ਹਿਮਾਚਲ ਦੇ ਚੰਬਾ ਤੇ ਮਹਾਰਾਸ਼ਟਰਾ ਦੇ ਨਾਸਿਕ ਵਿਚ ਆਇਆ ਭੂਚਾਲ

earthquake

ਚੰਡੀਗੜ੍ਹ, 14 ਅਗਸਤ 2026 : ਭਾਰਤ ਦੇਸ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਜਿਲਾ ਚੰਬਾ ਵਿਖੇ ਅੱਜ ਸਵੇਰ ਵੇੇਲੇ ਭੂਚਾਲ (Earthquake) ਦੇ ਜਬਰਦਸਤ ਝਟਕੇ ਲੱਗਣ ਨਾਲ ਲੋਕਾਂ ਅੰਦਰ ਡਰ ਦਾ ਮਾਹੌਲ ਪੈਦਾ ਹੋਇਆ ਪਿਆ ਹੈ ।

ਕਿੰਨੀ ਤੀਬਰਤਾ ਨਾਲ ਆਇਆ ਸੀ ਭੂਚਾਲ

ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਜਿਲਾ ਚੰਬਾ (Chamba District) ਵਿਖੇ ਜੋ ਅੱਜ 6. 30 ਵਜੇ ਜੋ ਭੂਚਾਲ ਆਇਆ ਸੀ ਦੀ ਤੀਬਰਤਾ 3 ਮਾਪੀ ਗਈ ਹੈ । ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਵੀ ਹਿਮਾਚਲ ਦੇ ਚੰਬਾ ਵਿਖੇ ਹੀ ਇਸੇ ਤਰ੍ਹਾਂ ਅੱਧੀ ਰਾਤ ਵੇਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ । ਭੂਚਾਲ ਦੇ ਇਸ ਤਰ੍ਹਾਂ ਵਾਰ-ਵਾਰ ਆਉਣ ਦੇ ਚਲਦਿਆਂ ਲੋਕਾਂ ਅੰਦਰ ਡਰ ਦਾ ਮਾਹੌਲ ਪੈਦਾ ਹੋਇਆ ਪਿਆ ਹੈ ।

ਮਹਾਰਾਸ਼ਟਰਾ ਦੇ ਨਾਸਿਕ ਵਿਚ ਵੀ ਆਇਆ ਭੂਚਾਲ

ਪ੍ਰਾਪਤ ਸੂਚਨਾ ਮੁਤਾਬਕ ਜਿਸ ਤਰ੍ਹਾਂ ਚੰਬਾ ਵਿਖੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ ਉਸੇ ਤਰ੍ਹਾਂ ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰਾ (Maharashtra) ਦੇ ਜਿਲਾ ਨਾਸਿਕ (Nashik) ਵਿਖੇ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ । ਨੈਸ਼ਨਲ ਸੈਂਟਰ ਫਾਰ ਸੀਮਮੋਲੋਜੀ ਮੁਤਾਬਕ ਪਹਿਲਾ ਭੂਚਾਲ ਰਾਤ 12. 5 ਵਜੇ ਆਇਆ, ਜਿਸਦੀ ਤੀਬਰਤਾ 3. 5 ਸੀ ਤੇ ਇਸ ਤੋਂ ਬਾਅਦ ਫਿਰ ਦੂਜਾ ਭੂਚਾਲ ਸਵੇਰੇ 5. 32 ਤੇ ਆਇਆ,ਜਿਸਦੀ ਤੀਬਰਤਾ 3. 4 ਸੀ ।

Read More : ਲੇਹ ਲੱਦਾਖ ਵਿੱਚ ਸਵੇਰੇ ਵੇਲੇ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *