ਨਵੀਂ ਦਿੱਲੀ, 29 ਅਗਸਤ 2026 : ਦਿੱਲੀ ਪੁਲਸ (Delhi Police) ਦੇ ਵਿਸ਼ੇਸ਼ ਸੈਲ ਵਲੋਂ ਆਈ. ਐਸ. ਆਈ. ਸਮਰਥਿਤ ਜਾਸੂਸੀ ਨੈਟਵਰਕ ਤਹਿਤ ਇਕ ਨਵ-ਵਿਆਹੇ ਜੋੜੇ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।
ਕੌਣ ਹਨ ਦੋਵੇਂ ਜਣੇ
ਮਿਲੀ ਜਾਣਕਾਰੀ ਅਨੁਸਾਰ ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ ਵਲੋਂ ਜੋ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ. ਐੱਸ. ਆਈ. (I. S. I.) ਸਮਰਥਿਤ ਇਕ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਦਿੱਲੀ ਦੇ ਇਕ ਨਵ-ਵਿਆਹੇ ਜੋੜੇ ਨੂੰ ਗ੍ਰਿਫ਼ਤਾਰ ਕੀਤਾ ਹੈ ਦੀ ਪਛਾਣ ਸਰਾਏ ਕਾਲੇ ਖਾਂ ਦੇ ਰਹਿਣ ਵਾਲੇ ਮੁਹੰਮਦ ਸਾਹਿਲ (25) ਅਤੇ ਉਸ ਦੀ ਪਤਨੀ ਸਮੀਰਾ (21) ਵਜੋਂ ਹੋਈ ਹੈ ।
ਕਦੋਂ ਤੋਂ ਕਰ ਰਹੇ ਸਨ ਜਾਸੂਸੀ
ਪੁਲਸ ਅਨੁਸਾਰ ਦੋਵੇਂ 2024 ਤੋਂ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨੀ ਖੂਫ਼ੀਆ ਏਜੰਟ (Pakistani intelligence agent) ਦੇ ਸੰਪਰਕ ‘ਚ ਸਨ ਅਤੇ ਉਨ੍ਹਾਂ ਨੂੰ ਸੰਵੇਦਨਸ਼ੀਲ ਜਾਣਕਾਰੀ ਮੁਹੱਈਆ ਕਰਵਾਉਣ ‘ਚ ਕਥਿਤ ਤੌਰ ‘ਚ ਸ਼ਾਮਲ ਸਨ ਅਤੇ ਉਨ੍ਹਾਂ ਨੂੰ ਭਾਰਤ ਦੇ ਵੱਖ-ਵੱਖ ਸਥਾਨਾਂ ‘ਚ ਛਾਉਣੀ ਖੇਤਰਾਂ ਦੀ ਟੋਹ ਲੈਣ ਲਈ ਲੋਕਾਂ ਨੂੰ ਭਰਤੀ ਕਰਨ ਦਾ ਕੰਮ ਸੌਂਪਿਆ ਗਿਆ ਸੀ । ਵਿਸ਼ੇਸ਼ ਸੈੱਲ ਅਨੁਸਾਰ ਸਰਗਰਮ ਆਈ. ਐੱਸ. ਆਈ. ਸਮਰਥਿਤ ਨੈੱਟਵਰਕ ਬਾਰੇ ਸੂਚਨਾ ਮਿਲੀ ਸੀ ਅਤੇ ਇਸ ਦੀ ਜਾਂਚ ਕਰਨ ‘ਤੇ ਸਥਾਨਕ ਲੋਕਾਂ ਨੂੰ ਸਾਜੋ-ਸਾਮਾਨ ਦੀ ਸਹਾਇਤਾ ਲਈ ਭਰਤੀ ਕੀਤੇ ਜਾਣ ਅਤੇ ਉਨ੍ਹਾਂ ਰਾਹੀਂ ਭਾਰਤੀ ਸਿਮ ਕਾਰਡ ਹਾਸਲ ਕੀਤੇ ਜਾਣ ਦਾ ਪਤਾ ਲੱਗਾ ।
ਕੀ ਦੱਸਿਆ ਪੁਲਸ ਨੇ
ਪੁਲਸ ਨੇ ਦੱਸਿਆ ਕਿ 2024 ‘ਚ ਸਾਹਿਲ ਇੰਸਟਾਗ੍ਰਾਮ ‘ਤੇ ਆਪਣੀ ਦੋਸਤ ਸਮੀਰਾ ਰਾਹੀਂ ਇਕ ਪਾਕਿਸਤਾਨੀ ਏਜੰਟ ਦੇ ਸੰਪਰਕ ‘ਚ ਆਇਆ ਅਤੇ ਬਾਅਦ ‘ਚ ਉਸ ਨੇ ਸਮੀਰਾ ਨਾਲ ਵਿਆਹ ਕਰਵਾ ਲਿਆ । ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਸ ਪਾਕਿਸਤਾਨੀ ਏਜੰਟ ਨੇ ਸਾਹਿਲ ਅਤੇ ਸਮੀਰਾ ਦੀ ਮੁਲਾਕਾਤ ਇਕ ਪਾਕਿਸਤਾਨੀ ਖੁਫ਼ੀਆ ਕਰਮਚਾਰੀ (ਪੀ. ਆਈ. ਓ.) ਨਾਲ ਕਰਵਾਈ ਅਤੇ ਪੀ. ਆਈ. ਓ. ਨੇ ਹੌਲੀ-ਹੌਲੀ ਦੋਹਾਂ ਨੂੰ ਆਪਣੇ ਨੈੱਟਵਰਕ ਲਈ ਕੰਮ ਕਰਨ ਲਈ ਤਿਆਰ ਕੀਤਾ ਅਤੇ ਵਿੱਤੀ ਲਾਭ ਦਾ ਭਰੋਸਾ ਦਿਵਾਇਆ ।
Read More : ਮੂੰਹ ਘੁੱਟ ਕੇ ਮਹਿਲਾ ਦਾ ਕਤਲ ਕਰਨ ‘ਤੇ ਤਿੰਨ ਵਿਅਕਤੀ ਕੀਤੇ ਗ੍ਰਿਫ਼ਤਾਰ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
