ਨਾਬਾਲਗ ਚਾਚੇ ਨੂੰ ਨਾਬਾਲਗ ਭਤੀਜੀ ਨਾਲ ਜਬਰ ਜਨਾਹ ਕਰਨ ‘ਤੇ ਸੁਣਾਈ ਸਜ਼ਾ

sentenced

ਵਾਰਾਣਸੀ, 7 ਅਗਸਤ 2026 : ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਵਾਰਾਣਸੀ ਵਿਖੇ ਨਾਬਾਲਗ ਚਾਚੇ ਨੂੰ ਨਾਬਾਲਗ ਭਤੀਜੀ ਨਾਲ ਜਬਰ ਜਨਾਹ ਕਰਨ (Rape) ‘ਤੇ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਦੇ ਵਾਰਾਣਸੀ ਵਿਖੇ ਜੋ ਮਾਨਯੋਗ ਅਦਾਲਤ ਵਲੋਂ ਕੁੱਝ ਸਾਲ ਪਹਿਲਾਂ ਇਕ ਨਾਬਾਲਗ ਚਾਚੇ (Minor uncle) ਵਲੋਂ ਆਪਣੀ ਹੀ ਚਾਰ ਸਾਲਾਂ ਦੀ ਨਾਬਾਲਗ ਭਤੀਜੀ (Minor niece) ਨਾਲ ਜਬਰ ਜਨਾਹ ਕੀਤੇ ਜਾਣ ਦੇ ਮਾਮਲੇ ਵਿਚ 20 ਸਾਲ ਦੀ ਕੈਦ ਦੀ ਸਜ਼ਾ (Punishment) ਸੁਣਾਈ ਗਈ ਹੈ ਤੇ ਨਾਲ ਹੀ ਜੁਰਮਾਨਾ ਵੀ ਲਗਾਇਆ ਗਿਆ ਹੈ ਤੇ ਨਾਲ ਹੀ ਜੁਰਮਾਨਾ ਨਾ ਭਰਨ ‘ਤੇ ਇਕ ਸਾਲ ਦੀ ਵਾਧੂ ਕੈਦ ਦੀ ਸਜ਼ਾ ਸੁਣਾਉਣ ਦੇ ਨਾਲ-ਨਾਲ ਜੁਰਮਾਨੇ ਦੀ ਅੱਧੀ ਰਕਮ ਪੀੜ੍ਹਤਾ ਨੂੰ ਮੁਆਵਜ਼ੇ ਦੇ ਤੌਰ ‘ਤੇ ਦੇਣ ਦਾ ਹੁਕਮ ਦਿੱਤਾ ਗਿਆ ਹੈ ।

ਕਦੋਂ ਤੇ ਕਿਵੇਂ ਵਾਪਰਿਆ ਸੀ ਘਟਨਾਕ੍ਰਮ

ਪੀੜ੍ਹਤਾ ਦੇ ਸਰਕਾਰੀ ਵਕੀਲ ਸੰਤੋਸ਼ ਕੁਮਾਰ ਵਲੋਂ ਅਦਾਲਤ ਵਿਚ ਦੱਸਿਆ ਗਿਆ ਕਿ 26 ਮਾਰਚ 2021 ਨੂੰ ਇਕ ਚਾਰ ਸਾਲਾ ਬੱਚੀ ਘਰ ਵਿਚ ਜਦੋਂ ਖੇਡ ਰਹੀ ਸੀ ਤਾਂ ਉਸਦੇ ਚਾਚੇ ਨੇ ਜੋ ਕਿ ਉਸ ਸਮੇਂ 16 ਸਾਲ ਸੱਤ ਮਹੀਨਿਆਂ ਦਾ ਸੀ ਵਲੋਂ 4 ਚਾਰ ਸਾਲਾ ਭਤੀਜੀ ਨੂੰ ਕੈਂਡੀ ਖਰੀਦਣ ਦੇ ਬਹਾਨੇ ਇਕ ਸੁੰਨਸਾਨ ਥਾਂ ਤੇ ਲਿਜਾ ਕੇ ਉਸ ਨਾਲ ਜਬਰ ਜਨਾਹ ਕੀਤਾ ਗਿਆ । ਕੁੱਝ ਸਮਾਂ ਬਾਅਦ ਜਦੋਂ ਬੱਚੀ ਰੌਂਦੀ ਹੋਈ ਘਰ ਆਈ ਤਾਂ ਉਸਦੇ ਪਰਿਵਾਰ ਨੇ ਪੁੱਛਿਆ ਤਾਂ ਉਸਨੇ ਦਰਦ ਦੀ ਸਿ਼ਕਾਇਤ ਕੀਤੀ ।

ਮਾਂ ਨੇ ਕਰਵਾਇਆ ਤੁਰੰਤ ਬੱਚੀ ਨੂੰ ਹਸਪਤਾਲ ਦਾਖਲ

ਬਲਾਤਕਾਰ ਦੀ ਪੀੜ੍ਹਤ ਨਾਬਾਲਗ ਤੇ ਮਾਸੂਮ ਬੱਚੀ (Innocent girl) ਦੀ ਮਾਂ ਨੇ ਬੱਚੀ ਵਲੋਂ ਕੀਤੀ ਦਰਦ ਦੀ ਸਿ਼ਕਾਇਤ ਤੋਂ ਬਾਅਦ ਜਦੋਂ ਦੇਖਿਆ ਤਾਂ ਬੱਚੀ ਦੇ ਗੁਪਤ ਅੰਗ ਵਿਚੋਂ ਖੂਨ ਵਗ ਰਿਹਾ ਸੀ, ਜਿਸ ਤੋਂ ਬਾਅਦ ਉਸਨੂੰ ਇਲਾਜ ਲਈ ਪਹਿਲਾਂ ਕਬੀਰ ਚੌਰਾ ਹਸਪਤਾਲ ਲਿਜਾਇਆ ਗਿਆ, ਜਿਥੋਂ ਉਸਦੀ ਹਾਲਤ ਨੂੰ ਦੇਖਦਿਆਂ ਬੀ. ਐਚ. ਯੂ. ਵਿਖੇ ਰੈਫਰ ਕਰ ਦਿੱਤਾ ਗਿਆ । ਜਿਸਦੇ ਚਲਦਿਆਂ 6 ਅਪੈ੍ਲ 2021 ਨੂੰ ਸਰਕਾਰੀ ਜਿਲਾ ਮਹਿਲਾ ਹਸਪਤਾਲ ਵਿਚ ਬੱਚੀ ਦਾ ਡਾਕਟਰੀ ਮੁਆਇਨਾ ਕਰਵਾਇਆ ਗਿਆ ਅਤੇ ਮੈਜਿਸਟ੍ਰੇਟ ਦੇ ਸਾਹਮਣੇ ਉਸਦੇ ਬਿਆਨ ਦਰਜ ਕਰਵਾਏ ਗਏ ਤੇ ਪੁਲਸ ਨੂੰ ਵੀ ਸੂਚਨਾ ਦਿੱਤੀ ਗਈ ।

Read More : ਪੰਜਾਬੀ ਮੂਲ ਦੇ ਕੈਨੇਡੀਅਨ ਵਿਅਕਤੀ ਨੂੰ ਹੋਈ 20 ਸਾਲਾਂ ਦੀ ਸਜ਼ਾ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *