾ ਕਰ ਦਿੱਤਾ ਗਿਆ ਕਤਲ

ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਵਿਖੇ ਜੋ ਇਕ ਪਤਨੀ ਵਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ ਗਿਆ ਹੈ ਦੇ ਵਿਚ ਮੌਤ ਦੇ ਘਾਟ ਉਤਰੇ ਵਿਅਕਤੀ ਦੀ ਪਛਾਣ 30 ਸਾਲਾ ਰਾਜਪਾਲ ਸਿੰਘ (Rajpal Singh) ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਗਲਾ ਘੋਟ ਕੇ ਮਾਰ ਦਿੱਤਾ ਅਤੇ ਫਿਰ ਫਾਂਸੀ ‘ਤੇ ਲਟਕਾ ਦਿੱਤਾ ਤੇ ਫਿਰ ਖੁਦ ਹੀ ਰੌਲਾ ਪਾ ਦਿੱਤਾ ਕਿ ਰਾਜਪਾਲ ਵਲੋਂ ਖੁਦਕੁਸ਼ੀ ਕਰ ਲਈ ਗਈ ਹੈ ।

ਕੌਣ ਕੌਣ ਹਨ ਦੋਵੇਂ ਜਣੇ ਜਿਨ੍ਹਾਂ ਕੀਤਾ ਵਿਅਕਤੀ ਦਾ ਕਤਲ

ਪ੍ਰਾਪਤ ਸੂਚਨਾ ਮੁਤਾਬਕ ਜਿਨ੍ਹਾਂ ਦੋ ਵਿਅਕਤੀਆਂ ਮਹਿਲਾ ਤੇ ਪੁਰਸ਼ ਵਲੋਂ ਮਿਲ ਕੇ ਰਾਜਪਾਲ ਨਾਮ ਦੇ ਵਿਅਕਤੀ ਦਾ ਗਲਾ ਘੋਟ ਕੇ ਕਤਲ ਕੀਤਾ ਗਿਆ ਹੈ ਵਿਚ ਮਹਿਲਾ ਦੀ ਪਛਾਣ ਕਿਰਨਪਾਲ ਕੌਰ ਅਤੇ ਪੁਰਸ਼ ਦੀ ਪਛਾਣ ਪ੍ਰਭਜੀਤ ਸਿੰਘ ਦੇ ਤੌਰ ‘ਤੇ ਕੀਤੀ ਗਈ ਹੈ । ਜਿਕਰਯੋਗ ਹੈ ਕਿ ਉਕਤ ਦੋਹਾਂ ਵਲੋਂ ਰਾਜਪਾਲ ਦਾ ਕਤਲ ਕੀਤੇ ਜਾਣ ਦਾ ਕਾਰਨ ਉਨ੍ਹਾਂ ਦੋਹਾਂ ਦੇ ਆਪਸੀ ਪ੍ਰੇਮ ਸਬੰਧਾਂ ਦਾ ਸਾਹਮਣੇ ਆ ਜਾਣਾ ਸੀ ।

ਅਦਾਲਤ ਨੇ ਦਿੱਤਾ ਦੋਹਾਂ ਦਾ ਰਿਮਾਂਡ

ਪੁਲਸ ਵਲੋਂ ਖੁਦਕੁਸ਼ੀ ਕੀਤੇ ਜਾਣ ਦੇ ਸਾਹਮਣੇ ਆਏ ਘਟਨਾਕ੍ਰਮ ਦੀ ਜਾਂਚ ਤੋਂ ਬਾਅਦ ਜਦੋਂ ਪਤਾ ਲੱਗਿਆ ਕਿ ਦੋਹਾਂ ਨੇ ਹੀ ਮਿਲ ਕੇ ਰਾਜਪਾਲ ਦਾ ਕਤਲ ਕੀਤਾ ਹੈ ਤਾਂ ਪੁਲਸ ਨੇ ਦੋਹਾਂ ਨੂੰ ਹੀ ਗ੍ਰਿਫਤਾਰ (Arrested) ਕਰ ਲਿਆ ਅਤੇ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਦੋਹਾਂ ਦਾ ਅਦਾਲਤ ਵਲੋਂ ਦਿੱਤਾ ਗਿਆ ਚਾਰ ਦਿਨਾਂ ਦਾ ਪੁਲਸ ਰਿਮਾਂਡ (Police remand) ਪ੍ਰਾਪਤ ਕੀਤਾ । ਪੁਲਸ ਵਲੋਂ ਵਾਰਦਾਤ ਵਿਚ ਵਰਤੇ ਗਏ ਪਰਨੇ ਅਤੇ ਰੱਸੀ ਨੂੰ ਵੀ ਬਰਾਮਦ ਕਰਕੇ ਜਬਤ ਕਰ ਲਿਆ ਗਿਆ ਹੈ ।

Read More : ਪੈਸਿਆਂ ਦੇ ਲੈਣ ਦੇਣ ਦੇ ਝਗੜੇ ਵਿਚ ਕਸਾਈ ਨੇ ਔਰਤ ਦਾ ਕੀਤਾ ਕਤਲ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *