ਸੁਲਤਾਨਪੁਰ ਲੋਧੀ, 8 ਸਤੰਬਰ 2026 : ਪੰਜਾਬ ਦੇ ਸੁਲਤਾਨਪਰ ਲੋਧੀ (Sultanpur Lodhi) ਦੇ ਰਹਿਣ ਵਾਲੇ ਪੰਜਾਬੀ ਵਿਅਕਤੀ ਦੀ ਆਬੂਧਾਬੀ ਵਿਖੇ ਬੀਤੇ ਦਿਨੀਂ ਅਚਾਨਕ ਹੀ ਮੌਤ (Death) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੌਣ ਹੈ ਇਹ ਪੰਜਾਬੀ ਵਿਅਕਤੀ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਜਿਸ ਵਿਅਕਤੀ ਦੀ ਬੀਤੇ ਦਿਨੀਂ ਆਬੂਧਾਬੀ (Abu Dhabi) ਵਿਖੇ ਅਚਾਨਕ ਹੀ ਮੌਤ ਹੋ ਗਈ ਹੈ ਦੀ ਪਛਾਣ 55 ਸਾਲਾ ਸੁੱਖਾ ਦੇ ਤੌਰ ‘ਤੇ ਹੋਈ ਹੈ । ਉਕਤ ਵਿਅਕਤੀ ਤਲਵੰਡੀ ਚੌਧਰੀਆਂ ਦੇ ਇਕ ਗ਼ਰੀਬ ਪਰਿਵਾਰ ਨਾਲ ਸਬੰਧਤ ਹੈ ਤੇ ਉਹ 14 ਮਹੀਨੇ ਪਹਿਲਾਂ ਆਬੂਧਾਬੀ ਮਿਹਨਤ ਮਜ਼ਦੂਰੀ ਕਰਨ ਲਈ ਗਿਆ ਸੀ, ਜਿਸ ਦੀ ਬੀਤੀ ਰਾਤ ਮੌਤ ਹੋ ਗਈ ।
ਕੀ ਦੱਸਿਆ ਮੌਤ ਦੇ ਘਾਟ ਉਤਰੇ ਨੌਜਵਾਨ ਦੇ ਮਾਪਿਆਂ ਨੇ
ਇਸ ਸਬੰਧੀ ਜਦੋਂ ਸੁੱਖਾ ਦੇ ਪਿਤਾ ਬਾਵਾ ਅਤੇ ਪਤਨੀ ਮਨਜੀਤ ਕੌਰ ਨੇ ਦਸਿਆ ਕਿ ਉਸ ਨਾਲ ਕਮਰੇ ’ਚ ਰਹਿੰਦੇ ਹੋਰ ਬੰਦਿਆਂ ਨੇ ਜਾਣਕਾਰੀ ਦਿਤੀ ਕਿ ਪਹਿਲਾਂ ਦੀ ਤਰ੍ਹਾਂ ਕੰਮ ਤੋਂ ਆ ਕੇ ਰੋਟੀ ਖਾਧੀ ਅਤੇ ਫਿਰ ਕੁਝ ਭੈਣ-ਭਰਾਵਾਂ ਨੂੰ ਫ਼ੋਨ ਕੀਤਾ, ਜਿਸ ਤੋਂ ਬਾਅਦ ਚੁੱਪ ਜਿਹਾ ਹੋ ਗਿਆ, ਉਸ ਨੂੰ ਬੇਚੈਨੀ ਜਿਹੀ ਮਹਿਸੂਸ ਹੋਈ । ਸੁੱਖਾ ਨੂੰ ਨੇੜਲੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਮੌਤ ਹੋ ਗਈ । ਆਬੂਧਾਬੀ ’ਚ ਲਾਸ਼ ਮੋਰਚਰੀ ’ਚ ਰਖਵਾ ਦਿਤੀ ਗਈ ਹੈ ।
Read More : ਕਾਰ ਦੀ ਟੱਕਰ ਵੱਜਣ ਕਾਰਨ ਮੋਟਰਸਾਈਕਲ ਸਵਾਰ ਵਿਅਕਤੀ ਦੀ ਹੋਈ ਮੌਤ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
