ਜਾਪਾਨ, 21 ਸਤੰਬਰ 2026 : ਜਾਪਾਨ (Japan) ਦੇ ਸ਼ਹਿਰ ਨਾਗੋਯਾ ਵਿਖੇ ਹੋ ਰਹੀਆਂ ਏਸ਼ੀਆਈ ਖੇਡਾਂ ਦੇ ਵਿਚ ਭਾਰਤ ਦੇਸ਼ ਦੇ ਖਿਡਾਰੀਆਂ ਵਲੋਂ 6 ਤਮਗੇ (Medals) ਪ੍ਰਾਪਤ ਕਰਕੇ ਜਿੱਤ ਦੇ ਝੰਡੇ ਗੱਢ ਦਿੱਤੇ ਹਨ ।
ਕਿਸ ਨੇ ਕਿੰਨੇ ਤਮਗੇ ਕੀਤੇ ਪ੍ਰਾਪਤ
ਮਿਲੀ ਜਾਣਕਾਰੀ ਅਨੁਸਾਰ ਜਾਪਾਨ ਦੇ ਨਾਗੋਯਾ ਵਿੱਚ ਚੱਲ ਰਹੀਆਂ ਏਸ਼ੀਆਈ ਖੇਡਾਂ (Asian Games) ਵਿੱਚ ਭਾਰਤ ਨੇ ਜੋ ਛੇ ਤਗਮੇ ਜਿੱਤ ਕੇ ਝੰਡੇ ਗੱਢੇ ਹਨ ਤਹਿਤ ਪੰਜ ਤਗਮੇ ਨਿਸ਼ਾਨੇਬਾਜ਼ਾਂ ਨੇ ਜਿੱਤੇ, ਜਦਕਿ ਇੱਕ ਤਗਮਾ ਮਿਕਸਡ ਮਾਰਸ਼ਲ ਆਰਟਸ ਵਿੱਚ ਹਾਸਲ ਕੀਤਾ ਗਿਆ । ਇਸੇ ਤਰ੍ਹਾਂ ਸੋਮਵਾਰ ਨੂੰ ਪੁਰਸ਼ਾਂ ਦੇ 10 ਮੀਟਰ ਰਾਈਫਲ ਮੁਕਾਬਲੇ ਵਿੱਚ ਹਿਮਾਂਸ਼ੂ ਢਿੱਲੋਂ (252.4 ਅੰਕ) ਨੇ ਚਾਂਦੀ ਅਤੇ ਰੁਦ੍ਰਾਂਕਸ਼ ਪਾਟਿਲ (230.9 ਅੰਕ) ਨੇ ਕਾਂਸੀ ਦਾ ਤਗਮਾ ਜਿੱਤਿਆ । ਚੀਨ ਦੇ ਸ਼ੇਂਗ ਲਿਹਾਓ (254.2 ਅੰਕ) ਨੇ ਸੋਨੇ ਦਾ ਤਗਮਾ ਜਿੱਤਿਆ ।
ਕਿਹੜਾ ਦੇਸ਼ ਕਿੰਨੇ ਤਮਗਿਆਂ ਨਾਲ ਹਨ ਕਿੰਨਵੇਂ ਸਥਾਨ ‘ਤੇ
ਭਾਰਤੀ ਟੀਮ (Indian team) ਨੇ 1890.1 ਅੰਕਾਂ ਦੇ ਸਕੋਰ ਨਾਲ ਟੀਮ ਮੁਕਾਬਲੇ ਵਿੱਚ ਦੂਜਾ ਸਥਾਨ ਹਾਸਲ ਕੀਤਾ। ਇਸ ਟੀਮ ਵਿੱਚ ਪਾਰਥ ਮਾਨੇ, ਰੁਦ੍ਰਾਂਕਸ਼ ਪਾਟਿਲ ਅਤੇ ਹਿਮਾਂਸ਼ੂ ਢਿੱਲੋਂ ਸ਼ਾਮਲ ਸਨ । ਚੀਨ (1899.9 ਅੰਕ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਕੋਰੀਆ (1884.2 ਅੰਕ) ਤੀਜੇ ਸਥਾਨ ‘ਤੇ ਰਿਹਾ ।
ਏਸ਼ੀਆਈ ਖੇਡਾਂ ਦੀ ਤਗਮਾ ਸੂਚੀ ਵਿਚ ਭਾਰਤ ਕੁੱਲ ਦੋ ਤਗਮਿਆਂ (ਜਿਨ੍ਹਾਂ ਵਿੱਚ ਚਾਰ ਚਾਂਦੀ ਦੇ ਤਗਮੇ ਸ਼ਾਮਲ ਹਨ) ਨਾਲ 10ਵੇਂ ਸਥਾਨ ‘ਤੇ ਹੈ । ਚੀਨ 23 ਤਗਮਿਆਂ (ਜਿਨ੍ਹਾਂ ਵਿੱਚ 14 ਸੋਨੇ ਦੇ ਤਗਮੇ ਸ਼ਾਮਲ ਹਨ) ਨਾਲ ਪਹਿਲੇ ਸਥਾਨ ‘ਤੇ ਹੈ । ਜਾਪਾਨ 21 ਤਗਮਿਆਂ (ਛੇ ਸੋਨੇ ਦੇ ਤਗਮਿਆਂ ਸਮੇਤ) ਨਾਲ ਦੂਜੇ ਸਥਾਨ ‘ਤੇ ਹੈ ਅਤੇ ਦੱਖਣੀ ਕੋਰੀਆ 16 ਤਗਮਿਆਂ (ਚਾਰ ਸੋਨੇ ਦੇ ਤਗਮਿਆਂ ਸਮੇਤ) ਨਾਲ ਤੀਜੇ ਸਥਾਨ ‘ਤੇ ਹੈ ।
Read More : ਆਈ. ਪੀ. ਐਲ. ਗਵਰਨਿੰਗ ਕੌਂਸਲ ਦੇ ਚੇਅਰਮੈਨ ਬਣੇ ਅਰੁਣ ਸਿੰਘ ਧੂਮਲ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
