ਅੰਮ੍ਰਿਤਸਰ, 1 ਸਤੰਬਰ 2026 : ਅੰਮ੍ਰਿਤਸਰ (Amritsar) ਵਿਖੇ ਬੀ. ਐਸ. ਐਫ. ਅਤੇ ਪੁਲਸ ਵਲੋਂ ਨਸ਼ਾ ਤਸਕਰੀ ਵਿਰੁੱਧ ਕਾਰਵਾਈ ਕਰਦਿਆਂ ਨਸ਼ੀਲੇ ਪਦਾਰਥ (Drugs) ਅਤੇ ਜਾਅਲੀ ਭਾਰਤੀ ਕਰੰਸੀ ਬਰਾਮਦ ਕੀਤੀ ਗਈ ਹੈ ।
ਕਿੰਨਾਂ ਨਸ਼ੀਲਾ ਪਦਾਰਥ ਅਤੇ ਕਿੰਨੀ ਜਾਅਲੀ ਕਰੰਸੀ ਕੀਤੀ ਹੈ ਬਰਾਮਦ
ਮਿਲੀ ਜਾਣਕਾਰੀ ਅਨੁਸਾਰ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਅੰਮ੍ਰਿਤਸਰ ਦੇ ਇਲਾਕਿਆਂ ਵਿੱਚ ਜੋ ਬੀ. ਐਸ. ਐਫ. ਅਤੇ ਪੁਲਸ ਵਲੋਂ ਨਸ਼ਾ ਤਸਕਰੀ ਖਿ਼ਲਾਫ਼ ਕਾਰਵਾਈ ਕਰਦਿਆਂ ਨਸ਼ੀਲੇ ਪਦਾਰਥ ਅਤੇ ਜਾਅਲੀ ਭਾਰਤੀ ਕਰੰਸੀ (Fake Indian currency) ਬਰਾਮਦ ਕੀਤੀ ਹੈ ਤਹਿਤ ਵੱਖ-ਵੱਖ ਮਾਮਲਿਆਂ ਵਿੱਚ ਕੁੱਲ 1 ਕਿੱਲੋ 54 ਗ੍ਰਾਮ ਡਰੱਗਜ਼ ਅਤੇ ਕਰੀਬ ਇੱਕ ਲੱਖ 98 ਹਜ਼ਾਰ ਰੁਪਏ ਦੀ ਜਾਲੀ ਭਾਰਤੀ ਕਰੰਸੀ ਬਰਾਮਦ ਕੀਤੀ ਗਈ ਹੈ । ਇਸ ਦੌਰਾਨ ਇੱਕ ਨਸ਼ਾ ਤਸਕਰ (Drug trafficker) ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ।
ਕੀ ਬਰਾਮਦ ਕੀਤਾ ਗਿਆ ਪਹਿਲੀ ਕਾਰਵਾਈ ਦੌਰਾਨ
ਪਹਿਲੀ ਕਾਰਵਾਈ ਜੋ ਕਿ ਅੰਮ੍ਰਿਤਸਰ ਵਿਖੇ ਪੈਂਦੇ ਘਰਿੰਡਾ ਪੁਲਸ ਥਾਣਾ ਅਧੀਨ ਆਉਂਦੇ ਖੇਤਰ ਵਿੱਚ ਕੀਤੀ ਗਈ ਤਹਿਤ ਬੀ. ਐਸ. ਐਫ. ਦੀ 181 ਬਟਾਲੀਅਨ ਦੇ ਜਵਾਨਾਂ ਨੇ ਦੇਰ ਰਾਤ ਕਾਹਨਗੜ੍ਹ ਇਲਾਕੇ ਵਿੱਚ ਤਲਾਸ਼ੀ ਦੌਰਾਨ ਇੱਕ ਪੈਕੇਟ ਬਰਾਮਦ ਕੀਤਾ । ਜਾਂਚ ਕਰਨ ‘ਤੇ ਪੈਕੇਟ ਵਿੱਚੋਂ 577 ਗ੍ਰਾਮ ਆਈਸ ਡਰੱਗ (Ice drug) ਯਾਨੀ ਕ੍ਰਿਸਟਲ ਮੈਥ ਬਰਾਮਦ ਹੋਈ । ਬੀ. ਐਸ. ਐਫ. ਦੇ ਕੰਪਨੀ ਕਮਾਂਡਰ ਰਾਕੇਸ਼ ਨੇਗੀ ਦੀ ਸਿ਼ਕਾਇਤ ‘ਤੇ ਘਰਿੰਡਾ ਪੁਲਸ ਨੇ ਅਣਪਛਾਤੇ ਤਸਕਰ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।
766 ਗ੍ਰਾਮ ਅਫੀਮ ਤੇ 205 ਗ੍ਰਾਮ ਹੈਰੋਇਨ ਹੋਈ ਬਰਾਮਦ
ਭਿੰਡੀਸੈਂਦਾ ਥਾਣਾ ਖੇਤਰ ਵਿੱਚ ਬੀ. ਐਸ. ਐਫ. ਦੀ 45 ਬਟਾਲੀਅਨ ਨੇ ਪਿੰਡ ਬੁਰਜ ਦੇ ਬਾਹਰ ਇੱਕ ਸ਼ੱਕੀ ਲਾਵਾਰਸ ਪੈਕੇਟ ਬਰਾਮਦ ਕੀਤਾ । ਤਲਾਸ਼ੀ ਲੈਣ ‘ਤੇ ਉਸ ਵਿੱਚੋਂ 766 ਗ੍ਰਾਮ ਅਫ਼ੀਮ ਮਿਲੀ । ਕੰਪਨੀ ਕਮਾਂਡਰ ਵਿਕਾਸ ਸ਼ਰਮਾ ਦੀ ਸਿ਼ਕਾਇਤ ‘ਤੇ ਪੁਲਸ ਨੇ ਅਣਪਛਾਤੇ ਤਸਕਰ ਖ਼ਿਲਾਫ਼ ਕੇਸ ਦਰਜ ਕੀਤਾ ਹੈ । ਇਸ ਤੋਂ ਇਲਾਵਾ, ਲੋਪੋਕੇ ਪੁਲਿਸ ਨੇ ਲਿੰਕ ਰੋਡ ਹੇਤਮਪੁਰਾ ਨੇੜੇ ਗਸ਼ਤ ਦੌਰਾਨ ਇੱਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ। ਮੁਲਜ਼ਮ ਦੀ ਪਛਾਣ ਲੋਧੀ ਗੁੱਜਰ ਨਿਵਾਸੀ ਗੁਰਮੇਜ ਸਿੰਘ ਵਜੋਂ ਹੋਈ । ਉਸ ਦੇ ਕਬਜ਼ੇ ਵਿੱਚੋਂ 205 ਗ੍ਰਾਮ ਹੈਰੋਇਨ ਅਤੇ 1,200 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ । ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਖਿ਼ਲਾਫ਼ ਮਾਮਲਾ ਦਰਜ ਕਰ ਲਿਆ ਹੈ ।
ਜਾਅਲੀ ਕਰੰਸੀ ਮਾਮਲੇ ਵਿਚ ਪੁਲਸ ਨੇ ਕੀਤਾ ਕੇਸ ਦਰਜ
ਇਸੇ ਖੇਤਰ ਵਿੱਚ ਬੀ. ਐਸ. ਐਫ. ਨੇ ਇੱਕ ਹੋਰ ਕਾਰਵਾਈ ਦੌਰਾਨ ਦਾਓਕੇ ਦੇ ਨੇੜਿਓਂ 1 ਲੱਖ 98 ਹਜ਼ਾਰ ਰੁਪਏ ਦੀ ਜਾਲੀ ਭਾਰਤੀ ਕਰੰਸੀ ਬਰਾਮਦ ਕੀਤੀ। ਕੰਪਨੀ ਕਮਾਂਡਰ ਰਮੇਸ਼ ਚੰਦਰ ਸ਼ਾਹ ਦੀ ਸਿਕਾਇਤ ‘ਤੇ ਘਰਿੰਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ । ਪੁਲਸ ਹੁਣ ਇਹ ਪਤਾ ਲਗਾਉਣ ਵਿੱਚ ਜੁਟੀ ਹੈ ਕਿ ਜਾਅਲੀ ਕਰੰਸੀ ਸੀਮਾ ਪਾਰ ਤੋਂ ਕਿਸ ਨੈੱਟਵਰਕ ਰਾਹੀਂ ਪਹੁੰਚਾਈ ਗਈ ।
Read More : ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਸਮੇਤ ਤਿੰਨ ਵਿਅਕਤੀ ਗ੍ਰਿਫ਼ਤਾਰ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
