ਲੱਦਾਖ, 13 ਅਗਸਤ 2026 : ਭਾਰਤ ਦੇਸ਼ ਦੇ ਕੇਂਦਰ ਸ਼ਾਸਤ ਸੂਬੇ ਲੱਦਾਖ ਤੇ ਲੇਹ (Ladakh Leh) ਵਿਖੇ ਸਵੇਰੇ ਸਵੇਰੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕਿੰਨੀ ਤੀਬਰਤਾ ਰਹੀ ਭੂਚਾਲ ਦੀ
ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਵਿੱਚ ਜੋ ਭੂਚਾਲ (Earthquake) ਦੇ ਤੇਜ ਝਟਕੇ ਮਹਿਸੂਸ ਕੀਤੇ ਗਏ ਦੀ ਰਿਕਟਰ ਪੈਮਾਨੇ ‘ਤੇ ਤੀਬਰਤਾ (Intensity) 5.53 ਦਰਜ ਕੀਤੀ ਗਈ । ਦੱਸਣਯੋਗ ਹੈ ਕਿ ਇਹ ਝਟਕੇ ਸਵੇਰੇ 6 : 05 ਵਜੇ ਲੇਹ ਵਿੱਚ ਮਹਿਸੂਸ ਕੀਤੇ ਗਏ ਅਤੇ ਇਸ ਦੀ ਡੂੰਘਾਈ 10 ਕਿਲੋਮੀਟਰ ਦਰਜ ਕੀਤੀ ਗਈ । ਇਸ ਘਟਨਾ ਕਾਰਨ ਦਹਿਸ਼ਤ ਫੈਲ ਗਈ ਅਤੇ ਲੋਕ ਹਫੜਾ-ਦਫੜੀ ਦੇ ਮਾਹੌਲ ਵਿੱਚ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ ।
ਪ੍ਰਸ਼ਾਸਨ ਅਤੇ ਏਜੰਸੀਆਂ ਵਲੋਂ ਰੱਖੀ ਜਾ ਰਹੀ ਹੈ ਨਜ਼ਰ
ਜਿਸ ਸਮੇਂ ਭੂਚਾਲ ਆਇਆ ਉਸ ਸਮੇਂ ਲੋਕ ਸੁੱਤੇ ਪਏ ਸਨ ਤੇ ਇੱਕੋਦਮ ਝਟਕਿਆਂ ਕਾਰਨ ਵਸਨੀਕਾਂ ਡਰ ਗਏ । ਹਾਲਾਂਕਿ ਹੁਣ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਹੈ । ਭੂਚਾਲ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਅਤੇ ਸਬੰਧਤ ਏਜੰਸੀਆਂ ਸਥਿਤੀ `ਤੇ ਨਜ਼ਰ ਰੱਖ ਰਹੀਆਂ ਹਨ । ਫਿਲਹਾਲ ਕਿਸੇ ਵੱਡੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ, ਹਾਲਾਂਕਿ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ । ਇਸ ਤੋਂ ਪਹਿਲਾਂ ਵੀਰਵਾਰ ਸਵੇਰੇ ਕਰੀਬ 11:27 ਵਜੇ ਜੰਮੂ-ਕਸ਼ਮੀਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਲੋਕ ਘਬਰਾ ਕੇ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦਾ ਹਿੰਦੂ ਕੁਸ਼ ਖੇਤਰ ਸੀ ।
Read More : ਉੱਤਰਾਖੰਡ ਵਿਚ ਭੂਚਾਲ ਦੇ ਤੇਜ ਝਟਕਿਆਂ ਨਾਲ ਕੰਬੀ ਧਰਤੀ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
