ਗੁਰਿੰਦਰਵੀਰ ਨੇ 100 ਮੀਟਰ ਦਾ ਰਾਸ਼ਟਰੀ ਰਿਕਾਰਡ ਬਣਾਇਆ

Gurinderveer

ਰਾਂਚੀ, 25 ਮਈ 2026 : ਭਾਰਤ ਦੇਸ਼ ਦੇ ਦੌੜਾਕ ਗੁਰਿੰਦਰਵੀਰ ਸਿੰਘ (Gurinderveer Singh) ਵਲੋਂ ਪੁਰਸ਼ਾਂ ਦੀ 100 ਮੀਟਰ ਦੌੜ ਵਿਚ ਨਵਾਂ ਰਾਸ਼ਟਰੀ ਰਿਕਾਰਡ ਬਣਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਗੁਰਿੰਦਰਵੀਰ ਸਿੰਘ ਨੇ ਨਵਾਂ ਰਾਸ਼ਟਰੀ ਰਿਕਾਰਡ

ਰਾਸ਼ਟਰੀ ਸੀਨੀਅਰ ਫੈੱਡਰੇਸ਼ਨ ਐਥਲੈਟਿਕਸ ਚੈਂਪੀਅਨਸਿ਼ਪ (National Senior Federation Athletics Championship) ਦਾ ਦੂਜਾ ਦਿਨ ਭਾਰਤੀ ਐਥਲੈਟਿਕਸ ਲਈ ਇਤਿਹਾਸਕ ਉਪਲੱਬਧੀਆਂ ਦਾ ਗਵਾਹ ਬਣਿਆ ਜਦੋਂ ਗੁਰਿੰਦਰਵੀਰ ਸਿੰਘ ਨੇ ਪੁਰਸ਼ਾਂ ਦੀ 100 ਮੀਟਰ ਦੌੜ (100 meter race) ‘ਚ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਜਦਕਿ ਵਿਸ਼ਾਲ ਟੀ.ਕੇ. 400 ਮੀਟਰ `ਚ 45 ਸੈਕੰਡ ਤੋਂ ਘੱਟ ਸਮਾਂ ਕੱਢਣ ਵਾਲਾ ਪਹਿਲਾ ਭਾਰਤੀ ਬਣਿਆ ।

100 ਮੀਟਰ ਪ੍ਰਤੀਯੋਗਿਤਾ 10.09 ਸੈਕੰਡ `ਚ ਪੂਰੀ ਕੀਤੀ

ਗੁਰਿੰਦਰਵੀਰ ਨੇ ਸ਼ਾਨਦਾਰ ਦੌੜ ਲਗਾਉਂਦੇ ਹੋਏ 100 ਮੀਟਰ ਪ੍ਰਤੀਯੋਗਿਤਾ 10.09 ਸੈਕੰਡ ‘ਚ ਪੂਰੀ ਕੀਤੀ ਤੇ ਰਾਸ਼ਟਰੀ ਰਿਕਾਰਡ (National records) ਆਪਣੇ ਨਾਂ ਕਰ ਲਿਆ । ਉਸ ਦਾ ਇਹ ਪ੍ਰਦਰਸ਼ਨ ਇਸ ਸੈਸ਼ਨ ‘ਚ ਏਸ਼ੀਆ ਦਾ ਦੂਜਾ ਸਭ ਤੋਂ ਤੇਜ਼ ਸਮਾਂ ਵੀ ਹੈ । ਵਿਸ਼ਾਲ ਨੇ 400 ਮੀਟਰ ਦੌੜ ‘ਚ 44.98 ਸੈਕੰਡ ਦਾ ਸਮਾਂ ਕੱਢ ਕੇ ਇਤਿਹਾਸ ਰਚ ਦਿੱਤਾ । ਉਹ 45 ਸੈਕੰਡ ਦਾ ਅੜਿੱਕਾ ਤੋੜਨ ਵਾਲਾ ਪਹਿਲਾ ਭਾਰਤੀ ਐਥਲੀਟ ਬਣ ਗਿਆ । ਉਸ ਦਾ ਇਹ ਸਮਾਂ ਮੌਜੂਦਾ ਸੈਸ਼ਨ ‘ਚ ਏਸ਼ੀਆ ਦਾ ਸਰਵੋਤਮ ਪ੍ਰਦਰਸ਼ਨ ਵੀ ਹੈ ।

Read More : ਨੈਸ਼ਨਲ ਐਂਟੀ ਡੋਪਿੰਗ ਏਜੰਸੀ ਨੇ ਲਗਾਈ ਦੋ ਖਿਡਾਰੀਆਂ ਤੇ ਪਾਬੰਦੀ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *