ਨੌਜਵਾਨ ‘ਤੇ ਹਮਲਾ ਕਰਨ ‘ਤੇ ਪੰਜ ਵਿਅਕਤੀਆਂ ਵਿਰੁੱਧ ਕੇਸ ਦਰਜ

FIR

ਅੰਮ੍ਰਿਤਸਰ, 22 ਅਕਤੂਬਰ 2026 : ਪੰਜਾਬ ਦੇੇ ਸ਼ਹਿਰ ਅੰਮ੍ਰਿਤਸਰ (Amritsar) ਵਿਖੇ ਇਕ ਵਿਅਕਤੀ ‘ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਨ ਦੇ ਮਾਮਲੇ ਵਿਚ ਪੰਜ ਵਿਅਕਤੀਆਂ ‘ਤੇ ਕੇਸ ਦਰਜ (Case registered) ਕੀਤਾ ਹੈ ।

ਕੌਣ ਹੈ ਇਹ ਨੌਜਵਾਨ ਜਿਸ ‘ਤੇ ਕਰ ਦਿੱਤਾ ਗਿਆ ਹਮਲਾ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿਖੇ ਜੋੋ ਇਕ ਨੌਜਵਾਨ ‘ਤੇ ਪੰਜ ਵਿਅਕਤੀਆਂ ਵਲੋਂ ਕਿਸੇ ਗੱਲ ਨੂੰ ਲੈ ਕੇ ਚਲਦੇ ਝਗੜੇ ਦੌਰਾਨ ਤੇਜਧਾਰ ਹਥਿਆਰਾਂ (Sharp-edged weapons) ਨਾਲ ਹਮਲਾ ਕਰਕੇ ਜਖਮੀ ਕਰ ਦਿੱਤਾ ਗਿਆ ਵਿਚ ਨੌਜਵਾਨ ਦੀ ਪਛਾਣ ਅਕਸ਼ਨੀ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਹਮਲਾਵਰਾਂ ਵਲੋਂ ਜਖਮੀ ਹੋਏ ਨੌਜਵਾਨ ਦੇ ਪੇਟ ਦੇ ਸੱਜੇ ਪਾਸੇ ਹਮਲਾ ਕਰਕੇ ਉਸਨੂੰ ਗੰਭੀਰ ਜਖਮੀ (Seriously injured) ਕਰ ਦਿੱਤਾ ਗਿਆ ਸੀ ।

ਕੌਣ ਕੌਣ ਹਨ ਪੰਜ ਵਿਅਕਤੀ ਜਿਨ੍ਹ੍ਹਾਂ ‘ਤੇ ਕਰ ਦਿੱਤਾ ਗਿਆ ਕੇਸ ਦਰਜ

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਵਾਪਰੇ ਘਟਨਾਕ੍ਰਮ ਸਬੰਧੀ ਜਿਨ੍ਹਾਂ ਵਿਅਕਤੀਆਂ ‘ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ ਵਿਚ ਵਿਧਾਇਕ ਜੀਵਨਜੋਤ ਕੌਰ ਦੇ ਪੀ. ਏ. ਮਨਿੰਦਰ ਸਿੰਘ, ਸੁੱਚਾ ਸਿੰਘ, ਰਾਣਾ, ਹਰਪ੍ਰੀਤ ਸਿੰਘ ਸ਼ਾਮਲ ਹਨ ।

ਕੀ ਸੀ ਪੂਰਾ ਮਾਮਲਾ

ਪੁਲਸ ਮੁਤਾਬਕ ਅਕਸ਼ਨੀ ਕੁਮਾਰ ਦੀ ਭੈਣ ਦਾ ਵਿਆਹ ਸੁੱਚਾ ਸਿੰਘ ਦੇ ਭਰਾ ਹਰਮੇਸ਼ ਸਿੰਘ ਨਾਲ ਹੋਇਆ ਹੈ ।  ਅਕਸ਼ਨੀ ਨੇ ਆਪਣੇ ਜੀਜੇ ਦੇ ਵੱਡੇ ਭਰਾ ਸੁੱਚਾ ਸਿੰਘ ਨੂੰ 4.50 ਲੱਖ ਰੁਪਏ ਉਧਾਰ ਦਿੱਤੇ ਸਨ। ਇਹ ਰਕਮ ਵਾਪਸ ਮੰਗਣ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਵਿਵਾਦ ਚੱਲ ਰਿਹਾ ਸੀ । ਦੋਸ਼ ਹੈ ਕਿ ਇਸੇ ਰੰਜਿਸ਼ ਕਾਰਨ ਅਕਸ਼ਨੀ ਕੁਮਾਰ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ।

Read More : ਨਾਬਾਲਗ ਬੱਚੀ ਨੂੰ ਛੇਵੀਂ ਮੰਜ਼ਲ ਤੋਂ ਸੁੱਟਣ ਦੇ ਮਾਮਲੇ ਵਿਚ ਕਤਲ ਦਾ ਕੇਸ ਦਰਜ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ ।

Leave a Reply

Your email address will not be published. Required fields are marked *