ਅਮਰੀਕੀ ਅਦਾਲਤ ਨੇ ਪੰਜਾਬੀ ਮੂਲ ਦੇ ਦੋ ਵਿਅਕਤੀਆਂ ਨੂੰ ਸੁਣਾਈਆਂ ਸਜਾਵਾਂ

America Court

ਅਮਰੀਕਾ, 19 ਸਤੰਬਰ 2026 : ਅਮਰੀਕਾ (America) ਦੇ ਓਨਟਾਰੀਓ ਵਿਖੇ ਅਦਾਲਤ ਵਲੋਂ ਦੋ ਪੰਜਾਬੀ ਮੂਲ ਦੇ ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਮਾਮਲੇ ਵਿਚ ਸਜਾਵਾਂ (Punishments) ਸੁਣਾਈਆਂ ਗਈਆਂ ਹਨ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਵਿਖੇ ਅਦਾਲਤ (Court) ਵਲੋਂ ਜੋ ਦੋ ਪੰਜਾਬੀ ਮੂਲ ਦੇ ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ (Narcotic substances) ਦੀ ਤਸਕਰੀ ਦੇ ਮਾਮਲੇ ਵਿਚ ਸਜਾਵਾਂ ਸੁਣਾਈਆਂ ਗਈਆਂ ਹਨ ਦੇ ਵਿਚ ਦੋਹਾਂ ਦੀ ਪਛਾਣ ਇਕਬਾਲ ਸਿੰਘ ਵਿਰਕ ਅਤੇ ਰਣਜੀਤ ਸਿੰਘ ਰੋਵਾਲ ਸ਼ਾਮਲ ਹਨ । ਦੱਸਣਯੋਗ ਹੈ ਕਿ ਅਦਾਲਤ ਵਲੋਂ ਇਕਬਾਲ ਸਿੰਘ ਵਿਰਕ ਨੂੰ ਜਿਥੇ ਜੁਰਮ ਕਬੂਲਣ ਕਰਕੇ 9 ਸਾਲਾਂ ਦੀ ਸਜ਼ਾ ਉਥੇ ਰਣਜੀਤ ਸਿੰਘ ਰੋਵਾਲ ਨੂੰ 37 ਮਹੀਨਿਆਂ ਦੀ ਸਜਾ ਸੁਣਾਈ ਗਈ ਹੈ ।

ਹੋਰ ਕੀ ਫ਼ੈਸਲਾ ਸੁਣਾਇਆ ਗਿਆ ਹੈ ਅਦਾਲਤ ਵਲੋਂ

ਉਪਰੋਕਤ ਮਾਮਲੇ ਵਿਚ ਅਮਰੀਕੀ ਜੱਜ ਸ਼ੈਰਿਲਿਨ ਪੀਸ ਗਾਰਨੇਟ ਨੇ ਦੋਹਾਂ ਨੂੰ ਉਪਰੋਕਤ ਮਾਮਲੇ ਵਿਚ ਸਜ਼ਾਵਾਂ ਸੁਣਾਉਣ ਦੇ ਨਾਲ-ਨਾਲ ਸਜਾਵਾਂ ਪੂਰੀਆਂ ਹੋਣ ‘ਤੇ ਸਿੱਧਾ ਅਮਰੀਕਾ ਤੋਂ ਭਾਰਤ ਭੇਜ ਦਿੱਤਾ ਜਾਵੇਗਾ । ਦੱਸਣਯੋਗ ਹੈ ਕਿ ਦੋਵੇਂ ਵਿਅਕਤੀ ਭਾਰਤੀ ਨਾਗਰਿਕ ਅਤੇ ਕੈਨੇਡਾ ਦੇ ਸਥਾਈ ਨਿਵਾਸੀ ਹਨ ।

Read More : ਨਾਬਾਲਗ ਬੱਚੀ ਨਾਲ ਜਬਰ ਜਨਾਹ ਕਰਨ ਵਾਲੇ ਨੌਜਵਾਨ ਨੂੰ ਸੁਣਾਈ ਸਜ਼ਾ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *