ਦਰਿਆ ਵਿਚ ਡੁੱਬਣ ਕਾਰਨ ਭਾਰਤੀ ਮੂਲ ਦੇ ਚਾਚੇ-ਭਤੀਜੇ ਦੀ ਮੌਤ

Itli Incident

ਰੋਮ, 21 ਜੁਲਾਈ 2026 : ਇਟਲੀ (Italy) ਦੇਸ਼ ਦੇ ਲੰਬਾਰਦੀਆ ਸੂਬੇ ਵਿਖੇ ਭਾਰਤੀ ਮੂਲ ਦੇ ਚਾਚੇ-ਭਤੀਜੇ ਦੀ ਦਰਿਆ ਵਿਚ ਡੁੱਬਣ (Drowning river) ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਵੇਂ ਵਾਪਰਿਆ ਹਾਦਸਾ

ਇਟਲੀ ਦੇ ਲੰਬਾਰਦੀਆ ਸੂਬੇ ਵਿਚ ਸਥਿਤ `ਰੀਵੋਲਤਾ ਦਿ`ਅੱਦਾ ਇਲਾਕੇ ਵਿਚ ਇਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ । ਪੁਰਤਗਾਲ ਤੋਂ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਅਤੇ ਆਪਣੇ ਪਰਿਵਾਰ ਨੂੰ ਮਿਲਣ ਆਇਆ 47 ਸਾਲਾ ਭਾਰਤੀ ਨੌਜਵਾਨ ਆਪਣੇ ਭਰਾ ਦੇ ਪਰਿਵਾਰ ਨਾਲ ਅੱਦਾ ਦਰਿਆ ਨੇੜੇ ਘੁੰਮਣ ਗਿਆ ਸੀ । ਸੈਰ ਦੌਰਾਨ ਪਰਿਵਾਰ ਦਾ 4 ਸਾਲਾ ਬੱਚਾ ਅਚਾਨਕ ਭੱਜ ਕੇ ਦਰਿਆ ਦੇ ਪਾਣੀ ਵਿਚ ਚਲਾ ਗਿਆ । ਬੱਚੇ ਨੂੰ ਪਾਣੀ ਦੇ ਖ਼ਤਰਨਾਕ ਵਹਾਅ ਵਿਚ ਗੋਤੇ ਖਾਂਦੇ ਦੇਖ ਕੇ ਉਸ ਦਾ ਚਾਚਾ ਅਤੇ ਪਿਤਾ ਬਿਨਾਂ ਕਿਸੇ ਦੇਰੀ ਦੇ ਉਸ ਨੂੰ ਬਚਾਉਣ ਲਈ ਦਰਿਆ ਵਿਚ ਕੁੱਦ ਪਏ ।

ਬੱਚੇ ਨੂੰ ਬਹੁਤ ਬਚਾਉਣ ਦੀ ਕੀਤੀ ਗਈ ਸੀ ਕੋਸਿ਼ਸ਼

ਚਾਚੇ ਨੇ ਬੱਚੇ ਨੂੰ ਸੰਭਾਲਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਪਾਣੀ ਦਾ ਵਹਾਅ ਬਹੁਤ ਤੇਜ਼ ਹੋਣ ਕਰ ਕੇ ਉਹ ਆਪ ਉਸ ਵਿਚ ਰੁੜ੍ਹ ਗਿਆ । ਮੌਕੇ ‘ਤੇ ਪਹੁੰਚੀ ਐਮਰਜੈਂਸੀ ਟੀਮ ਅਤੇ ਗੋਤਾਖੋਰਾਂ (Divers) ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਚਾਚੇ ਦੀ ਮ੍ਰਿਤਕ ਦੇਹ ਨੂੰ ਘਟਨਾ ਵਾਲੀ ਥਾਂ ਤੋਂ 300 ਮੀਟਰ ਦੂਰੋਂ ਬਰਾਮਦ ਕੀਤਾ । ਦੂਜੇ ਪਾਸੇ 4 ਸਾਲਾ ਬੱਚੇ ਨੂੰ ਗੰਭੀਰ ਹਾਲਤ ਵਿਚ ਬਾਹਰ ਕੱਢ ਕੇ ਹੈਲੀਕਾਪਟਰ ਰਾਹੀਂ ਬੇਰਗਾਮੋ ਹਸਪਤਾਲ (Hospital) ਲਿਜਾਇਆ ਗਿਆ ਪਰ ਡਾਕਟਰਾਂ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਵੀ ਬਚਾਇਆ ਨਹੀਂ ਜਾ ਸਕਿਆ ।

Read More : ਹਰਿਆਣਾ ਵਿਚ ਜਹਿਰੀਲੀ ਗੈਸ ਚੜ੍ਹਨ ਕਾਰਨ ਹੋਈ ਚਾਰ ਦੀ ਮੌਤ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *