ਉਤਰ ਪ੍ਰਦੇਸ਼, 25 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਮਾਊ ਵਿਖੇ ਕਾਰ ਦੇ ਸੜਕ ਹਾਦਸੇ (Road accidents) ਦਾ ਸਿਕਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਕਿੰਨੇ ਜਣੇ ਸੀ ਕਾਰ ਵਿਚ ਸਵਾਰ
ਮਿਲੀ ਜਾਣਕਾਰੀ ਮੁਤਾਬਕ ਜੋ ਸਕਾਰਪੀਓ ਕਾਰ (Scorpio car) ਮਾਊ ਵਿਖੇ ਕੰਟਰੋਲ ਗੁਆਉਣ ਕਾਰਨ ਡਿਵਾਈਡਰ ਦੇ ਦੂਸਰੇ ਪਾਸੇ ਜਾ ਕੇ ਇਕ ਟ੍ਰੇਲਰ ਨਾਲ ਟਕਰਾ ਕੇ ਚਕਨਾਚੂਰ ਹੋ ਗਈ ਵਿਚ ਸਵਾਰ ਸਮੁੱਚੇ ਪੰਜ ਵਿਅਕਤੀਆਂ ਦੀ ਮੌਤ (Death) ਹੋ ਗਈ ਹੈ । ਜਿਨ੍ਹਾਂ ਵਿਚ ਵਿਨੈ ਸ਼੍ਰੀਵਾਸਤਵ (53), ਉਨ੍ਹਾਂ ਦੀ ਪਤਨੀ ਅਰਚਨਾ ਸ਼੍ਰੀਵਾਸਤਵ (48) ਅਤੇ ਪੁੱਤਰ ਕ੍ਰਿਤਾਰਥ (27) ਦੀ ਮੌਤ ਹੋ ਗਈ । ਇਹ ਪਰਿਵਾਰ ਗੋਰਖਪੁਰ ਦੇ ਰਾਣੀਡੀਹਾ ਥਾਣਾ ਖੇਤਰ ਦਾ ਰਹਿਣ ਵਾਲਾ ਸੀ । ਦੋਵੇਂ ਡਰਾਈਵਰ, ਨਿਤੀਸ਼ ਕੁਮਾਰ (20) ਅਤੇ ਪੁਰਸ਼ੋਤਮ ਕੁਮਾਰ (28) ਬਿਹਾਰ ਦੇ ਗਯਾ ਤੋਂ ਸਨ ।
ਕੀ ਹੈ ਪੂਰਾ ਘਟਨਾਕ੍ਰਮ
ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਦੇ ਮਾਊ ਵਿੱਚ ਜੋ ਅੱਜ ਸਵੇਰੇ ਇੱਕ ਕਾਰ ਸੜਕ ਹਾਦਸੇ ਦਾ ਸਿਕਾਰ ਹੋ ਗਈ ਹੈ ਵਿਚ ਸਵਾਰ ਪਰਿਵਾਰ ਰਾਂਚੀ ਵਿੱਚ ਆਪਣੀ ਧੀ ਦਾ ਵਿਆਹ ਕਰਵਾ ਕੇ ਸਕਾਰਪੀਓ ਵਿੱਚ ਗੋਰਖਪੁਰ ਵਾਪਸ ਆ ਰਿਹਾ ਸੀ ਕਿ ਸਵੇਰੇ 3 ਵਜੇ ਸਕਾਰਪੀਓ ਅਚਾਨਕ ਹਾਈਵੇਅ ‘ਤੇ ਕੰਟਰੋਲ ਗੁਆ ਬੈਠੀ ਤੇ ਡਿਵਾਈਡਰ ਤੋੜ ਕੇ ਦੂਜੀ ਲੇਨ ਵਿੱਚ ਜਾ ਰਹੇ ਇਕ ਟ੍ਰੇਲਰ ਨਾਲ ਟਕਰ ਗਈ ।
ਕਾਰ ਵਿਚ ਫਸੇ ਵਿਅਕਤੀਆਂ ਨੂੰ ਪੁਲਸ ਤੇ ਲੋਕਾਂ ਕੱਢਿਆ
ਹਾਦਸੇ ਤੋਂ ਬਾਅਦ ਪਰਿਵਾਰ ਬੁਰੀ ਤਰ੍ਹਾਂ ਟੁੱਟੀ ਹੋਈ ਸਕਾਰਪੀਓ ਵਿੱਚ ਫਸ ਗਿਆ । ਸਥਾਨਕ ਲੋਕਾਂ ਅਤੇ ਪੁਲਸ ਨੇ ਸਾਰਿਆਂ ਨੂੰ ਬਾਹਰ ਕੱਢਣ ਵਿੱਚ ਕਾਮਯਾਬੀ ਹਾਸਲ ਕੀਤੀ, ਪਰ ਉਦੋਂ ਤੱਕ ਸਾਰਿਆਂ ਦੀ ਮੌਤ ਹੋ ਚੁੱਕੀ ਸੀ । ਇਹ ਹਾਦਸਾ ਦੋਹਰੀਘਾਟ ਪੁਲਸ ਸਟੇਸ਼ਨ ਖੇਤਰ ਵਿੱਚ ਵਾਪਰਿਆ । ਸ਼ੁਰੂਆਤੀ ਕਾਰਨ ਡਰਾਈਵਰ ਨੂੰ ਨੀਂਦ ਆਉਣਾ ਮੰਨਿਆ ਜਾ ਰਿਹਾ ਹੈ ।
Read More : ਤਾਲਮਿਨਾਡੂ ਵਿਖੇ ਇਕ ਸੜਕ ਹਾਦਸੇ ਵਿਚ 9 ਵਿਅਕਤੀਆਂ ਦੀ ਹੋਈ ਮੌਤ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
