ਭਾਰਤ ਨੇ ਜਿੱਤਿਆ ਏਸ਼ੀਆਈ ਖੇਡਾਂ ਵਿੱਚ ਤੀਸਰਾ ਸੋਨੇ ਦਾ ਤਗ਼ਮਾ

Asian Games

ਜਾਪਾਨ, 26 ਸਤੰਬਰ 2026 : ਜਾਪਾਨ (Japan) ਵਿਖੇ ਹੋ ਰਹੀਆਂ ਏਸ਼ੀਆਈ ਖੇਡਾਂ-2026 ਵਿਚ ਭਾਰਤ ਦੇਸ਼ ਵਲੋਂ ਅੱਜ ਤੀਸਰਾ ਸੋਨੇ ਦਾ ਤਮਗਾ (Third gold medal) ਜਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨੀਆਂ ਦੌੜਾਂ ਨਾਲ ਮਹਿਲਾ ਕਬੱਡੀ ਟੀਮ ਨੇ ਈਰਾਨ ਨੂੰ ਹਰਾਇਆ

ਮਿਲੀ ਜਾਣਕਾਰੀ ਅਨੁਸਾਰ ਭਾਰਤ ਨੇ ਜਿਥੇ ਏਸ਼ੀਆਈ ਖੇਡਾਂ-2026 (Asian Games 2026) ਵਿੱਚ ਆਪਣਾ ਤੀਜਾ ਸੋਨ ਤਗਮਾ ਜਿੱਤਿਆ ਹੈ, ਉਥੇ ਭਾਰਤੀ ਟੀਮ ਨੇ ਮਹਿਲਾ ਕਬੱਡੀ ਫਾਈਨਲ ਵਿੱਚ ਈਰਾਨ ਨੂੰ 37-34 ਨਾਲ ਹਰਾਇਆ ਹੈ । ਭਾਰਤੀ ਮਹਿਲਾ ਟੀਮ ਨੇ ਲਗਾਤਾਰ ਪੰਜਵੀਂ ਏਸ਼ੀਆਈ ਖੇਡਾਂ ਵਿੱਚ ਤਗਮਾ ਜਿੱਤਿਆ ਹੈ । ਪੁਰਸ਼ ਟੀਮ ਹੁਣ ਦੁਪਹਿਰ 2:30 ਵਜੇ ਫਾਈਨਲ ਵਿੱਚ ਈਰਾਨ ਨਾਲ ਭਿੜੇਗੀ ।

ਖੇਡਾਂ ਦੇ ਸਤਵੇਂ ਦਿਨ ਜਿੱਤਿਆ ਸ਼ਨੀਵਾਰ ਨੂੰ ਚੌਥਾ ਤਮਗਾ

ਭਾਰਤ ਨੇ ਜਾਪਾਨ ਦੇ ਨਾਗੋਆ ਵਿੱਚ ਖੇਡਾਂ ਦੇ ਸੱਤਵੇਂ ਦਿਨ ਸ਼ਨੀਵਾਰ ਨੂੰ ਆਪਣਾ ਚੌਥਾ ਤਗਮਾ ਜਿੱਤਿਆ । ਇਨ੍ਹਾਂ ਵਿੱਚ ਦੋ ਚਾਂਦੀ ਦੇ ਤਗਮੇ ਅਤੇ ਇੱਕ ਕਾਂਸੀ ਦਾ ਤਗਮਾ ਸ਼ਾਮਲ ਹੈ । ਲੰਬੀ ਦੂਰੀ ਦੇ ਦੌੜਾਕ ਸਾਵਨ ਬਰਵਾਲ ਨੇ ਪੁਰਸ਼ਾਂ ਦੀ ਮੈਰਾਥਨ ਵਿੱਚ 2 ਘੰਟੇ 11 ਮਿੰਟ 37 ਸਕਿੰਟ ਦੇ ਸਮੇਂ ਨਾਲ ਚਾਂਦੀ ਦਾ ਤਗਮਾ ਜਿੱਤਿਆ । ਭਾਰਤ ਨੂੰ 44 ਸਾਲ ਬਾਅਦ ਇਸ ਈਵੈਂਟ ਵਿੱਚ ਤਮਗਾ ਮਿਲਿਆ ਹੈ । 1982 ਦੀਆਂ ਦਿੱਲੀ ਏਸ਼ਿਆਈ ਖੇਡਾਂ ਵਿੱਚ ਭਾਰਤ ਨੂੰ ਕਾਂਸੀ ਦਾ ਤਗ਼ਮਾ ਮਿਲਿਆ ਸੀ ।

ਨਿਸ਼ਾਨੇਬਾਜੀ ਵਿਚ ਭਾਰਤ ਦਾ ਇਹ ਸੀ 11ਵਾਂ ਤਮਗਾ

ਭਾਰਤੀ ਟੀਮ ਔਰਤਾਂ ਦੀ 50 ਮੀਟਰ ਰਾਈਫਲ ਥ੍ਰੀ-ਪੋਜੀਸ਼ਨ ਸ਼੍ਰੇਣੀ ਵਿੱਚ ਦੂਜੇ ਸਥਾਨ ‘ਤੇ ਰਹੀ । ਟੀਮ ਵਿੱਚ ਆਸ਼ੀ ਚੌਕਸੀ, ਤਿਲੋਤਮਾ ਸੇਨ ਅਤੇ ਵਿਦਰਸ਼ਾ ਵਿਨੋਦ ਸ਼ਾਮਲ ਸਨ । ਇਹ ਨਿਸ਼ਾਨੇਬਾਜ਼ੀ ਵਿੱਚ ਭਾਰਤ ਦਾ 11ਵਾਂ ਤਗਮਾ ਸੀ । ਇਸ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਸੋਨ, ਪੰਜ ਚਾਂਦੀ ਅਤੇ ਚਾਰ ਕਾਂਸੀ ਦੇ ਤਗਮੇ ਜਿੱਤੇ ਸਨ ।

Read More : ਭਾਰਤ ਕਰੇਗਾ ਪਹਿਲੀ ਵਾਰ ਸਾਈਕਲਿੰਗ ਰੋਡ ਵਿਸ਼ਵ ਚੈਂਪੀਅਨਸਿ਼ਪ ਦੀ ਮੇਜ਼ਬਾਨੀ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *