ਫ਼ਰੀਦਕੋਟ, 6 ਨਵੰਬਰ 2026 : ਪੰਜਾਬ ਦੇ ਜਿਲਾ ਫਰੀਦਕੋਟ (Faridkot) ਵਿਖੇ ਦਾਜ ਦੀ ਮੰਗ ਪੂਰੀ ਨਾ ਹੋਣ ‘ਤੇ ਦੁਲਹੇ ਸਮੇਤ 6 ਲੋਕਾਂ ਨੂੰ ਨਾਮਜਦ ਕਰਕੇ ਮਾਮਲਾ ਦਰਜ (Case registered) ਕੀਤੇ ਜਾਣ ਦਾ ਸਮਾਚਾਰ ਹੈ ।
ਕਿੰਨੇ ਦਾਜ ਦੀ ਕਰ ਰਿਹਾ ਸੀ ਲੜਕੇ ਦਾ ਪਰਿਵਾਰ ਮੰਗ
ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਵਿਖੇ ਜੋ ਇਕ ਲੜਕੇ ਦੇ ਪਰਿਵਾਰ ਵਲੋਂ ਲੜਕੀ ਵਾਲਿਆਂ ਵਲੋਂ ਦਾਜ ਦੀ ਮੰਗ (Demand for Dowry) ਪੂਰੀ ਨਾ ਕਰਨ ਦੇ ਚਲਦਿਆਂ ਬਾਰਾਤ ਲਿਆਉਣ ਤੋਂ ਹੀ ਇਨਕਾਰ ਕਰ ਦਿੱਤਾ ਗਿਆ ਹੈ ਦੇ ਚਲਦਿਆਂ ਜੋ ਲੜਕੀ ਵਾਲਿਆਂ ਦੀ ਸਿ਼ਕਾਇਤ ਦੇ ਆਧਾਰ ‘ਤੇ ਦੁਲਹੇ ਸਮੇਤ 6 ਲੋਕਾਂ ਨੂੰ ਨਾਮਜਦ ਕਰਕੇੇ ਕੇਸ ਦਰਜ ਕੀਤਾ ਗਿਆ ਹੈ ਦੇ ਚਲਦਿਆਂ ਲੜਕੇ ਵਾਲਿਆਂ ਵਲੋਂ ਲੜਕੀ ਦੇ ਪਰਿਵਾਰ ਕੋਲੋਂ 10 ਲੱਖ ਰੁਪਏੇ ਨਗਦ ਅਤੇ 4 ਤੋਲੇ ਸੋੋਨੇ ਦੇ ਗਹਿਣਿਆਂ ਦੀ ਮੰਗ ਕੀਤੀ ਜਾ ਰਹੀ ਸੀ ।
ਕਦੋਂ ਅਤੇ ਕਿਸ ਨਾਲ ਤੈਅ ਹੋਇਆ ਸੀ ਵਿਆਹ
ਪ੍ਰਾਪਤ ਸੂਚਨਾ ਮੁਤਾਬਕ ਲਾੜੀ ਦੇ ਪਿਤਾ ਦੇੇ ਦੱਸਣ ਮੁਤਾਬਕ ਉਸ ਦੀ ਬੇਟੀ ਦਾ ਵਿਆਹ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਜਾਤੀਕੇ ਸੰਕੋਜਲਾ ਦੇ ਵਸਨੀਕ ਸ਼ਮਸ਼ੇਰ ਸਿੰਘ ਦੇ ਬੇਟੇ ਅਮਨਜੋਤ ਸਿੰਘ ਨਾਲ 4 ਨਵੰਬਰ 2026 ਨੂੰ ਹੋਣਾ ਨਿਸ਼ਚਿਤ ਹੋਇਆ ਸੀ । ਅਮਨਜੋਤ ਦਾ ਪ੍ਰਵਾਰ ਮੂਲ ਰੂਪ ਵਿਚ ਫ਼ਿਰੋਜ਼ਪੁਰ ਦੇ ਪਿੰਡ ਵਾਹਕਾ ਦਾ ਵਸਨੀਕ ਹੈ । ਲਾੜੀ ਦੇ ਪਿਤਾ ਨੇ ਦਸਿਆ ਕਿ ਵਿਆਹ ਦੀਆਂ ਮੁਕੰਮਲ ਤਿਆਰੀਆਂ, ਕਾਰਡ ਵੰਡੇ ਅਤੇ ਜ਼ਰੂਰੀ ਸਮਾਨ ਦੀ ਖ਼ਰੀਦੋ ਫ਼ਰੋਖ਼ਤ ਕਰਨ, ਵਿਆਹ ਸਮਾਗਮ ਵਿਚ ਰਿਸ਼ਤੇਦਾਰਾਂ ਦੇ ਸ਼ਾਮਲ ਹੋਣ ਅਤੇ ਐਨ ਮੌਕੇ ’ਤੇ ਲਾੜੇ ਪੱਖ ਵਲੋਂ ਦਾਜ ਦੀ ਮੰਗ ਨਾਲ ਪ੍ਰਵਾਰ ਲਈ ਹੈਰਾਨ ਹੋਣਾ ਸੁਭਾਵਕ ਹੈ ।
ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ
ਉਨ੍ਹਾਂ ਦਸਿਆ ਕਿ ਪਿੰਡ ਸ਼ਕੂਰ ਦੇ ਵਸਨੀਕ ਜਗਜੀਤ ਸਿੰਘ ਅਤੇ ਉਸ ਦੀ ਪਤਨੀ ਨੇ ਉਕਤ ਰਿਸ਼ਤਾ ਕਰਵਾਇਆ ਸੀ । ਦੋਹਾਂ ਧਿਰਾਂ ਦੀ ਸਹਿਮਤੀ ਤੋਂ ਬਾਅਦ ਬੀਤੀ 1 ਫ਼ਰਵਰੀ ਨੂੰ ਪਿੰਡ ਪੱਕਾ ਵਿਖੇ ਸਥਿਤ ਮਹਾਰਾਜਾ ਢਾਬਾ ਵਿਚ ਸ਼ਗਨ ਦੀ ਰਸਮ ਵੀ ਨਿਭਾਈ ਗਈ ਅਤੇ ਉਸ ਤੋਂ ਬਾਅਦ 4 ਨਵੰਬਰ ਦਾ ਵਿਆਹ ਵੀ ਨਿਸ਼ਚਤ ਕੀਤਾ ਗਿਆ । ਤਫ਼ਤੀਸ਼ੀ ਅਫ਼ਸਰ ਏ. ਐਸ. ਆਈ. ਰਾਜ ਸਿੰਘ ਨੇ ਦਸਿਆ ਕਿ ਲਾੜਾ, ਉਸ ਦੇ ਮਾਤਾ-ਪਿਤਾ, ਭੈਣ, ਵਿਚੋਲੇ ਅਤੇ ਵਿਚੋਲਣ ਵਿਰੁਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।
Read More : 37.43 ਲੱਖ ਔਰਤਾਂ ਦੇ ਖਾਤਿਆਂ `ਚ 1291 ਕਰੋੜ ਦੀ ਸਨਮਾਨ ਰਾਸ਼ੀ ਟਰਾਂਸਫਰ : ਮਾਨ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ ।
