ਉੱਤਰਾਖੰਡ ਵਿਚ ਭੂਚਾਲ ਦੇ ਤੇਜ ਝਟਕਿਆਂ ਨਾਲ ਕੰਬੀ ਧਰਤੀ

earthquake

ਉਤਰਾਖੰਡ, 10 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਉਤਰਕਾਸ਼ੀ ਅਤੇ ਟਿਹਰੀ ਗੜ੍ਹਵਾਲ ਜਿਲਿਆਂ ਵਿਚ ਬੀਤੀ ਰਾਤ ਭੂਚਾਲ (Earthquake) ਦੇ ਤੇਜ ਝਟਕੇ ਮਹਿਸੂਸ ਕੀਤੇ ਗਏ ।

ਕਿੰਨੀ ਤੀਬਰਤਾ ਮਾਪੀ ਗਈ ਭੂਚਾਲ ਦੀ

ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਜੋ ਉਤਰਾਖੰਡ ਦੇ ਉੱਤਰਕਾਸ਼ੀ ਅਤੇ ਟਿਹਰੀ ਗੜ੍ਹਵਾਲ ਜ਼ਿਲ੍ਹਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ ਦੀ ਰਿਕਟਰ ਪੈਮਾਨੇ ‘ਤੇ 4.2 ਤੀਬਰਤਾ (Intensity) ਮਾਪੀ ਗਈ ਜਦਕਿ ਟਿਹਰੀ ਵਿੱਚ 2.0 ਤੀਬਰਤਾ ਵਾਲਾ ਹਲਕਾ ਭੂਚਾਲ ਦਰਜ ਕੀਤਾ ਗਿਆ । ਦੋਵਾਂ ਥਾਵਾਂ ਤੋਂ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ।

ਝਟਕੇ ਲੱਗਦਿਆਂ ਹੀ ਲੋਕ ਆਏ ਘਰਾਂ ਵਿਚੋਂ ਬਾਹਰ

ਪ੍ਰਾਪਤ ਸੂਚਨਾ ਮੁਤਾਬਕ ਉੱਤਰਕਾਸ਼ੀ ਦੇ ਕਈ ਇਲਾਕਿਆਂ ਜਿਨ੍ਹਾਂ ਵਿੱਚ ਯਮੁਨਾ ਅਤੇ ਗੰਗਾ ਘਾਟੀਆਂ ਵੀ ਸ਼ਾਮਲ ਹਨ ਵਿਖੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਜਾਣ ਦੇ ਚਲਦਿਆਂ ਲੋਕ ਤੁਰੰਤ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ ਅਤੇ ਭੂਚਾਲ ਬਾਰੇ ਪਤਾ ਕਰਨ ਲਈ ਆਪਣੇ ਆਲੇ-ਦੁਆਲੇ ਦੇ ਲੋਕਾਂ ਨਾਲ ਸੰਪਰਕ ਕਰਨ ਲੱਗੇ । ਜਿ਼ਲ੍ਹਾ ਐਮਰਜੈਂਸੀ ਆਪਰੇਸ਼ਨ ਸੈਂਟਰ ਅਨੁਸਾਰ ਇਹ ਝਟਕਾ ਦੇਰ ਰਾਤ ਕਰੀਬ 1:21 ਵਜੇ ਮਹਿਸੂਸ ਕੀਤਾ ਗਿਆ ।

ਭੂਚਾਲ ਦਾ ਕੇਂਦਰ ਬਿੰਦੂ ਸੀ ਬਾਰਕੋਟ ਤਹਿਸੀਲ

ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (National Center for Seismology) ਨੇ ਇਸ ਦੀ ਤੀਬਰਤਾ 4.2 ਦੱਸੀ ਹੈ । ਭੂਚਾਲ ਦਾ ਕੇਂਦਰ ਉੱਤਰਕਾਸ਼ੀ ਜਿ਼ਲ੍ਹੇ ਵਿੱਚ ਸੀ ਅਤੇ ਇਸ ਦੀ ਡੂੰਘਾਈ ਲਗਭਗ 10 ਕਿਲੋਮੀਟਰ ਦਰਜ ਕੀਤੀ ਗਈ ਸੀ । ਦੱਸਿਆ ਗਿਆ ਹੈ ਕਿ ਇਸ ਦਾ ਕੇਂਦਰ ਬਾਰਕੋਟ ਤਹਿਸੀਲ ਹੈੱਡਕੁਆਰਟਰ ਦੇ ਨੇੜੇ ਰਾਜਗੜ੍ਹੀ ਦੇ ਕੋਲ ਸੀ । ਟਿਹਰੀ ਗੜ੍ਹਵਾਲ ਦੇ ਕੀਰਤੀਨਗਰ ਅਤੇ ਘਨਸਾਲੀ ਇਲਾਕਿਆਂ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ।

Read More : ਜਾਪਾਨ ਵਿਚ ਆਏ ਭੂਚਾਲ ਕਾਰਨ ਹੋ ਚੁੱਕੀ ਹੈ 13 ਲੋਕਾਂ ਦੀ ਮੌਤ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *