ਮਾਨਸਾ, 14 ਸਤੰਬਰ 2026 : ਪੰਜਾਬ ਦੇ ਜਿਲਾ ਮਾਨਸਾ (Mansa District) ਦੇ ਕਸਬਾ ਬਰੇਟਾ ਵਿਖੇ ਇਕ ਸਰਕਾਰੀ ਬਸ ਨਾਲ ਇਕ ਸਕੂਲ ਵੈਨ ਨਾਲ ਟਕਰਾ ਜਾਣ ਕਾਰਨ ਸੜਕ ਹਾਦਸਾ (Road accident) ਵਾਪਰਿਆ ਹੈ ।
ਬਸ ਨਾਲ ਸਕੂਲ ਵੈਨ ਦੇ ਟਕਰਾਉਣ ਕਾਰਨ ਬੱਚੇ ਹੋਏ ਜਖਮੀ
ਮਾਨਸਾ ਜਿਲਾ ਦੇ ਕਸਬਾ ਬਰੇਟਾ ਵਿਖੇ ਜੋ ਇਕ ਸਕੂਲ ਵੈਨ ਦੇ ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਦੀ ਬਸ ਨਾਲ ਟਕਰਾਉਣ ਕਾਰਨ ਸੜਕ ਹਾਦਸਾ ਵਾਪਰਿਆ ਹੈ ਦੇ ਦੇ ਕਾਰਨ ਬਸ ਵਿਚ ਕਈ ਸਕੂਲੀ ਬੱਚੇ ਗੰਭੀਰ ਜਖਮੀ (Seriously injured) ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ।
ਕਿਵੇਂ ਵਾਪਰਿਆ ਸੜਕ ਹਾਦਸਾ
ਸਕੂਲ ਪਿ੍ਰੰਸੀਪਲ ਕਰਮਜੀਤ ਸਿੰਘ ਦੇ ਦੱਸਣ ਅਨੁਸਾਰ ਉਕਤ ਸੜਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਕੂਲ ਵੈਨ ਡਰਾਈਵਰ ਪਾਣੀ ਪੀਣ ਲਈ ਹੇਠੋਂ ਗਲਾਸ ਚੁੱਕਣ ਲੱਗਿਆ ਸੀ ਤਾਂ ਅਚਾਨਕ ਹੀ ਅੱਗੇ ਜਾ ਰਹੀ ਬਸ ਨੇ ਬ੍ਰੇਕਾਂ ਲਗਾ ਦਿੱਤੀਆਂ । ਜਿਸਦੇ ਚਲਦਿਆਂ ਸਕੂਲ ਵੈਨ ਬਸ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਈ । ਦੱਸਣਯੋਗ ਹੈ ਕਿ ਪੁਲਸ ਵਲੋਂ ਘਟਨਾਕ੍ਰਮ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।
Read More : ਕਾਰ ਸਵਾਰ ਪੰਜ ਨੌਜਵਾਨਾਂ ਵਿਚੋਂ ਦੋ ਦੀ ਮੌਤ ਤਿੰਨ ਗੰਭੀਰ ਜਖਮੀ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
