ਚੰਡੀਗੜ੍ਹ, 8 ਸਤੰਬਰ 2026 : ਸਾਬਕਾ ਮੁੱਖ ਮੰਤਰੀ ਪੰਜਾਬ (Former Chief Minister Punjab) ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈ ਇੰਦਰ ਕੌਰ ਨੇ ਸਪੱਸ਼ਟ ਆਖਿਆ ਹੈ ਕਿ ਕੈਪਟਨ ਭਾਜਪਾ ਵਿਚ ਹਨ ਤੇ ਭਾਜਪਾ ਵਿਚ ਹੀ ਰਹਿਣਗੇ ।
ਹੋਰ ਕੀ ਕੀ ਆਖਿਆ ਜੈਇੰਦਰ ਕੌਰ ਨੇ
ਉਪਰੋਕਤ ਮਾਮਲੇ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈਇੰਦਰ ਕੌਰ (Jaindar Kaur) ਨੇ ਆਖਿਆ ਕਿ ਅਜਿਹੀ ਕੋਈ ਵੀ ਗੱਲ ਨਹੀਂ ਹੈ ਤੇ ਅਸੀਂ ਭਾਜਪਾ ਵਿਚ ਹਾਂ ਤੇ ਭਾਜਪਾ ਵਿਚ ਹੀ ਸਿਆਸਤ ਕਰਾਂਗੇ । ਉਨ੍ਹਾਂ ਕਾਂਗਰਸ ਸਿਰ ਦੋਸ਼ ਮੜ੍ਹਦਿਆਂ ਕਿਹਾ ਕਿ ਦੋ-ਤਿੰਨ ਮਹੀਨੇ ਪਹਿਲਾਂ ਵੀ ਅਜਿਹੀ ਅਫਵਾਹ ਉਠਾਈ ਗਈ ਸੀ ਤੇ ਹੁਣ ਦੋ ਦਿਨਾਂ ਤੋਂ ਮੁੜ ਕਾਂਗਰਸ ਅਜਿਹੀ ਸ਼ਰਾਰਤ ਕਰ ਰਹੀ ਹੈ । ਉਨ੍ਹਾਂ ਕਾਂਗਰਸ ਨੂੰ ਕਟਹਿਰੇ ਵਿਚ ਖੜ੍ਹਾ ਕਰਦਿਆਂ ਆਖਿਆ ਕਿ ਕਾਂਗਰਸ ਕੋਲ ਆਪਸੀ ਲੜਾਈ ਤੋਂ ਇਲਾਵਾ ਕੋਈ ਹੋਰ ਮੁੱਦਾ ਹੀ ਨਹੀਂ ਹੈ ।
ਕਿਸ ਕਾਰਨ ਹੋਈ ਕੈਪਟਨ ਦੇ ਕਾਂਗਰਸ ਵਿਚ ਜਾਣ ਦੀ ਚਰਚਾ
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ (Captain Amarinder Singh) ਵਲੋਂ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੁੱਛਿਆ ਗਿਆ ਸੀ ਕਿ ਆਖਰ ਜੋ ਉਨ੍ਹਾਂ 15 ਅਗਸਤ ਵਾਲੇ ਦਿਨ ਆਪਣੇ ਭਾਸ਼ਣ ਵਿਚ ਦਿਮਾਗੀ ਨਕਸਲ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ ਦੇ ਪਿੱਛੇ ਅਸਲ ਮਤਲਬ ਕੀ ਹੈ ਜ਼ਰੂਰ ਦੱਸਿਆ ਜਾਵੇ । ਜਿਸਦੇ ਚਲਦਿਆਂ ਹੀ ਰਾਜਨੀਤਕ ਗਲਿਆਰਿਆਂ ਵਿਚ ਇਹ ਚਰਚਾ ਤੇਜ ਹੋਣ ਲੱਗ ਜਾਂਦੀ ਹੈ ਕਿ ਕੈਪਟਨ ਕਿਧਰੇ ਕਾਂਗਰਸ ਵਿਚ ਤਾਂ ਨਹੀਂ ਜਾ ਰਹੇ । ਹਾਲਾਂਕਿ ਇਸ ਮਾਮਲੇ ਤੇ ਕੈਪਟਨ ਅਮਰਿੰਦਰ ਸਿੰਘ ਪੂਰੀ ਤਰ੍ਹਾਂ ਚੁੱਪ ਹੀ ਹਨ ।
Read More : ਇਤਿਹਾਸ ਤੋਂ ਟਾਲਾ ਨਹੀਂ ਵੱਟਿਆ ਜਾ ਸਕਦਾ ਹੈ : ਕੈਪਟਨ ਅਮਰਿੰਦਰ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

One thought on “ਕੈਪਟਨ ਅਮਰਿੰਦਰ ਭਾਜਪਾ ਵਿਚ ਹਨ ਤੇ ਭਾਜਪਾ ਵਿਚ ਹੀ ਰਹਿਣਗੇ : ਜੈਇੰਦਰ ਕੌਰ”