ਲਾਤੂਰ, 10 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਜਿਲਾ ਲਾਤੂਰ ਵਿਖੇ ਇਕ ਪਿਤਾ ਵਲੋਂ ਆਪਣੇ ਹੀ ਨਾਬਾਲਗ ਪੁੱਤਰ ਦਾ ਜਾਇਦਾਦ ਦੇ ਡਰੋਂ ਕਤਲ (Murder) ਕਰ ਦਿੱਤਾ ਗਿਆ ਹੈ ।
ਕੌਣ ਹੈ ਇਹ 7 ਸਾਲਾ ਬੱਚਾ
ਮਹਾਰਾਸ਼ਟਰ ਦੇ ਲਾਤੂਰ ਜਿਲੇ (Latur district) ਵਿਚ 58 ਸਾਲਾ ਇਕ ਵਿਅਕਤੀ ਨੇ ਆਪਣੇ ਦੂਜੇ ਵਿਆਹ ਤੋਂ ਹੋਏ 7 ਸਾਲਾ ਪੁੱਤ ਦਾ ਕਥਿਤ ਤੌਰ ‘ਤੇ ਗਲਾ ਘੁੱਟ ਕੇ ਕਤਲ ਕਰ ਦਿੱਤਾ, ਕਿਉਂਕਿ ਉਸ ਨੂੰ ਡਰ ਸੀ ਕਿ ਬੱਚਾ ਅੱਗੇ ਚੱਲ ਕੇ ਉਸ ਦੀ ਜਾਇਦਾਦ ਵਿਚ ਹਿੱਸਾ ਮੰਗੇਗਾ । ਮ੍ਰਿਤਕ ਅਰਮਾਨ ਯੂਸੁਫ਼ ਸਈਅਦ ਦੀ ਖ਼ਰਾਬ ਹੋ ਚੁੱਕੀ ਲਾਸ਼ ਐਤਵਾਰ ਨੂੰ ਸੁਲ ਗਲੀ ਵਿਚ ਉਸ ਦੇ ਘਰ ਦੇ ਪਿੱਛੇ ਇਕ ਖੇਤ ਵਿਚ ਸਥਿਤ ਨਾਲੇ ਵਿਚੋਂ ਬਰਾਮਦ ਕੀਤੀ ਗਈ ।
ਕੌਣ ਹੈ ਇਹ ਪਿਤਾ ਜਿਸਨੇ ਕਰ ਦਿੱਤਾ ਨਾਬਾਲਗ ਦਾ ਕਤਲ
ਮੁਲਜ਼ਮ ਯੂਸੁਫ਼ ਮੁਬਾਰਕ ਸਈਅਦ (58) ਦੀਆਂ 2 ਪਤਨੀਆਂ ਹਨ ਅਤੇ ਉਸ ਨੇ ਆਪਣਾ ਮਕਾਨ ਪਹਿਲੀ ਪਤਨੀ ਤੋਂ ਹੋਏ ਆਪਣੇ ਇਕ ਪੁੱਤ ਦੇ ਨਾਂ ਕਰ ਦਿੱਤਾ ਸੀ, ਜਦਕਿ ਦੂਜੀ ਪਤਨੀ ਆਪਣੇ ਪੁੱਤ ਲਈ 5 ਨਵੰਬਰ ਦੀ ਰਾਤ ਮੁਲਜ਼ਮ ਅਰਮਾਨ ਨੂੰ ਲੈ ਕੇ ਘਰੋਂ ਨਿਕਲਿਆ ਸੀ ਪਰ ਉਹ ਪੂਰੀ ਰਾਤ ਵਾਪਸ ਨਹੀਂ ਪਰਤਿਆ ।
ਸੀ. ਸੀ. ਟੀ. ਵੀ. ਵਿਚ ਹੋਇਆ ਖੁਲਾਸਾ
ਪੁਲਸ ਨੇ ਮੁਲਜ਼ਮ ਦੇ ਘਰ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਘਾਲੀ, ਜਿਸ ਵਿਚ ਯੂਸੁਫ਼ 5 ਨਵੰਬਰ ਦੀ ਰਾਤ ਅਰਮਾਨ ਦਾ ਹੱਥ ਫੜ ਕੇ ਘਰ ਦੇ ਪਿੱਛੇ ਖੇਤ ਵੱਲ ਲੈ ਜਾਂਦਾ ਦਿਖਾਈ ਦਿੱਤਾ ਅਤੇ ਕਰੀਬ ਇਕ ਘੰਟੇ ਬਾਅਦ ਉਹ ਇਕੱਲਾ ਮੁੜਦਾ ਨਜ਼ਰ ਆਇਆ । ਸੀ. ਸੀ. ਟੀ. ਵੀ. ਫੁਟੇਜ ਤੋਂ ਮਿਲੇ ਸਬੂਤ ਸਾਹਮਣੇ ਰੱਖੇ ਜਾਣ `ਤੇ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ ।
Read more : ਪਾਕਿਸਤਾਨੀ ਨਿਊਜ਼ ਐਂਕਰ ਦਾ ਗੋਲੀ ਮਾਰ ਕੇ ਕਰ ਦਿੱਤਾ ਕਤਲ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
