ਚੰਡੀਗੜ੍ਹ, 25 ਅਗਸਤ 2026 : ਸਾਬਕਾ ਕੇਂਦਰੀ ਮੰਤਰੀ (Former Union Minister) ਵਿਜੈ ਸਾਂਪਲਾ ਨੂੰ ਬਹਿਲਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ ਐਸ. ਆਈ. ਟੀ. ਵਲੋਂ ਮੁੜ ਸੰਮੰਨ ਜਾਰੀ (Summons issued) ਕੀਤੇ ਜਾਣ ਦਾ ਸਮਾਚਾਰ ਹੈ ।
ਕਦੋਂ ਪੇਸ਼ ਹੋਣ ਲਈ ਗਿਆ ਹੈ ਆਖਿਆ
ਮਿਲੀ ਜਾਣਕਾਰੀ ਅਨੁਸਾਰ ਬਹਿਬਲ ਕਲਾਂ ਗੋਲੀਕਾਂਡ (Behbal Kalan firing incident) ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਵੱਲੋਂ ਜੋ ਅੱਜ ਸਾਬਕਾ ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਆਗੂ ਵਿਜੇ ਸਾਂਪਲਾ (Vijay Sampla) ਨੂੰ ਮੁੜ ਸੰਮਨ ਜਾਰੀ ਕੀਤੇ ਗਏ ਹਨ ਦੇ ਚਲਦਿਆਂ ਹੁਣ ਵਿਜੈ ਸਾਂਪਲਾ ਨੂੰ 27 ਅਗਸਤ ਨੂੰ ਚੰਡੀਗੜ੍ਹ ਵਿਖੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ ।
ਸੰਮੰਨ ਜਾਰੀ ਹੋਣ ਅਤੇ 27 ਨੂੰ ਬੁਲਾਏ ਜਾਣ ਤੇ ਕੀ ਆਖਿਆ ਵਿਜੈ ਸਾਂਪਲਾ ਨੇ
ਪ੍ਰਾਪਤ ਸੂਚਨਾ ਮੁਤਾਬਕ ਐਸ. ਆਈ. ਟੀ. (S. I. T.) ਵਲੋਂ ਜੋ 27 ਅਗਸਤ ਨੂੰ ਪੇਸ਼ ਹੋਣ ਲਈ ਵਿਜੈ ਸਾਂਪਲਾ ਨੂੰ ਮੁੜ ਸੰਮੰਨ ਭੇੇਜੇ ਗਏ ਸਬੰਧੀ ਵਿਜੈ ਸਾਂਪਲਾ ਵਲੋਂ 27 ਅਗਸਤ ਨੂੰ ਐਸ. ਆਈ. ਟੀ. ਪੇਸ਼ ਹੋਣ ਤੋਂ ਅਸਮਰਥਤਾ ਪ੍ਰਗਟਾਈ ਗਈ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਇਸ ਲਈ ਹੈ ਕਿਉਂਕਿ ਉਨ੍ਹਾਂ ਵਲੋਂ ਪਹਿਲਾਂ ਤੋਂ ਹੀ ਤੈਅ ਭਾਰਤੀ ਜਨਤਾ ਪਾਰਟੀ ਦੇ ਪ੍ਰੋਗਰਾਮਾਂ ਅਤੇ ਮੀਟਿੰਗਾਂ ਵਿਚ ਸ਼ਾਮਲ ਹੋਣਾ ਹੈ । ਜਿਸਦੇ ਚਲਦਿਆਂ ਵਿਜੈ ਸਾਂਪਲਾ ਨੇ ਐਸ. ਆਈ. ਟੀ. ਤੋਂ ਪੁੱਛਗਿੱਛ ਲਈ ਸਤੰਬਰ ਮਹੀਨੇ ਵਿੱਚ ਕੋਈ ਅਗਲੀ ਤਾਰੀਕ ਦੇਣ ਦੀ ਮੰਗ ਕੀਤੀ ਹੈ ।
ਕੀ ਆਖਿਆ ਵਿਜੈ ਸਾਂਪਲਾ ਨੇ
ਪੰਜਾਬ ਦੇ ਵਿਚ ਵਾਪਰੇ ਬਹਿਬਲਕਲਾਂ ਗੋਲੀਕਾਂਡ ਸਬੰਧੀ ਆਪਣਾ ਪੱਖ ਰੱਖਦਿਆਂ ਵਿਜੈ ਸਾਂਪਲਾ ਨੇ ਕਿਹਾ ਕਿ ਬਹਿਬਲ ਕਲਾਂ ਮਾਮਲੇ ਨਾਲ ਉਨ੍ਹਾਂ ਦਾ ਕੋਈ ਵੀ ਲੈਣਾ-ਦੇਣਾ ਨਹੀਂ ਹੈ । ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਬਿਨਾਂ ਕਾਰਨ ਇਸ ਮਾਮਲੇ `ਚ ਘਸੀਟਿਆ ਜਾ ਰਿਹਾ ਹੈ । ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਵਿਜੇ ਸਾਂਪਲਾ ਤੋਂ ਪੁੱਛਗਿੱਛ ਕਰ ਚੁੱਕੀ ਹੈ ।
Read More : ਐਸ. ਆਈ. ਟੀ. ਨੇ ਦਿੱਤੀ ਐਸ. ਜੀ. ਪੀ. ਸੀ. ਦਫ਼ਤਰ ਪਹੁੰਚ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
