ਮੋਗਾ, 29 ਅਗਸਤ 2026 : ਪੰਜਾਬ ਦੇ ਜਿਲਾ ਮੋਗਾ (Moga) ਦੇ ਕਸਬਾ ਧਰਮਕੋਟ ਵਿਖੇ ਬੀਤੇ ਦਿਨੀਂ ਇਕ ਤਿੰਨ ਸਾਲਾ ਮਾਸੂਮ ਬੱਚੇ ਦੀ ਟੈ੍ਕਟਰ ਹੇਠਾਂ ਆ ਜਾਣ ਕਾਰਨ ਮੌਤ (Death) ਹੋ ਗਈ ਹੈ ।
ਕੌਣ ਹੈ ਇਹ ਬੱਚਾ
ਮਿਲੀ ਜਾਣਕਾਰੀ ਅਨੁਸਾਰ ਮੋਗਾ ਦੇ ਕਸਬਾ ਧਰਮਕੋਟ (Dharamkot) ਵਿਖੇ ਨਾਨਕ ਘਰ ਰਹਿ ਰਹੇ ਜਿਸ ਤਿੰਨ ਸਾਲਾ ਮਾਸੂਮ ਬੱਚੇ ਦੀ ਟੈ੍ਕਟਰ ਦੇ ਹੇਠਾਂ (Under the tractor) ਆ ਜਾਣ ਦੇ ਕਾਰਨ ਮੌਤ ਹੋ ਗਈ ਹੈ ਦੀ ਪਛਾਣ ਗਗਨਦੀਪ ਸਿੰਘ ਦੇ ਤੌਰ ‘ਤੇ ਹੋਈ ਹੈ । ਪਰਿਕਾਰਕ ਮੈਂਬਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਗਗਨਦੀਪ ਦਾ ਮਾਮਾ ਟਰੈਕਟਰ ਸਟਾਰਟ ਕਰਕੇ ਖੇਤਾਂ ਵੱਲ ਜਾਣ ਲੱਗਿਆ ਤਾਂ ਇਸੇ ਦੌਰਾਨ ਗਗਨਦੀਪ ਪਿੱਛੋਂ ਦੌੜਦਾ ਹੋਇਆ ਟਰੈਕਟਰ ਕੋਲ ਪਹੁੰਚ ਗਿਆ ਅਤੇ ਟਰੈਕਟਰ ਦੀ ਲਪੇਟ ਵਿੱਚ ਆਉਣ ਕਾਰਨ ਤਿੰਨ ਸਾਲਾ ਬੱਚੇ ਦੀ ਮੌਤ ਹੋ ਗਈ ।
ਪੁਲਸ ਨੇ ਮੌਕੇ ‘ਤੇ ਪਹੁੰਚ ਕੀਤੀ ਕਾਨੂੰਨੀ ਕਾਰਵਾਈ ਸ਼ੁਰੂ
ਪ੍ਰਾਪਤ ਸੂਚਨਾ ਮੁਤਾਬਕ ਟੈ੍ਕਟਰ ਹੇਠਾਂ ਜਾਣ ਕਾਰਨ ਮੌਕੇ ‘ਤੇ ਹੀ ਮੌਤ ਦੇ ਘਾਟ ਉਤਰ ਗਏ ਮਾਸੂਮ ਬੱਚੇ ਦੀ ਮੌਤ ਦਾ ਪਤਾ ਚਲਦਿਆਂ ਹੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਸਮੁੱਚੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ (Postmortem) ਲਈ ਮੋਗਾ ਦੇ ਸਿਵਲ ਹਸਪਤਾਲ ਭੇਜ ਦਿੱਤਾ । ਥਾਣਾ ਧਰਮਕੋਟ ਦੇ ਐੱਸ. ਐੱਚ. ਓ. ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਰੇੜਮਾ ਵਿੱਚ ਤਿੰਨ ਸਾਲਾ ਗਗਨਦੀਪ ਸਿੰਘ ਦੀ ਟਰੈਕਟਰ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋਈ ਹੈ ਸਬੰਧੀ ਪਰਿਵਾਰ ਦੇ ਬਿਆਨਾਂ ਦੇ ਆਧਾਰ `ਤੇ ਅਗਲੀ ਕਾਨੂੰਨੀ ਕਾਰਵਾਈ (Legal action) ਕੀਤੀ ਜਾਵੇਗੀ । ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।
Read More : ਕਾਰ-ਮੋੋਟਰਸਾਈਕਲ ਸੜਕ ਹਾਦਸੇ ਵਿਚ ਹੋਈ ਸੋਸ਼ਲ ਮੀਡੀਆ ਇਨਫਲੂਐਂਸਰ ਦੀ ਮੌਤ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
