ਆਈ. ਪੀ. ਐਲ. ਗਵਰਨਿੰਗ ਕੌਂਸਲ ਦੇ ਚੇਅਰਮੈਨ ਬਣੇ ਅਰੁਣ ਸਿੰਘ ਧੂਮਲ

Arun Singh Dhumal

ਨਵੀਂ ਦਿੱਲੀ, 19 ਸਤੰਬਰ 2026 : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਆਫ ਇੰਡੀਆ (Board of Control for Cricket in India) ਦੀ ਮੀਟਿੰਗ ਵਿਚ ਅਰੁਣ ਸਿੰਘ ਧੂਮਲ (Arun Singh Dhumal) ਨੂੰ ਆਈ. ਪੀ. ਐਲ. ਗਵਰਨਿੰਗ ਕੌਂਸਲ ਦਾ ਚੇਅਰਮੈਨ ਚੁਣਿਆ ਗਿਆ ਹੈ ।

ਹੋਰ ਕੀ ਕੀ ਲਏ ਜਾਣੇ ਸਨ ਫ਼ੈਸਲੇ

ਮਿਲੀ ਜਾਣਕਾਰੀ ਅਨੁਸਾਰ ਬੀ. ਸੀ. ਸੀ. ਆਈ. (B. C. C. I.) ਦੀ ਜੋ ਸਲਾਨਾ ਮੀਟਿੰਗ ਦਿੱਲੀ ਵਿਖੇ ਹੋਈ, ਜਿਸ ਵਿਚ ਬੋਰਡ ਦੇ ਅਹੁਦੇਦਾਰਾਂ ਨੂੰ ਸੀਨੀਅਰ ਪੁਰਸ਼ ਚੋਣ ਕਮੇਟੀ ਬਾਰੇ ਫ਼ੈਸਲਾ ਲੈਣ ਦਾ ਅਧਿਕਾਰ ਦਿੱਤਾ ਗਿਆ ਹੈ ਵਲੋਂ ਅਜੀਤ ਅਗਰਕਰ ਦੇ ਕਾਰਜਕਾਲ ਵਿਚ ਵਾਧਾ ਕੀਤੇ ਜਾਣ ਸਬੰਧੀ ਕੋਈ ਵੀ ਫ਼ੈਸਲਾ ਨਹੀਂ ਲਿਆ ਗਿਆ ।

ਕਦੋਂ ਤੱਕ ਦਾ ਅਗਰਕਰ ਦਾ ਕਾਰਜਕਾਲ

ਪ੍ਰਾਪਤ ਸੂਚਨਾ ਮੁਤਾਬਕ ਅਜੀਤ ਅਗਰਕਰ (Ajit Agarkar) ਜਿਨ੍ਹਾਂ ਦਾ ਬੀ. ਸੀ. ਸੀ. ਆਈ. ਨਾਲ ਕੰਟੈ੍ਰਕਟ ਅਕਤੂਬਰ-2026 ਤੱਕ ਦਾ ਵਲੋਂ ਬੀ. ਬੀ. ਸੀ. ਆਈ. ਤੋਂ ਆਪਣਾ ਕੰਟੈ੍ਰਕਟ ਸਾਲ 2027 ਤੱਕ ਦੇ ਵਨਡੇ ਵਰਲਡ ਕੱਪ ਤੱਕ ਵਧਾਉਣ ਦੀ ਮੰਗ ਕੀਤੀ ਗਈ ਸੀ । ਦੱਸਣਯੋਗ ਹੈ ਕਿ ਅਜੀਤ ਅਗਰਕਰ ਜੋ ਕਿ 48 ਸਾਲ ਦੇ ਹਨ ਜੁਲਾਈ 2023 ਵਿਚ ਸਿਲੈਕਸ਼ਨ ਕਮੇਟੀ ਦੇ ਚੇਅਰਮੈਨ ਬਣੇ ਸਨ ।

ਕੀ ਹੋ ਸਕਦੀ ਹੈ ਕਾਰਜਕਾਲ ਖਤਮ ਹੋਣ ਤੇ ਤੁਰੰਤ ਨਵਾਂ ਮੁੱਖ ਚੋਣਕਾਰ

ਭਰੋਸੇਯੋਗ ਸੂਤਰਾਂ ਮੁਤਾਬਕ ਬੀ. ਸੀ. ਸੀ. ਆਈ. ਵਲੋਂ ਜੇਕਰ ਅਗਰਕਰ ਦੇ ਅਕਤੂਬਰ ਮਹੀਨੇ ਵਿਚ ਖਤਮ ਹੋ ਰਹੇ ਕੰਟੈ੍ਰਕਟ ਨੂੰ ਅੱਗੇ ਨਹੀਂ ਵਧਾਇਆ ਜਾਂਦਾ ਹੈ ਤਾਂ ਬੀ. ਸੀ. ਸੀ. ਆਈ. ਨੂੰ ਤੁਰੰਤ ਨਵਾਂ ਮੁੱਖ ਚੋਣਕਾਰ ਨਿਯੁਕਤ ਕਰਨਾ ਬੇਹਦ ਮੁਸ਼ਕਲ ਹੋਵੇਗਾ ਕਿਉਂਕਿ ਜਾਣਕਾਰੀ ਮੁਤਾਬਕ ਬੋਰਡ ਨੂੰ ਪਹਿਲਾਂ ਉਪਰੋਕਤ ਅਹੁਦੇ ਲਈ ਇਕ ਇਸ਼ਤਿਹਾਰ ਜਾਰੀ ਕਰਨਾ ਪਵੇਗਾ ਅਤੇ ਫਿਰ ਕਿਧਰ ਜਾ ਕੇ ਇੰਟਰਵਿਊ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ । ਜਿਸ ਵਿਚ ਸਮਾਂ ਲੱਗ ਸਕਦਾ ਹੈ । ਇਥੇ ਦੱਸਣਯੋਗ ਹੈ ਕਿ ਅਗਰਕਰ ਦੀ ਜਗ੍ਹਾ ਭਾਰਤ ਦੇ ਸਾਬਕਾ ਵਿਕਟਕੀਪਰ-ਬੱਲੇਬਾਜ਼ ਪਾਰਥਿਵ ਪਟੇਲ ਸੰਭਾਵੀ ਉਮੀਦਵਾਰ ਹੋ ਸਕਦੇ ਹਨ ।

Read More : ਮਿਸਟਰੀ ਸਪਿੰਨਰ ਵਰੁਣ ਸੱਟ ਲੱਗਣ ਕਾਰਨ ਹੋਏ ਏਸ਼ੀਆਈ ਖੇਡਾਂ ’ਚੋਂ ਬਾਹਰ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *