ਨਵੀਂ ਦਿੱਲੀ, 30 ਸਤੰਬਰ 2026 : ਪੰਜਾਬ ਦੇ ਜਿਲਾ ਜਲੰਧਰ (Jalandhar) ਵਿਖੇ ਬਣੀਆਂ ਵੱਖ-ਵੱਖ ਥਾਵਾਂ ਨੂੰ ਅੱਜ ਬੰਬ ਨਾਲ ਨਿਸ਼ਾਨਾ (Bomb Threat) ਬਣਾਏ ਜਾਣ ਦੀ ਇਕ ਈਮੇਲ ਰਾਹੀਂ ਧਮਕੀ ਦਿੱਤੇ ਜਾਣ ਦਾ ਸਮਾਚਾਰ ਹੈ ।
ਕਿਹੜੀਆਂ ਕਿਹੜੀਆਂ ਥਾਵਾਂ ਨੂੰ ਬੰਬ ਨਾਲ ਨਿਸ਼ਾਨਾ ਬਣਾਉਣ ਦੀ ਦਿੱਤੀ ਗਈ ਹੈ ਧਮਕੀ
ਮਿਲੀ ਜਾਣਕਾਰੀ ਅਨੁਸਾਰ ਜਲੰਧਧਰ ਵਿਖੇ ਜੋ ਅੱਜ ਸਵੇਰ ਵੇਲੇ ਇਕ ਈਮੇਲ ਭੇਜ ਕੇ ਜਲੰਧਰ ਵਿਖੇ ਵੱਖ-ਵੱਖ ਥਾਵਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੇ ਜਾਣ ਦਾ ਸਮਾਚਾਰ ਹੈ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ, ਸਕੂਲਾਂ, ਦੇਵੀ ਤਾਲਾਬ ਮੰਦਰ ਅਤੇ ਬੱਸਾਂ ਸ਼ਾਮਲ ਹਨ । ਦੱਸਣਯੋਗ ਹੈ ਕਿ ਈਮੇਲ ਵਿੱਚ ਜਲੰਧਰ ਦੇ ਸਕੂਲਾਂ ਵਿੱਚ ਸਵੇਰੇ 11 : 11 ਵਜੇ, ਸ਼੍ਰੀ ਦੇਵੀ ਤਾਲਾਬ ਮੰਦਰ ਵਿੱਚ ਦੁਪਹਿਰ 12:11 ਵਜੇ, ਕੋਰਟ ਕੰਪਲੈਕਸ ਵਿੱਚ ਦੁਪਹਿਰ 2:11 ਵਜੇ ਅਤੇ ਇੱਕ ਦਫਤਰ ਵਿੱਚ ਦੁਪਹਿਰ 3:11 ਵਜੇ ਬੰਬ ਸੁੱਟਣ ਦੀਆਂ ਧਮਕੀਆਂ ਦਾ ਜਿਕਰ ਕੀਤਾ ਗਿਆ ਹੈ ।
ਹੋਰ ਕੀ ਕੀ ਆਖਿਆ ਗਿਆ ਹੈ ਈਮੇਲ ਵਿਚ
ਪ੍ਰਾਪਤ ਸੂਚਨਾ ਮੁਤਾਬਕ ਧਮਕੀ ਭਰੀ ਈਮੇਲ (Threatening email) ਵਿੱਚ ਉਪਰੋਕਤ ਤੋਂ ਇਲਾਵਾ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਜਲੰਧਰ ਵਿੱਚ ਅਮਿਤ ਸ਼ਾਹ ਦੀ ਰੈਲੀ ਦੇ ਸਟੇਜ ਹੇਠਾਂ ਇੱਕ ਆਈ. ਈ. ਡੀ. ਲਗਾਇਆ ਗਿਆ ਹੈ । ਇਸ ਵਿੱਚ ਇਹ ਵੀ ਜਿ਼ਕਰ ਕੀਤਾ ਗਿਆ ਹੈ ਕਿ ਰੈਲੀ ਵਿੱਚ ਲੋਕਾਂ ਨੂੰ ਲਿਜਾਉਣ ਵਾਲੀਆਂ 2 ਹਜ਼ਾਰ ਬੱਸਾਂ ਵਿੱਚੋਂ ਦੋ ਜਾਂ ਤਿੰਨ ਵਿੱਚ ਬੰਬ ਹੋ ਸਕਦੇ ਹਨ ।
ਜਾਣਕਾਰੀ ਮੁਤਾਬਕ ਈਮੇਲ `ਖਾਲਿਸਤਾਨ ਨੈਸ਼ਨਲ ਆਰਮੀ` ਅਤੇ `ਬੱਬਰ ਖਾਲਸਾ (ਪਰਮਾਰ-ਕੈਨੇਡਾ)` ਦੇ ਨਾਵਾਂ ਨਾਲ ਖਤਮ ਹੁੰਦੀ ਹੈ । ਇਸ ਵਿੱਚ ਗੁਰਨਾਖ ਸਿੰਘ, ਡਾ. ਗੁਰਨਿਰਵੈਰ ਸਿੰਘ, ਪ੍ਰੋ. ਗੁਰਕਮਲ ਸਿੰਘ ਅਤੇ ਪ੍ਰੋ. ਗੁਰੰਗਰ ਸਿੰਘ ਦੇ ਨਾਮ ਵੀ ਸੂਚੀਬੱਧ ਹਨ । ਪੁਲਸ ਅਤੇ ਸੁਰੱਖਿਆ ਏਜੰਸੀਆਂ (Security agencies) ਨੂੰ ਅਲਰਟ ‘ਤੇ ਰੱਖਿਆ ਗਿਆ ਹੈ ।
Read More : ਚੰਡੀਗੜ੍ਹ ਵਿਖੇ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
