ਕੈਨੇਡਾ, 18 ਸਤੰਬਰ 2026 : ਕੈਨੇਡਾ (Canada) ਵਿਖੇ ਪੰਜਾਬੀ ਮੂਲ ਦੇ ਇਕ ਵਿਅਕਤੀ ਵਲੋਂ ਕੁੱਝ ਦਿਨ ਪਹਿਲਾਂ ਆਪਣੀ ਹੀ ਪਤਨੀ ਦਾ ਕਤਲ (Murder) ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।
ਕੌਣ ਹੈ ਇਹ ਵਿਅਕਤੀ ਜਿਸਨੇ ਕਰ ਦਿੱਤਾ ਪਤਨੀ ਦਾ ਕਤਲ
ਮਿਲੀ ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾਂ ਪੰਜਾਬੀ ਮੂਲ ਦੇ ਇਕ ਵਿਅਕਤੀ ਜਿਸ ਵਲੋਂ ਕੈਨੇਡਾ ਦੇ ਸ਼ਹਿਰ ਲੰਡਨ ਵਿਖੇ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ 41 ਸਾਲਾ ਮਨਦੀਪ ਸਿੰਘ ਦੇ ਤੌੌਰ ‘ਤੇ ਹੋਈ ਹੈ । ਪੁਲਸ ਨੂੰ ਜਦੋਂ ਕੋਈ ਘਟਨਾਕ੍ਰਮ ਹੋਣ ਦੀ ਸੂਚਨਾ ਮਿਲੀ ਤਾਂ ਪੁਲਸ ਨੇ ਆ ਕੇ ਦੇਖਿਆ ਤਾਂ ਔਰਤ ਜਖਮੀ ਹਾਲਤ ਵਿਚ ਸੀ ਪਰ ਹਸਪਤਾਲ ਲਿਜਾਏ ਜਾਣ ਦੌਰਾਨ ਡਾਕਟਰਾਂ ਵਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ ।
ਪੁਲਸ ਨੇ ਕੀਤਾ ਮਨਦੀਪ ਸਿੰਘ ਵਿਰੁੱਧ ਕੇਸ ਦਰਜ
ਪ੍ਰਾਪਤ ਸੂਚਨਾ ਮੁਤਾਬਕ ਉਕਤ ਕਤਲ ਕਾਂਡ ਸਬੰਧੀ ਕੈਨੇਡੀਅਨ ਪੁਲਸ ਵਲੋਂ ਕਤਲ ਕਰਨ ਵਾਲੇ ਮਨਦੀਪ ਸਿੰਘ ਵਿਰੁੱਧ ਸੈਕਿੰਡ ਡਿੱਗਰੀ ਮਰਡਰ ਦੇ ਦੋਸ਼ਾਂ ਤਹਿਤ ਕੇਸ ਦਰਜ (Case registered) ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਮਨਦੀਪ ਸਿੰਘ ਆਪਣੀ ਪਤਨੀ, ਦੋ ਬੱਚਿਆਂ ਅਤੇ ਸੱਸ ਨਾਲ ਰਹਿੰਦਾ ਸੀ । ਪੁਲਸ ਵਲੋਂ ਹਾਲ ਦੀ ਘੜੀ ਕਤਲ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ।
Read More : ਦੋ-ਪਹੀਆ ਵਾਹਨ ਸਵਾਰ ਨੌਜਵਾਨਾਂ ਨੇ ਗੋਲੀਆਂ ਚਲਾ ਨੌਜਵਾਨ ਦਾ ਕੀਤਾ ਕਤਲ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

One thought on “ਪੰਜਾਬੀ ਵਿਅਕਤੀ ਨੇ ਕੈਨੇਡਾ ਵਿਚ ਕੀਤਾ ਆਪਣੀ ਪਤਨੀ ਦਾ ਕਤਲ”