ਯੂ. ਪੀ. ਦੇ ਮੁਜ਼ੱਫਰਨਗਰ ‘ਚ ਸੜਕ ਹਾਦਸੇ ‘ਚ ਹੋਈ ਛੇ ਨੌਜਵਾਨਾਂ ਦੀ ਮੌਤ

Car Accident

ਨਾਰਨੌਂਦ, 10 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਵਿਖੇ ਵਾਪਰੇ ਇਕ ਸੜਕ ਹਾਦਸੇ ਵਿਚ 6 ਨੌਜਵਾਨਾਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਵੇਂ ਵਾਪਰਿਆ ਸੜਕ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਉਕਤ ਸੜਕ ਹਾਦਸਾ (Road Accident) ਤੇਜ ਰਫ਼ਤਾਰ ਕਾਰ ਦੇ ਅਚਾਨਕ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਉਣ ਕਰਕੇ ਵਾਪਰਿਆ ਦੱਸਿਆ ਜਾ ਰਿਹਾ ਹੈ । ਦੱਸਣਯੋਗ ਹੈ ਕਿ ਉਕਤ ਨੌਜਵਾਨ ਸੋਮਵਤੀ ਮੱਸਿਆ ਦੇ ਮੌਕੇ ਹਰਿਦੁਆਰ ਵਿਚ ਇਸ਼ਨਾਨ ਕਰਨ ਲਈ ਨਿਕਲੇ ਸਨ । ਹਾਦਸਾ ਇੰਨਾ ਭਿਆਨਕ ਸੀ ਕਿ ਬਿਜਲੀ ਦੇ ਖੰਭੇ ਦੇ ਦੋ ਟੁਕੜੇ ਹੋ ਗਏ ਅਤੇ ਡਿਵਾਈਡਰ ਦਾ ਲਗਭਗ 10 ਮੀਟਰ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਕਾਰ ਵਿੱਚ ਸਵਾਰ ਸਾਰੇ ਛੇ ਨੌਜਵਾਨਾਂ ਦੀ ਹਾਦਸੇ ਵਿੱਚ ਜਾਨ ਚਲੀ ਗਈ । ਹਾਦਸੇ ਵਿੱਚ ਨੌਜਵਾਨ ਜ਼ਿੰਦਾ ਸੜ ਗਏ ।

ਕੌਣ ਕੌਣ ਹਨ ਇਹ ਛੇ ਨੌਜਵਾਨ

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਸੜਕ ਹਾਦਸੇ ਵਿਚ ਜਿਨ੍ਹ੍ਹਾਂ ਛੇ ਨੌਜਵਾਨਾਂ ਦੀ ਮੌਤ ਹੋ ਗਈ ਦੀ ਪਛਾਣ ਰਾਖੀਗੜ੍ਹੀ ਨਿਵਾਸੀ ਸਾਹਿਲ (20), ਅਮਨ (21), ਅੰਕਿਤ (21), ਰਾਹੁਲ (23) ਸਮੇਤ ਹੋਰ ਦੋ ਨੌਜਵਾਨ ਪਿੰਡ ਮੋਠ ਦੇ ਵਜੋਂ ਦੱਸੀ ਗਈ ਹੈ । ਸਾਹਿਲ ਪੁੱਤਰ ਸੋਮਕੁਮਾਰ ਡਰਾਈਵਿੰਗ ਦਾ ਕੰਮ ਕਰਦਾ ਸੀ । ਅਮਨ ਪੁੱਤਰ ਰਾਮਫਲ ਅਤੇ ਅਜੈ ਪੁੱਤਰ ਸ਼ਮਸ਼ੇਰ ਮੋਠ ਲੁਹਾਰੀ ਪਿੰਡ ਦੇ ਰਹਿਣ ਵਾਲੇ ਸਨ ਅਤੇ ਪੜ੍ਹਾਈ ਕਰ ਰਹੇ ਸਨ। ਅੰਕਿਤ ਪੁੱਤਰ ਰਾਜੇਸ਼ ਵੀ ਪੜ੍ਹਾਈ ਕਰਦਾ ਸੀ। ਅੰਕਿਤ ਅਤੇ ਰਾਹੁਲ ਸਗੇ ਭਰਾ ਦੱਸੇ ਗਏ ਹਨ ।

Read More : ਸਕੂਲ ਵੈਨ ਦੇ ਬਸ ਨਾਲ ਟਕਰਾਉਣ ਕਾਰਨ ਵਾਪਰਿਆ ਸੜਕ ਹਾਦਸਾ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

One thought on “ਯੂ. ਪੀ. ਦੇ ਮੁਜ਼ੱਫਰਨਗਰ ‘ਚ ਸੜਕ ਹਾਦਸੇ ‘ਚ ਹੋਈ ਛੇ ਨੌਜਵਾਨਾਂ ਦੀ ਮੌਤ”

Leave a Reply

Your email address will not be published. Required fields are marked *