ਚੰਡੀਗੜ੍ਹ, 10 ਸਤੰਬਰ 2026 : ਹਰਿਆਣਾ ਦੇ ਮੁੱਖ ਮੰਤਰੀ (Chief Minister Haryana) ਨਾਇਬ ਸਿੰਘ ਸੈਣੀ ਵਲੋਂ ਅੱਜ ਲਾਡੋ ਲਕਸ਼ਮੀ ਯੋਜਨਾ ਦੀ 11ਵੀਂ ਕਿਸ਼ਤ ਜਾਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕਿੰਨੇ ਲਾਭਪਾਤਰੀਆਂ ਨੂੰ ਕੀਤੀ ਗਈ ਹੈ 11ਵੀਂ ਕਿਸ਼ਤ ਜਾਰੀ
ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (Naib Singh Saini) ਵਲੋਂ ਵੱਖ-ਵੱਖ ਸਰਕਾਰੀ ਯੋਜਨਾਵਾਂ ਤਹਿਤ ਸੂਬੇ ਦੇ ਜੋ 35 ਲੱਖ 6 ਹਜ਼ਾਰ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿਚ 1129. 5 ਕਰੋੜ ਰੁਪਏ ਦੀ ਰਕਮ ਡੀ. ਬੀ. ਟੀ. ਸਿਸਟਮ ਰਾਹੀਂ ਟ੍ਰਾਂਸਫਰ ਕੀਤੀ ਗਈ ਹੈ ਦੇ ਚਲਦਿਆਂ ਦੀਨਦਿਆਲ ਲਾਡੋ ਲਕਸ਼ਮੀ ਯੋਜਨਾ (Deendayal Lado Lakshmi Yojana) ਤਹਿਤ 10 ਲੱਖ 10 ਹਜ਼ਾਰ ਲਾਭਪਾਤਰੀ ਧੀਆਂ-ਭੈਣਾਂ ਦੇ ਖਾਤਿਆਂ ਵਿਚ 212 ਕਰੋੜ ਰੁਪਏ 16 ਲੱਖ ਰੁਪਏ ਪਾਏ ਗਏ ਹਨ । ਦੱਸਣਯੋਗ ਹੈ ਕਿ ਯੋਜਨਾ ਦੀਆਂ ਹੁਣ ਜਾਰੀ ਕੀਤੀਆਂ ਗਈਆਂ 11 ਕਿਸ਼ਤਾਂ ਤਹਿਤ 2254 ਕਰੋੜ 47 ਲੱਖ ਰੁਪਏ ਦੀ ਰਕਮ ਲਾਭਪਾਤਰੀਆਂ ਨੂੰ ਦਿੱਤੀ ਗਈ ਹੈ।
ਹੋਰ ਕਿਸ ਕਿਸ ਨੂੰ ਕਿੰਨੀ-ਕਿੰਨੀ ਰਾਸ਼ੀ ਕੀਤੀ ਗਈ ਹੈ ਜਾਰੀ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਦਯੋਗਾਂ ਲਈ 20 ਲਾਭਪਾਤਰੀਆਂ ਨੂੰ 153.45 ਕਰੋੜ ਰੁਪਏ ਅਤੇ `ਹਰ ਘਰ ਗ੍ਰਹਿਣੀ` ਯੋਜਨਾ ਲਈ 5 ਲੱਖ ਲਾਭਪਾਤਰੀਆਂ ਨੂੰ 19.68 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ । ਇਸ ਤੋਂ ਇਲਾਵਾ ਭਾਵਾਂਤਰ ਭਰਪਾਈ ਯੋਜਨਾ ਤਹਿਤ 49.89 ਕਰੋੜ ਅਤੇ ਦਿਆਲੂ ਸਕੀਮ ਵਿੱਚ 4520 ਲਾਭਪਾਤਰੀਆਂ (Beneficiaries) ਦੇ ਖਾਤੇ ਵਿੱਚ 168.13 ਕਰੋੜ ਰੁਪਏ ਟ੍ਰਾਂਸਫਰ ਕੀਤੇ ਗਏ ਹਨ ।
Read More : ਭਾਰਤ ਸਰਕਾਰ ਦਾ ਮੁੱਖ ਡਿਜ਼ੀਟਲ ਪਲੇਟਫਾਰਮ ਪ੍ਰਗਤੀ ਸ਼ਲਾਘਾਯੋਗ : ਨਾਇਬ ਸੈਣੀ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
