ਮਿਸਟਰੀ ਸਪਿੰਨਰ ਵਰੁਣ ਸੱਟ ਲੱਗਣ ਕਾਰਨ ਹੋਏ ਏਸ਼ੀਆਈ ਖੇਡਾਂ ’ਚੋਂ ਬਾਹਰ

spinner Varun

ਨਵੀਂ ਦਿੱਲੀ, 17 ਸਤੰਬਰ 2026 : ਭਾਰਤ ਦੇਸ਼ ਦੇ ਪ੍ਰਸਿੱਧ ਮਿਸਟਰੀ ਸਪਿੰਨਰ ਵਰੁਣ ਚੱਕਰਵਾਤੀ (Spinner Varun Chakravarthy) ਪੈਰ ਵਿਚ ਸੱਟ ਲੱਗਣ ਦੇ ਕਾਰਨ ਏਸ਼ੀਆਈ ਖੇਡਾਂ-2026 ਦੇ ਵਿਚੋਂ ਬਾਹਰ ਹੋ ਗਏ ਹਨ ।

ਕਦੋਂ ਲੱਗੀ ਸੀ ਚੱਕਰਵਰਤੀ ਦੇ ਇਹ ਸੱਟ

ਮਿਲੀ ਜਾਣਕਾਰੀ ਅਨੁਸਾਰ ਕ੍ਰਿਕਟਰ ਵਰੁਣ ਚੱਕਰਵਰਤੀ ਜੋ ਸੱਟ ਕਾਰਨ ਏਸ਼ੀਆਈ ਖੇਡਾਂ 2026 (Asian Games 2026) ਵਿਚੋਂ ਬਾਹਰ ਹੋ ਗਏ ਹਨ ਦੇ ਇਹ ਸੱਟ ਅਫ਼ਗਾਨਿਸਤਾਨ ਖਿ਼ਲਾਫ਼ ਸੀਰੀਜ਼ ਦੇ ਪਹਿਲੇ ਟੀ-20 ਵਿੱਚ ਗੇਂਦਬਾਜ਼ੀ ਕਰਨ ਤੋਂ ਬਾਅਦ ਉਨ੍ਹਾਂ ਦੇ ਪੈਰ ਦੇ ਖੱਬੇ ਹਿੱਸੇ ਵਿੱਚ ਤਕਲੀਫ਼ ਹੋਈ ਸੀ । ਸਕੈਨ ਵਿੱਚ ਸਾਈਡ ਸਟ੍ਰੇਨ ਦੀ ਪੁਸ਼ਟੀ ਤੋਂ ਬਾਅਦ ਉਹ ਸੀਰੀਜ਼ ਦੇ ਬਾਕੀ ਇੱਕ ਮੈਚ ਦੇ ਨਾਲ-ਨਾਲ ਏਸ਼ੀਆਈ ਖੇਡਾਂ ਵਿੱਚ ਵੀ ਹਿੱਸਾ ਨਹੀਂ ਲੈ ਸਕਣਗੇ । ਉਨ੍ਹਾਂ ਦੀ ਜਗ੍ਹਾ ਨੌਜਵਾਨ ਲੈੱਗ-ਸਪਿਨ ਆਲਰਾਊਂਡਰ ਵਿਪਰਾਜ ਨਿਗਮ ਨੂੰ ਪਹਿਲੀ ਵਾਰ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ ।

ਅਫਗਾਨਿਸਤਾਨ ਵਿਰੁੱਧ ਖੇਡੇ ਗਏ ਮੈਚ ਵਿਚ ਵਰੁਣ ਹੋਈ ਸੀ ਅਸਹਿਜਤਾ ਮਹਿਸੂਸ

ਵਰੁਣ ਜਿਸ ਵਲੋਂ ਐਤਵਾਰ ਨੂੰ ਦਿੱਲੀ ਵਿੱਚ ਅਫ਼ਗਾਨਿਸਤਾਨ ਖਿ਼ਲਾਫ਼ ਦੋ ਮਹੀਨਿਆਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ (International Cricket) ਵਿੱਚ ਵਾਪਸੀ ਕੀਤੀ ਸੀ ਵਲੋਂ ਆਪਣਾ ਪੂਰਾ 4 ਓਵਰਾਂ ਦਾ ਸਪੈੱਲ ਪੂਰਾ ਕਰ ਲਿਆ ਗਿਆ ਸੀ ਅਤੇ 16 ਦੌੜਾਂ ਦੇ ਕੇ ਇੱਕ ਵਿਕਟ ਵੀ ਪ੍ਰਾਪਤ ਕਰ ਲਈ ਗਈ ਸੀ ਪਰ ਵਰੁਣ ਨੂੰ ਮੈਚ ਤੋਂ ਬਾਅਦ ਉਨ੍ਹਾਂ ਨੂੰ ਸਾਈਡ ਵਿੱਚ ਅਸਹਿਜਤਾ ਮਹਿਸੂਸ ਹੋਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅੱਗੇ ਦੀ ਜਾਂਚ ਲਈ ਦੇ ਸੈਂਟਰ ਆਫ਼ ਐਕਸੀਲੈਂਸ ਭੇਜਿਆ ਗਿਆ ।

ਜਾਂਚ ਵਿਚ ਸਾਹਮਣੇ ਆਈ ਸੀ ਗ੍ਰੇਡ-2 ਹੈਮਸਟਿ੍ਰੰਗ ਇੰਜਰੀ

ਵਰੁਣ ਦੀ ਇਹ ਸੱਟ ਇਸ ਲਈ ਵੀ ਅਹਿਮ ਹੈ ਕਿਉਂਕਿ ਉਹ ਖ਼ੁਦ ਹਾਲ ਹੀ ਵਿੱਚ ਇੱਕ ਲੰਬੀ ਇੰਜਰੀ ਤੋਂ ਵਾਪਸੀ ਕਰ ਰਹੇ ਸਨ । ਇੰਗਲੈਂਡ ਦੌਰੇ ‘ਤੇ ਜੁਲਾਈ ਵਿੱਚ ਤੀਜੇ ਟੀ-20 ਦੌਰਾਨ ਉਨ੍ਹਾਂ ਨੂੰ ਖੱਬੀ ਹੈਮਸਟ੍ਰਿੰਗ (Hamstring) ਵਿੱਚ ਤਕਲੀਫ਼ ਹੋਈ ਸੀ । ਜਾਂਚ ਵਿੱਚ ਗ੍ਰੇਡ-2 ਹੈਮਸਟ੍ਰਿੰਗ ਇੰਜਰੀ ਸਾਹਮਣੇ ਆਈ ਸੀ । ਇਸ ਤੋਂ ਬਾਅਦ ਉਹ ਅੰਤਰਰਾਸ਼ਟਰੀ ਕ੍ਰਿਕਟ ਤੋਂ ਦੂਰ ਰਹੇ ਅਤੇ ਸੈਂਟਰ ਆਫ਼ ਐਕਸੀਲੈਂਸ, ਬੈਂਗਲੁਰੂ ਵਿੱਚ ਰਿਹੈਬਿਲੀਟੇਸ਼ਨ ਕੀਤਾ । ਰਿਹੈਬ ਤੋਂ ਬਾਅਦ ਉਨ੍ਹਾਂ ਨੇ ਤਾਮਿਲਨਾਡੂ ਪ੍ਰੀਮੀਅਰ ਲੀਗ ਵਿੱਚ ਵਾਪਸੀ ਕੀਤੀ । ਡਿੰਡੀਗੁਲ ਡ੍ਰੈਗਨਜ਼ ਲਈ ਅਗਸਤ ਵਿੱਚ ਖੇਡੇ ਇੱਕ ਮੈਚ ਵਿੱਚ ਉਨ੍ਹਾਂ ਨੇ 4 ਓਵਰਾਂ ਵਿੱਚ 34 ਦੌੜਾਂ ਦਿੱਤੀਆਂ ਸਨ ।

Read More : ਸ਼੍ਰੀ ਚਰਣੀ ਨੇ ਕਰੀਅਰ ਦੀ ਬੈਸਟ ਰੇਟਿੰਗ ਕੀਤੀ ਹਾਸਲ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *