ਓਡੀਸਾ ਵਿਚ ਗਰਭਵਤੀ ਮਹਿਲਾ ਨੇ ਲਗਾਏ ਪਾਦਰੀ ‘ਤੇ ਜਬਰ ਜਨਾਹ ਕਰਨ ਦੇ ਦੋਸ਼

Odisha Rape

ਓਡੀਸ਼ਾ, 14 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਓਡੀਸ਼ਾ (Odisha) ਦੇ ਜਿਲਾ ਕਾਲਾਹਾਂਡੀ ਵਿਖੇ ਇਕ 8 ਮਹਨਿਆਂ ਦੀ ਗਰਭਵਤੀ ਮਹਿਲਾ ਵਲੋਂ ਇਕ ਪਾਦਰੀ ‘ਤੇ ਜਬਰ ਜਨਾਹ (Rape) ਦੇ ਦੋਸ਼ ਲਗਾਏ ਗਏ ਹਨ ।

ਕੌਣ ਹੈ ਇਹ ਪਾਦਰੀ

ਮਿਲੀ ਜਾਂਣਕਾਰੀ ਅਨੁਸਾਰ ਕਾਲਾਹਾਂਡੀ ਜਿਲੇ ਦੇ ਪਿੰਡ ਪਾਸਟਿਕੁਡੀ ਗ੍ਰਾਮ ਪੰਚਾਇਤ ਦੇ ਥੇਮਰਾ ਪਿੰਡ ਦੀ ਰਹਿਣ ਵਾਲੀ ਜੋ 8 ਮਹੀਨਿਆਂ ਦੀ ਇਕ ਗਰਭਵਤੀ ਮਹਿਲਾ (Pregnant woman) ਵਲੋਂ ਪਿੰਡ ਦੇ ਹੀ ਇਕ ਪਾਦਰੀ ਤੇ ਉਸ ਨਾਲ ਜਬਰ ਜਨਾਹ ਕਰਨ ਦੇ ਦੋਸ਼ ਲਗਾਏ ਗਏ ਹਨ ਵਿਚ ਪਾਦਰੀ ਦੀ ਪਛਾਣ ਜਿਨੇਸ਼ ਕੁਮਾਰ (Jinesh Kumar) ਦੇ ਤੌਰ ‘ਤੇ ਹੋਈ ਹੈ। ਦੱਸਣਯੋਗ ਹੈ ਕਿ ਉਕਤ ਮਹਿਲਾ ਨੇ ਪਾਦਰੀ ਵਿਰੁੱਧ ਅਜਿਹਾ ਕਰਨ ਦੀ ਸਿ਼ਕਾਇਤ ਭਵਾਨੀਪਟਨਾ ਥਾਣੇ ਵਿਖੇ ਦਰਜ ਕਰਵਾਈ ਗਈ ਹੈ ।

ਕੀ ਦੋਸ਼ ਲਗਾਇਆ ਔਰਤ ਵਲੋਂ

ਪ੍ਰਾਪਤ ਸੂਚਨਾ ਮੁਤਾਬਕ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਪੀੜ੍ਹਤ ਮਹਿਲਾ ਨੇ ਦੋਸ਼ ਲਗਾਇਆ ਕਿ ਪਾਦਰੀ ਜਿਸ ਕੋਲ ਉਹ ਆਪਣੀ ਕਿਸੇ ਸਰੀਰਕ ਸਮੱਸਿਆ ਦੇ ਹੱਲ ਲਈ ਆਪਣੇ ਪਤੀ ਨਾਲ ਗਈ ਸੀ ਦੇ ਪਤੀ ਨੂੰ ਘਰ ਬੁਲਾ ਕੇ ਸ਼ਰਾਬ ਵਿਚ ਨਸ਼ਾ ਮਿਲਾ ਕੇ ਬੇਹੋਸ਼ ਕਰ ਦਿੱਤਾ ਤੇ ਫਿਰ ਅਰਦਾਸਾਂ ਰਾਹੀਂ ਸਮੱਸਿਆ ਦਾ ਹੱਲ ਕਰਨ ਦੇ ਨਾਮ ਦੇ ਦੂਸਰੇ ਕਮਰੇ ਵਿਚ ਲਿਜਾ ਕੇ ਉਸ ਨਾਲ ਜਬਰ ਜਨਾਹ ਕੀਤਾ ।

ਪੁਲਸ ਵਲੋਂ ਕੀਤੀ ਜਾ ਰਹੀ ਹੈ ਵੱਖ-ਵੱਖ ਪਹਿਲੂਆਂ ਤੋਂ ਜਾਂਚ

ਪੀੜ੍ਹਤ ਮਹਿਲਾ ਜਿਸ ਵਲੋਂ ਪੁਲਸ ਕੋਲ ਸਿਕਾਇਤ ਦਰਜ (Complaint filed) ਕਰਵਾਈ ਗਈ ਹੈ ਦੇ ਮਾਮਲੇ ਵਿਚ ਵੱਖ-ਵੱਖ ਪਹਿਲੂਆਂ ਨੂੰ ਆਧਾਰ ਬਣਾ ਕੇ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਾਦਰੀ ‘ਤੇ ਲਗਾਏ ਗਏ ਜਬਰ ਜਨਾਹ ਦੇ ਦੋਸ਼ਾਂ ਬਾਰੇ ਪਤਾ ਲੱਗ ਸਕੇ । ਜਾਣਕਾਰੀ ਮੁਤਾਬਕ ਪੁਲਸ ਵਲੋਂ ਪਾਦਰੀ ਦੀ ਗ੍ਰਿਫ਼ਤਾਰੀ ਲਈ ਸੰਭਾਵਿਤ ਟਿਕਾਣਿਆਂ ‘ਤੇ ਛਾਪੇਮਾਰੀ (Raid) ਕੀਤੀ ਜਾ ਰਹੀ ਹੈ ।

Read More : ਨਾਬਾਲਗ ਚਾਚੇ ਨੂੰ ਨਾਬਾਲਗ ਭਤੀਜੀ ਨਾਲ ਜਬਰ ਜਨਾਹ ਕਰਨ ‘ਤੇ ਸੁਣਾਈ ਸਜ਼ਾ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *