ਸਰਹਿੰਦ ਨਹਿਰ ਵਿਚ ਕਾਰ ਦੇ ਡਿੱਗਣ ਕਾਰਨ ਦੋ ਚਚੇਰੇ ਭਰਾਵਾਂ ਦੀ ਮੌਤ

Sirhind canal

ਮਾਛੀਵਾੜਾ, 25 ਜੁਲਾਈ 2026 : ਪੰਜਾਬ ਦੇ ਮਾਛੀਵਾੜਾ (Machhiwara) ਵਿਖੇ ਵਗਦੀ ਸਰਹਿੰਦ ਨਹਿਰ ਵਿਚ ਕਾਰ ਦੇ ਡਿੱਗ ਜਾਣ ਦੇ ਕਾਰਨ ਦੋ ਚਚੇਰੇ ਭਰਾਵਾਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਮਾਛੀਵਾੜਾ ਨੇੜੇ ਵਗਦੀ ਸਰਹਿੰਦ ਨਹਿਰ (Sirhind Canal) ’ਚ ਜੋ ਕਾਰ ਨਹਿਰ ’ਚ ਡਿੱਗਣ ਨਾਲ ਦੋ ਨੌਜਵਾਨ ਚਚੇਰੇ ਭਰਾਵਾਂ ਦੀ ਮੌਤ ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਵਿਚ ਮ੍ਰਿਤਕਾਂ ਦੀ ਪਛਾਣ ਵਿਕਾਸਦੀਪ (19) ਤੇ ਆਕਾਸ਼ਦੀਪ (20) ਵਾਸੀ ਪਿੰਡ ਸਿੱਖਾਂਵਾਲਾ ਜ਼ਿਲ੍ਹਾ ਫ਼ਰੀਦਕੋਟ ਵਜੋਂ ਹੋਈ ਹੈ ।

ਕੀ ਦੱਸਿਆ ਮ੍ਰਿਤਕ ਦੇ ਪਿਤਾ ਨੇ

ਨਹਿਰ ਵਿਚ ਡਿੱਗਣ ਕਰਕੇ ਮੌਤ ਦੇ ਘਾਟ ਉਤਰੇ ਮ੍ਰਿਤਕ ਦੇ ਪਿਤਾ ਰਿੰਪੀ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਅਤੇ ਭਤੀਜਾ ਦੋਵੇਂ ਚੰਡੀਗੜ੍ਹ ਤੋਂ ਵਾਪਸ ਫ਼ਰੀਦਕੋਟ ਵੱਲ ਇਨੋਵਾ ਕਾਰ ’ਚ ਆ ਰਹੇ ਸਨ । ਤੜਕੇ 4.30 ਵਜੇ ਦੇ ਕਰੀਬ ਉਸ ਦਾ ਪੁੱਤਰ ਮੋਬਾਈਲ ’ਤੇ ਗੱਲ ਕਰ ਰਿਹਾ ਸੀ ਤਾਂ ਪਿੱਛੋਂ ਦੂਜੇ ਲੜਕੇ ਦੀ ਆਵਾਜ਼ ਆਈ ਕਿ ਫੇਟ ਵੱਜ ਗਈ ।

ਪਿਤਾ ਨੇ ਦੱਸਿਆ ਕਿ ਉਸ ਤੋਂ ਬਾਅਦ ਦੋਵੇਂ ਮੁੰਡਿਆਂ ਦੇ ਫੋਨ ਬੰਦ ਹੋ ਗਏ । ਸਵੇਰੇ ਜਦੋਂ ਉਹ ਉਨ੍ਹਾਂ ਦੀ ਭਾਲ ਕਰਦੇ ਹੋਏ ਸਰਹਿੰਦ ਨਹਿਰ ਕਿਨਾਰੇ ਪੁੱਜੇ ਤਾਂ ਉੱਥੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਤੜਕੇ ਸਾਢੇ 4 ਵਜੇ ਦੇ ਕਰੀਬ ਇਕ ਇਨੋਵਾ ਕਾਰ ਸਰਹਿੰਦ ਨਹਿਰ ’ਚ ਡਿੱਗੀ ਹੈ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਗੋਤਾਖੋਰਾਂ (Divers) ਨੂੰ ਬੁਲਾਇਆ ਗਿਆ ।  ਦੋਵੇਂ ਚਚੇਰੇ ਭਰਾਵਾਂ ਦੀਆਂ ਲਾਸ਼ਾਂ (Corpses) ਬਰਾਮਦ ਕਰ ਲਈਆਂ ਗਈਆਂ ਹਨ ।

Read More : ਓਡਿਸ਼ਾ ‘ਚ ਛੱਪੜ ‘ਚ ਕਾਰ ਡਿੱਗਣ ਕਾਰਨ ਹੋਈ ਕਈਆਂ ਦੀ ਮੌਤ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *