ਦਿੱਲੀ ਪੁਲਸ ਦੇ ਫੈਸਲੇ ਨਾਲ ਦੁਸਾਂਝ ਦੇ ਲਾਈਵ ਕੰਸਰਟ ‘ਤੇ ਪਈ ਮੁਸੀਬਤ

Diljeet Dosanjh

ਨਵੀਂ ਦਿੱਲੀ, 22 ਅਕਤੂਬਰ 2026 : ਪੰਜਾਬ ਦੇ ਪ੍ਰਸਿੱਧ ਅਦਾਕਾਰ ਅਤੇ ਗਾਇਕ ਦਿਲਜੀਤ ਦੁਸਾਂਝ (Singer Diljit Dosanjh) ਦੇ ਲਾਈਵ ਕਸੰਰਟ ‘ਤੇ ਦਿੱਲੀ ਪੁਲਸ ਦੇ ਫ਼ੈਸਲੇ ਨਾਲ ਮੁਸੀਬਤ ਪੈ ਗਈ ਹੈ ।

ਕੀ ਫ਼ੈਸਲਾ ਲਿਆ ਗਿਆ ਹੈੈ ਦਿੱਲੀ ਪੁਲਸ ਵਲੋਂ

ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਗਾਇਕ ਦਿਲਜੀਤ ਸਿੰਘ ਦੁਸਾਂਝ ਦੇ ਦਿੱਲੀ ਵਿਖੇ ਹੋਣ ਵਾਲੀ ਲਾਈਵ ਕੰਸਰਟ (Live Concert) ‘ਤੇ ਜੋ ਸੰਕਟ ਦੇ ਬੱਦਲ ਮੰਡਰਾ ਰਹੇ ਹਨ ਦਾ ਮੁੱਖ ਕਾਰਨ ਦਿੱਲੀ ਪੁਲਸ ਵਲੋ ਸ਼ੋਅ ਨੂੰ ਸੁਰੱਖਿਆ ਮਨਜ਼ੂਰੀ ਦੇਣ ਤੋਂ ਇਨਕਾਰ ਕੀਤੇ ਜਾਣਾ ਹੈ । ਦੱਸਣਯੋਗ ਹੈ ਕਿ ਦਿੱਲੀ ਪੁਲਸ ਦੇ ਇਸ ਫ਼ੈਸਲੇ ਨਾਲ ਲਾਈਵ ਕੰਸਰਟ ਦੀ ਉਡੀਕ ਕਰ ਰਹੇ ਪ੍ਰਸ਼ੰਸਕਾਂ ਲਈ ਨਿਰਾਸ਼ਾ ਪੈਦਾ ਹੋ ਗਈ ਹੈ ।

ਕਦੋਂ ਅਤੇ ਕਿਹੜੀ ਥਾਂ ‘ਤੇ ਹੋਣਾ ਹੈ ਪ੍ਰੋਗਰਾਮ

ਪ੍ਰਾਪਤ ਸੂਚਨਾ ਮੁਤਾਬਕ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਲਾਈਵ ਕੰਸਰਟ ਜੋ ਕਿ ਦਿੱਲੀ ਵਿਖੇ ਹੋਣਾ ਸੀ 30 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਹੋਣਾ ਹੈ, ਜਿਸਦਾ ਨਾਮ ‘ਔਰਾ ਇੰਡੀਆ ਟੂਰ’ ਰੱਖਿਆ ਗਿਆ ਸੀ । ਦੱਸਣਯੋਗ ਹੈ ਕਿ ਦਿੱਲੀ ਪੁਲਸ ਵਲੋਂ ਸੁਰੱਖਿਆ ਨਾ ਦਿੱਤੇ ਜਾਣ ਦਾ ਹਾਲੇ ਇਹ ਮਤਲਬ ਨਹੀਂ ਕੱਢਿਆ ਜਾ ਸਕਦਾ ਕਿ ਕੰਸਰਟ ਹੋਵੇਗਾ ਹੀ ਨਹੀਂ ।

ਕੀ ਕਾਰਨ ਦੱਸਿਆ ਗਿਆ ਹੈ ਪੁਲਸ ਪ੍ਰਸ਼ਾਸਨ ਵਲੋਂ

ਉਪਰੋਕਤ ਕੰਸਰਟ ਨੂੰ ਦਿੱਲੀ ਪੁਲਸ ਵਲੋਂ ਸੁਰੱਖਿਆ (Delhi Police Security) ਨਾ ਦਿੱਤੇ ਜਾਣ ਦਾ ਮੁੱਖ ਕਾਾਰਨ ਤਿਉਹਾਰਾਂ ਦੇ ਚੱਲ ਰਹੇ ਸੀਜ਼ਨ ਦੌਰਾਨ ਸੁਰੱਖਿਆ ਪ੍ਰਬੰਧਾਂ ਦੀਆਂ ਜਿ਼ੰਮੇਵਾਰੀਆਂ ਅਤੇ ਕਾਨੂੰਨ-ਵਿਵਸਥਾ ਨਾਲ ਜੁੜੀਆਂ ਹੋਰ ਅਹਿਮ ਚਿੰਤਾਵਾਂ ਦੇ ਮੱਦੇਨਜ਼ਰ ਇਸ ਬੇਨਤੀ ਨੂੰ ਮਨਜ਼ੂਰ ਨਹੀਂ ਕੀਤਾ ਜਾ ਸਕਦਾ ।

Read More : ਦਿਲਜੀਤ ਦੋਸਾਂਝ ਦੀ ਪੰਜਾਬੀ ਫ਼ਿਲਮ ‘ਸਤਲੁਜ` ਦੀ ਭਾਰਤ ਵਿੱਚ ਸਟ੍ਰੀਮਿੰਗ ਰੋਕੀ ਗਈ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *