ਅਸਾਮ, 7 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਆਸਾਮ (Assam) ਦੇ ਗੁਹਾਟੀ ਦੇ ਬਸਿਸ਼ਠਾਪੁਰ ਵਿਖੇ ਇਕ ਮਹਿਲਾ ਦਾ ਉਸਦੇ ਪਤੀ ਵਲੋਂ ਹੀ ਸਿਰ ਤੇ ਹੱਥ ਦੀਆਂ ਉਂਗਲੀਆਂ ਕੱਟ ਕੇ ਕਤਲ (Murder) ਕੀਤਾ ਗਿਆ ਹੈ ।
ਕੌਣ ਹੈ ਇਹ ਮਹਿਲਾ
ਮਿਲੀ ਜਾਣਕਾਰੀ ਅਨੁਸਾਰ ਅਸਾਮ ਦੇ ਗੁਹਾਟੀ ਦੇ ਬਸਿਸ਼ਠਾਪੁਰ ਇਲਾਕੇ (Basishthapur area) ਵਿੱਚ ਇੱਕ ਫਲੈਟ ਵਿੱਚ ਇੱਕ 25 ਸਾਲਾ ਵਿਆਹੁਤਾ ਔਰਤ ਦੀ ਹੱਤਿਆ ਕਰ ਦਿੱਤੀ ਗਈ ਤੇ ਉਸਦਾ ਕੱਟਿਆ ਹੋਇਆ ਸਿਰ ਇੱਕ ਫਰਿੱਜ ਦੇ ਅੰਦਰ ਇੱਕ ਪੋਲੀਥੀਨ ਬੈਗ ਵਿੱਚ ਪੈਕ ਕੀਤਾ ਗਿਆ ਮਿਲਿਆ ਦੀ ਪਛਾਣ ਰੀਆ ਤਾਲੁਕਦਾਰ ਗੋਸਵਾਮੀ ਦੇ ਤੌਰ ‘ਤੇ ਹੋਈ ਹੈ ।
ਕੀ ਦੱਸਿਆ ਏ. ਡੀ. ਸੀ. ਪੀ. ਨੇ
ਗੁਹਾਟੀ ਪੁਲਸ ਕਮਿਸ਼ਨਰ (Guwahati Police Commissioner) ਦਫ਼ਤਰ ਦੇ ਏ. ਡੀ. ਸੀ. ਪੀ. (ਪੂਰਬੀ) ਅਨੁਰਾਗ ਸ਼ਰਮਾ ਨੇ ਪੁਸ਼ਟੀ ਕੀਤੀ ਕਿ ਰੀਆ ਦੇ ਪਤੀ ਰਾਮਾਨੁਜਨ ਗੋਸਵਾਮੀ, ਜੋ ਕਿ ਘਟਨਾ ਦਾ ਮੁੱਖ ਦੋਸ਼ੀ ਹੈ ਤੇ ਉਸਨੇ ਪੁਲਸ ਅੱਗੇ ਆਤਮ ਸਮਰਪਣ (Surrender) ਕਰ ਦਿੱਤਾ ਹੈ ਅਤੇ ਅਪਰਾਧ ਕਬੂਲ ਕਰ ਲਿਆ ਹੈ ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਅਪਰਾਧ ਲਾਸ਼ਾਂ ਮਿਲਣ ਤੋਂ ਲਗਭਗ 48 ਘੰਟੇ ਪਹਿਲਾਂ ਹੋਇਆ ਸੀ । ਰਿਪੋਰਟਾਂ ਅਨੁਸਾਰ ਰੀਆ ਅਤੇ ਰਾਮਾਨੁਜਨ ਦਾ ਵਿਆਹ ਲਗਭਗ ਛੇ ਮਹੀਨੇ ਪਹਿਲਾਂ ਹੋਇਆ ਸੀ ਅਤੇ ਉਹ ਫਲੈਟ ਵਿੱਚ ਇਕੱਠੇ ਰਹਿ ਰਹੇ ਸਨ ।
Read More : ਨਸ਼ੇ ਵਿਚ ਟੁੱਲ ਪਤੀ ਨੇ ਤਲਾਕ ਮੰਗਣ ‘ਤੇ ਕਰ ਦਿੱਤਾ ਚਾਕੂ ਮਾਰ ਕੇ ਪਤਨੀ ਦਾ ਕਤਲ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
