ਭੁਵਨੇਸ਼ਵਰ, 2 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਓੜੀਸਾ ਦੇ ਡਾਇਰੈਕਟਰ ਜਨਰਲ (ਜੇਲਾਂ) (Director General (Prisons) ਵਿਰੁੱਧ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੋਣ ਹਨ ਡਾਇਰੈਕਟਰ ਜਨਰਲ (ਜੇਲਾਂ)
ਮਿਲੀ ਜਾਣਕਾਰੀ ਅਨੁਸਾਰ ਜਿਸ ਓਡੀਸ਼ਾ ਦੇ ਡਾਇਰੈਕਟਰ ਜਨਰਲ (ਜੇਲਾਂ) ਵਿਰੁੱਧ ਜਿਨਸੀ ਸ਼ੋਸ਼ਣ (Sexual exploitation) ਦਾ ਕੇਸ ਦਰਜ ਕੀਤਾ ਗਿਆ ਹੈ ਦੀ ਪਛਾਣ ਸੁਸ਼ਾਂਤ ਕੁਮਾਰ ਨਾਥ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਸੁਸ਼ਾਂਤ ਕੁਮਾਰ ਵਿਰੁੱਧ ਉਨ੍ਹਾਂ ਅਧੀਨ ਕੰਮ ਕਰਦੀ ਇਕ ਕਰਮਚਾਰਨ ਦਾ ਕਥਿਤ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲੱਗਣ ‘ਤੇ ਜਾਂਚ ਪੂਰੀ ਹੋਣ ਤੱਕ ਉਨ੍ਹਾਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ।
ਕੀ ਜਾਣਕਾਰੀ ਦਿੱਤੀ ਗਈ ਹੈ ਅਧਿਕਾਰੀਆਂ ਵਲੋਂ
ਉਪਰੋਕਤ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਪੁਲਸ ਦੇ ਡਾਇਰੈਕਟਰ ਜਨਰਲ (ਡੀ. ਜੀ. ਪੀ.) ਦੇ ਅਹੁਦੇ ਦੇ ਦਾਅਵੇਦਾਰਾਂ `ਚੋਂ ਇਕ ਭਾਰਤੀ ਪੁਲਸ ਸੇਵਾ (ਆਈ. ਪੀ. ਐੱਸ.) ਦੇ ਸੀਨੀਅਰ ਅਧਿਕਾਰੀ ਅਤੇ ਨਾਥ ਦੇ ਦੋਸਤ ਨੂੰ ਵੀ ਇਸ ਮਾਮਲੇ `ਚ ਮੁਲਜ਼ਮ ਬਣਾਇਆ ਗਿਆ ਹੈ ।
ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਪੂਰੀ ਹੋਣ ਤੱਕ ਸਰਕਾਰ ਨੇ ਨਾਥ ਦਾ ਤਬਾਦਲਾ ਗ੍ਰਹਿ ਵਿਭਾਗ ‘ਚ ਘੱਟ ਅਹਿਮ ਮੰਨੇ ਜਾਣ ਵਾਲੇ `ਵਿਸ਼ੇਸ਼ ਕਾਰਜ ਅਧਿਕਾਰੀ` (ਓ. ਐੱਸ. ਡੀ.) ਦੇ ਅਹੁਦੇ ‘ਤੇ ਕਰ ਦਿੱਤਾ ਹੈ । ਉਨ੍ਹਾਂ ਦੱਸਿਆ ਕਿ ਨਾਥ ਅਤੇ ਉਸ ਦੇ ਦੋਸਤ ਕੁਲਦੀਪ ਰਥ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ (ਬੀ. ਐੱਨ. ਐੱਸ.) ਦੀਆਂ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ (Case registered) ਕੀਤਾ ਗਿਆ ਹੈ, ਜਿਨ੍ਹਾਂ ‘ਚ ਜਿਨਸੀ ਸ਼ੋਸ਼ਣ, ਅਪਰਾਧਿਕ ਧਮਕੀ ਅਤੇ ਸਾਂਝਾ ਇਰਾਦਾ ਸ਼ਾਮਲ ਹਨ ।
Read More : ਭਰਜਾਈ ਨੇ ਭਾਣਜੀ ਦਾ ਪਤੀ ਦੇ ਦੋਸਤਾਂ ਨੂੰ ਬੁਲਾ ਕੇ ਕਰਵਾਇਆ ਜਿਨਸੀ ਸ਼ੋਸ਼ਣ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
