ਰੋਹਿਤ ਭਾਈ ਨੇ ਸਾਨੂੰ ਸੰਨਿਆਸ ਬਾਰੇ `ਚ ਕੁਝ ਨਹੀਂ ਦੱਸਿਆ : ਗਿੱਲ

Shubhman Gill

ਲੰਡਨ, 21 ਜੁਲਾਈ 2026 : ਭਾਰਤੀ ਕਪਤਾਨ ਸ਼ੁਭਮਨ ਗਿੱਲ (Indian captain Shubman Gill) ਨੇ ਕਿਹਾ ਕਿ ਸੀਨੀਅਰ ਬੱਲੇਬਾਜ਼ ਰੋਹਿਤ ਸ਼ਰਮਾ ਨੇ ਆਪਣੇ ਕੌਮਾਂਤਰੀ ਕ੍ਰਿਕਟ ਕਰੀਅਰ (International cricket career) ਨੂੰ ਲੈ ਕੇ ਉਸ ਨਾਲ ਕੋਈ ਗੱਲ ਨਹੀਂ ਕੀਤੀ ਹੈ ।  ਜਿਸ ਦੇ ਸੰਨਿਆਸ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਅਟਕਲਾਂ ਦਾ ਬਾਜ਼ਾਰ ਗਰਮ ਸੀ ।

ਬੀ. ਸੀ. ਸੀ. ਆਈ. ਦੇ ਸਕੱਤਰ ਨੇ ਕੀਤਾ ਅਫਵਾਹਾਂ ਦਾ ਖੰਡਨ

ਇੰਗਲੈਂਡ ਵਿਰੁੱਧ ਐਤਵਾਰ ਨੂੰ ਲਾਰਡਜ਼ ‘ਚ ਖੇਡੇ ਗਏ ਤੀਜੇ ਵਨ ਡੇ ਤੋਂ ਪਹਿਲਾਂ ਅਟਕਲ ਲਾਈ ਜਾ ਰਹੀ ਸੀ ਕਿ ਇਹ ਰੋਹਿਤ ਦਾ ਆਖਰੀ ਕੌਮਾਂਤਰੀ ਮੈਚ ਹੋ ਸਕਦਾ ਹੈ । ਰੋਹਿਤ ਨੇ ਇਸ ਮੈਚ ‘ਚ ਸ਼ਾਨਦਾਰ ਸੈਂਕੜਾ ਲਾਇਆ ਪਰ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ । ਭਾਰਤੀ ਕ੍ਰਿਕਟ ਬੋਰਡ (Indian Cricket Board) (ਬੀ. ਸੀ. ਸੀ. ਆਈ.) ਦੇ ਸਕੱਤਰ ਦੇਵਜੀਤ ਸੈਕੀਆ ਨੇ ਇਨ੍ਹਾਂ ਅਫ਼ਵਾਹਾਂ ਦਾ ਸਪੱਸ਼ਟ ਖੰਡਨ ਕੀਤਾ ਸੀ । ਰੋਹਿਤ ਅਜੇ 39 ਸਾਲ ਦਾ ਹੈ ਅਤੇ ਕੌਮਾਂਤਰੀ ਪੱਧਰ ‘ਤੇ ਸਿਰਫ ਵਨ ਡੇ ‘ਚ ਹੀ ਖੇਡਦਾ ਹੈ। ਉਹ ਲਾਰਡਜ਼ `ਚ ਸੈਂਕੜਾ ਬਣਾਉਣ ਵਾਲਾ ਪਹਿਲਾ ਅਤੇ ਸਭ ਤੋਂ ਵੱਧ ਉਮਰ ਦਾ ਭਾਰਤੀ,ਬੱਲੇਬਾਜ਼ ਬਣ ਗਿਆ ।

ਕੀ ਜਾਣਕਾਰੀ ਦਿੱਤੀ ਸ਼ੁਭਮਨ ਗਿੱਲ ਨੇ

ਗਿੱਲ ਤੋਂ ਪੁੱਛਿਆ ਗਿਆ ਕਿ ਕੀ ਰੋਹਿਤ ਸ਼ਰਮਾ (Rohit Sharma) ਨੇ ਉਸ ਨੂੰ ਆਪਣੇ ਭਵਿੱਖ ਨੂੰ ਲੈ ਕੇ ਕੁਝ ਸੰਕੇਤ ਦਿੱਤਾ ਹੈ ਤਾਂ ਗਿੱਲ ਨੇ ਕਿਹਾ ਕਿ ਸਾਨੂੰ ਉਸ ਨਾਲ ਗੱਲ ਕਰਨ ਦਾ ਮੌਕਾ ਹੀ ਨਹੀਂ ਮਿਲਿਆ। ਉਸ ਨੇ (ਰੋਹਿਤ ਨੇ) ਸਾਨੂੰ ਕੁਝ ਨਹੀਂ ਦੱਸਿਆ । ਮੈਨੂੰ ਲੱਗਦਾ ਹੈ ਕਿ ਸਾਰੀਆਂ ਗੱਲਾਂ ਮੀਡੀਆ ‘ਚ ਆ ਚੁੱਕੀਆਂ ਹਨ ਪਰ ਇਸ ਬਾਰੇ ਕੋਈ ਚਰਚਾ ਨਹੀਂ ਹੋਈ ਹੈ । ਗਿੱਲ ਨੇ ਰੋਹਿਤ ਦੀ 110 ਗੇਂਦਾਂ ‘ਚ ਖੇਡੀ ਗਈ 138 ਦੌੜਾਂ ਦੀ ਪਾਰੀ ਦੀ ਜੰਮ ਕੇ ਸ਼ਲਾਘਾ ਕੀਤੀ ।

Read More : ਪੀ. ਵੀ. ਸਿੰਧੂ ਜਪਾਨ ਓਪਨ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *