ਕਾਰ ਸਮੇਤ ਛੱਪੜ ਵਿਚ ਡਿੱਗਣ ਕਾਰਨ ਤਿੰਨ ਵਿਅਕਤੀਆਂ ਦੀ ਹੋਈ ਮੌਤ

pond

ਲੁਧਿਆਣਾ, 13 ਅਗਸਤ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਜਗਰਾਓਂ-ਰਾਏਕੋਟ ਰੋਡ ਤੇ ਬੀਤੀ ਰਾਤ ਤੇਜ ਰਫ਼ਤਾਰ ਕਾਰ ਦੇ ਛੱਪੜ ਵਿਚ ਡਿੱਗਣ (Falling puddle) ਕਾਰਨ ਤਿੰਨ ਵਿਅਕਤੀਆਂ ਦੀ ਮੌਤ (Death) ਹੋ ਗਈ ਹੈ ।

ਕੌਣ ਹਨ ਤਿੰਨੋਂ ਜਣੇ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਜਗਰਾਓਂ-ਰਾਏਕੋਟ ਰੋਡ ‘ਤੇ ਜੋ ਬੀਤੀ ਰਾਤ ਕਰੀਬ ਸਵਾ ਇਕ ਵਜੇ ਇਕ ਤੇਜ ਰਫ਼ਤਾਰ ਕਾਰ (Fast car) ਦੇ ਛੱਪੜ ਵਿਚ ਡਿੱਗਣ ਦਾ ਘਟਨਾਕ੍ਰਮ ਵਾਪਰਿਆ ਹੈ ਦੇ ਚਲਦਿਆਂ ਕਾਰ ਵਿਚ ਸਵਾਰ ਪੰਜ ਵਿਚੋਂ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ ਦੀ ਪਛਾਣ ਬਲਕਾਰ ਸਿੰਘ, ਵਿਸ਼ਾਲ ਅਤੇ ਸੰਦੀਪ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਤਿੰਨੋਂ ਜਣੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਦੇ ਕਰੀਬੀ ਹਨ ।

ਪੁਲਸ ਨੇ ਮੌਕੇ ‘ਤੇ ਜਾ ਕੇ ਲਾਸ਼ਾਂ ਨੂੰ ਛੱਪੜ ਵਿਚੋਂ ਕੱਢਿਆ ਬਾਹਰ

ਉਪਰੋਕਤ ਵਾਪਰੇ ਹਾਦਸੇ ਸਬੰਧੀ ਸੂਚਨਾ ਮਿਲਦਿਆਂ ਹੀ ਪੁਲਸ ਅਤੇ ਬਚਾਅ ਦਲ ਤੁਰੰਤ ਘਟਨਾ ਸਥਾਨ ‘ਤੇ ਪਹੁੰਚ ਗਏ । ਪੁਲਸ ਨੇ ਛੱਪੜ ਵਿੱਚੋਂ ਲਾਸ਼ਾਂ (Corpses) ਨੂੰ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ । ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।

Read More : ਓਡਿਸ਼ਾ ‘ਚ ਛੱਪੜ ‘ਚ ਕਾਰ ਡਿੱਗਣ ਕਾਰਨ ਹੋਈ ਕਈਆਂ ਦੀ ਮੌਤ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *