ਰਾਜਸਥਾਨ ਦੇ ਸਾਬਕਾ ਵਿਧਾਇਕ ਅਤਰ ਸਿੰਘ ਦੀ ਕੁੱਟ-ਕੁੱਟ ਕੇ ਹੱਤਿਆ

Murder MLA

ਫਰੀਦਾਬਾਦ, 13 ਅਕਤੂਬਰ 2026 : ਭਾਰਤ ਦੇੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਭਰਤਪੁਰ ਜਿਲੇ ਵਿਖੇ ਸਾਬਕਾ ਵਿਧਾਇਕ ਦਾ ਕੁੱਟ-ਕੁੱਟ ਕੇ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹਨ ਇਹ ਸਾਬਕਾ ਵਿਧਾਇਕ

ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਜਿਲਾ ਭਰਤਪੁਰ ਵਿਖੇ ਜੋ ਇਕ ਸਾਬਕਾ ਵਿਧਾਇਕ (Former MLA) ਦੀ ਕੁ਼ੱਸ਼ਰ ਵਿਵਾਦ ਨੂੰ ਲੈ ਕੇ ਕੁੱਟ-ਕੁੱਟ (beaten) ਕੇ ਹੱਤਿਆ ਹੀ ਕਰ ਦਿੱਤੀ ਗਈ ਹੈ ਵਿਚ ਸਾਬਕਾ ਵਿਧਾਇਕ ਦੀ ਪਛਾਣ ਅਤਰ ਸਿੰਘ ਭਦਾਨਾ 68 ਸਾਲ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਸਾਬਕਾ ਵਿਧਾਇਕ ਭਾਰਤੀ ਜਨਤਾ ਪਾਰਟੀ ਦੇ ਦੱਸੇ ਜਾ ਰਹੇ ਹਨ ।

ਕੀ ਕਾਰਨ ਰਿਹਾ ਸਾਬਕਾ ਵਿਧਾਇਕ ਦੀ ਕੁੱਟਮਾਰ ਕਰਨ ਦਾ

ਰਿਪੋਰਟਾਂ ਅਨੁਸਾਰ ਅਤਰ ਸਿੰਘ ਨੇ ਰਾਜਸਥਾਨ ‘ਚ ਇਕ ਕੁੱਸ਼ਰ ਪਲਾਂਟ ਕਿਰਾਏ ‘ਤੇ ਲਿਆ ਸੀ । ਉਸ ਦਾ ਪਿੰਡ ਵਾਸੀਆਂ ਨਾਲ ਲੱਗਭਗ 4 ਸਾਲਾਂ ਤੋਂ ਇਸ ਸਬੰਧੀ ਝਗੜਾ ਚੱਲ ਰਿਹਾ ਸੀ। ਕੁਝ ਪਿੰਡ ਵਾਸੀਆਂ ਨੇ ਅਤਰ ਸਿੰਘ ਅਤੇ ਉਸ ਦੇ ਸਾਥੀ ਗਗਨ ਸ਼ਰਮਾ ‘ਤੇ ਹਮਲਾ ਕਰ ਦਿੱਤਾ । ਅਤਰ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ । ਉਹ ਮੂਲ ਰੂਪ ‘ਚ ਫਰੀਦਾਬਾਦ ਦੇ ਪਾਲੀ ਪਿੰਡ ਦਾ ਰਹਿਣ ਵਾਲਾ ਸੀ ।

Read More : ਵਿਆਹ ਤੋਂ ਨਾ ਕਰਨ ਤੇ ਪ੍ਰੇਮਿਕਾ ਨੂੰ ਖੱਡ ਚ ਧੱਕਾ ਦੇਣ ‘ਤੇ ਹੋਈ ਮੌਤ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *