ਭਾਰਤੀ ਏਜੰਸੀਆਂ ਨੇ ਅਮਰੀਕਾ ਫਰਾਰ ਹੋਏ ਵਿਅਕਤੀ ਨੂੰ ਲਿਆਂਦਾ ਭਾਰਤ

Harnek Singh

ਨਵੀਂ ਦਿੱਲੀ, 10 ਸਤੰਬਰ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ (Central Investigation Agency) ਸੀ. ਬੀ. ਆਈ. ਵਲੋਂ ਸਿੰਗਪੁਰ ਘੁਟਾਲਾ ਮਾਮਲੇ ਵਿਚ ਲੋੜੀਂਦੇ ਵਿਅਕਤੀ ਨੂੰ ਅਮਰੀਕਾ ਤੋਂ ਭਾਰਤ ਲਿਆਂਦਾ ਗਿਆ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਸੀ. ਬੀ. ਆਈ. (C. B. I.) ਵਲੋਂ ਜੋ ਇੰਟਰਪੋਲ ਦੀ ਮਦਦ ਨਾਲ ਸਿੰਗਾਪੁਰ ਘੁਟਾਲੇ ਵਿਚ ਸ਼ਾਮਲ ਭਾਰਤੀ ਨਾਗਰਿਕ ਨੂੰ ਅਮਰੀਕਾ ਤੋਂ ਭਾਰਤ ਲਿਆਂਦਾ ਗਿਆ ਹੈ ਦੀ ਪਛਾਣ ਹਰਨੇਕ ਸਿੰਘ ਦੇ ਤੌਰ ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਵਿਅਕਤੀ ਨੂੰ ਜਲਦੀ ਹੀ ਪੰਚਕੂਲਾ ਵਿਖੇ ਸੀ. ਬੀ. ਆਈ. ਮਾਮਲਿਆਂ ਦੀ ਵਿਸ਼ੇਸ਼ ਜੁਡੀਸ਼ੀਅਲ ਮੈਜਿਸਟ੍ਰੇੇਟ ਦੀ ਅਦਾਲਤ (Court) ਵਿਚ ਪੇਸ਼ ਕੀਤਾ ਜਾਵੇਗਾ ।

ਕੀ ਸੀ ਪੂਰਾ ਮਾਮਲਾ

ਪ੍ਰਾਪਤ ਸੂਚਨਾ ਮੁਤਾਬਕ ਭਾਰਤ ਤੋਂ ਸੰਚਾਲਿਤ ਸਾਈਬਰ ਠੱਗਾਂ (Cyber ​​thugs) ਵਲੋਂ ਸਿੰਗਾਪੁਰ ਵਿਚ ਰਹਿਣ ਜਾਂ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਜਦੋਂ ਸਪੂਫ ਕਾਲਾਂ ਕੀਤੀਆਂ ਜਾਂਦੀਆਂ ਸਨ ਤਾਂ ਸਾਈਬਰ ਠੱਗਾਂ ਵਲੋਂ ਖੁਦ ਨੂੰ ਸਿੰਗਾਪੁਰ ਇਮੀਗ੍ਰੇਸ਼ਨ ਅਧਿਕਾਰੀ ਦੇ ਤੌਰ ‘ਤੇ ਪੇਸ਼ ਕੀਤਾ ਜਾਂਦਾ ਸੀ ਤੇ ਕਿਹਾ ਜਾਂਦਾ ਸੀ ਕਿ ਏਅਰਪੋਰਟ ‘ਤੇ ਡਿਸਐਂਬਾਰਕੇਸ਼ਨ ਫਾਰਮ ਵਿਚ ਗਲਤ ਜਾਣਕਾਰੀ ਦੇਣ ਤੇ ਉਨ੍ਹਾਂ ਵਿਰੁੱਧ ਅਪਰਾਧਕ ਜਾਂ ਦੇਸ਼ ਨਿਕਾਲੇ ਦੀ ਕਾਰਵਾਈ ਹੋ ਸਕਦੀ ਹੈ,ਜਿਸਦੇ ਚਲਦਿਆਂ ਸੈਟਲਮੈਂਟ ਜਾਂ ਜੁਰਮਾਨੇ ਦੇ ਨਾਮ ‘ਤੇ ਵੈਸਟਰਨ ਯੂਨੀਅਨ ਮਨੀ ਟ੍ਰਾਂਸਫਰ ਰਾਹੀਂ ਭਾਰਤ ਵਿਚ ਮੌਜੂਦ ਲੋਕਾਂ ਨੂੰ ਪੈਸੇ ਭੇਜਣ ਲਈ ਮਜ਼ਬੂਰ ਕੀਤਾ ਜਾਂਦਾ ਸੀ ਅਤੇ ਇਹ ਪੈਸੇ ਹਰਨੇਕ ਸਿੰਘ ਦੁਆਰਾ ਚਲਾਏ ਜਾਂਦੇ ਮਨੀ ਟ੍ਰਾਂਸਫਰ ਆਉਟਲੈਟ ਰਾਹੀਂ ਪ੍ਰਾਪਤ ਕੀਤੀ ਗਈ ਸੀ ।

ਹੋਰ ਕੌਣ ਕੌਣ ਹੈ ਇਸ ਠੱਗੀ ਵਿਚ ਸ਼ਾਮਲ

ਸਾਈਬਰ ਠੱਗੀ ਦੇ ਉਪਰੋਕਤ ਮਾਮਲੇ ਵਿਚ ਹਰਨੇਕ ਸਿੰਘ ਤੋਂ ਇਲਾਵਾ ਦੋ ਹੋਰ ਭਾਰਤੀ ਵਿਅਕਤੀ ਆਦਿਤਿਆ ਭਾਰਦਵਾਜ ਅਤੇ ਦੀਪਕ ਜੈਨ ਵੀ ਸ਼ਾਮਲ ਸਨ । ਜਿਨ੍ਹਾਂ ਨੂੰ ਪੰਚਕੂਲਾ ਦੀ ਅਦਾਲਤ ਵਿਚ ਸੁਣਵਾਈ ਪੂਰੀ ਹੋਣ ‘ਤੇ 26 ਮਈ 2025 ਨੂੰ ਦੋਸੀ ਕਰਾਰ ਦੇ ਦਿੱਤਾ ਗਿਆ । ਹਰਨੇਕ ਸਿੰਘ ਜੋ ਕਿ 2013 ਤੋਂ ਹੀ ਭਾਰਤ ਵਿਚੋਂ ਫਰਾਰ ਹੋ ਕੇ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚ ਗਿਆ ਸੀ ਨੂੰ ਅਮਰੀਕੀ ਨਿਆਂ ਵਿਭਾਗ (US Department of Justice) ਰਾਹੀਂ ਸੰਮੰਨ ਅਤੇ ਜ਼ਮਾਨਤੀ ਵਾਰੰਟ ਵੀ ਤਾਮੀਲ ਕਰਵਾਏ ਗਏ ਪਰ ਉਹ ਟਰਾਇਲ ਕੋਰਟ ਵਿਚ ਪੇਸ਼ ਨਹੀਂ ਹੋਇਆ, ਜਿਸਦੇ ਚਲਦਿਆਂ ਹੁਣ ਅਮਰੀਕਾ ਤੋਂ ਭਾਰਤ ਲਿਆਂਦਾ ਗਿਆ ਹੈ ।

Read More : ਸੀ. ਬੀ. ਆਈ. ਨੇ ਕੀਤਾ ਸੁਭਾਸ਼ ਚੰਦਰਾ ਸਮੇਤ ਚਾਰ ਖਿ਼ਲਾਫ਼ ਕੇਸ ਦਰਜ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *