ਪੰਜਾਬ ਦੀ ਐੱਸ. ਜੀ. ਐੱਸ. ਟੀ. ਨਕਦ ਪ੍ਰਾਪਤੀ `ਚ ਹੋਇਆ ਵਾਧਾ : ਹਰਪਾਲ ਚੀਮਾ

Harpal Cheema

ਚੰਡੀਗੜ੍ਹ, 2 ਨਵੰਬਰ 2026 : ਵਿੱਤ ਮੰਤਰੀ (Finance Minister) ਪੰਜਾਬ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਦੀ ਐਸ. ਜੀ. ਐੈਸ. ਟੀ. ਨਗਦ ਪ੍ਰਾਪਤੀ ਵਿਚ ਵਾਧਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨੇ ਫੀਸਦੀ ਦਾ ਵਾਧਾ ਹੋਇਆ ਹੈ

ਮਿਲੀ ਜਾਣਕਾਰੀ ਅਨੁਸਾਰ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ (Harpal Singh Cheema) ਦੇ ਦੱਸਣ ਅਨੁਸਾਰ ਜੋ ਐਸ. ਜੀ. ਐਸ. ਟੀ. ਨਗਦ ਪ੍ਰਾਪਤੀ ਵਿਚ ਵਾਧਾ ਹੋਇਆ ਹੈ ਉਹ ਅਕਤੂਬਰ ਮਹੀਨੇ ਵਿਚ 27. 29 ਫੀਸਦੀ ਦਾ ਵਾਧਾ ਹੋਇਆ ਹੈ । ਜਦਕਿ ਕੌਮੀ ਪੱਧਰ ‘ਤੇ ਇਹ ਵਾਧਾ ਲਗਭਗ 14 ਫ਼ੀਸਦੀ ਰਿਹਾ। ਪੰਜਾਬ ਦੀ ਐੱਸ. ਜੀ. ਐੱਸ. ਟੀ. ਨਕਦ ਪ੍ਰਾਪਤੀ ਅਕਤੂਬਰ 2025 ਦੇ 803.07 ਕਰੋੜ ਰੁਪਏ ਤੋਂ ਵਧ ਕੇ ਇਸ ਸਾਲ 1,030.29 ਕਰੋੜ ਰੁਪਏ ਹੋ ਗਈ ।

ਅਪ੍ਰੈਲ ਤੋਂ ਅਕਤੂਬਰ ਤੱਕ ਕੁੱਲ ਕਿੰਨਾਂ ਰਿਹਾ ਜੀ. ਐਸ. ਟੀ. ਮਾਲੀਆ

ਉਨ੍ਹਾਂ ਦੱਸਿਆ ਕਿ ਅਕਤੂਬਰ ‘ਚ ਪੰਜਾਬ ਦੀ ਕੁੱਲ ਜੀ. ਐੱਸ. ਟੀ. (GST) ਪ੍ਰਾਪਤੀ 14 ਫ਼ੀਸਦੀ ਵਧ ਕੇ 2,716.60 ਕਰੋੜ ਰੁਪਏ ਰਹੀ । ਅਪ੍ਰੈਲ ਤੋਂ ਅਕਤੂਬਰ 2026 ਤੱਕ ਕੁੱਲ ਜੀ. ਐਸ. ਟੀ. ਮਾਲੀਆ 18,047.68 ਕਰੋੜ ਰੁਪਏ ਤੱਕ ਪਹੁੰਚਿਆ, ਜੋ ਪਿਛਲੇ ਸਾਲ ਦੇ ਇਸੇ ਸਮੇਂ ਦੇ 15, 505.66 ਦੇ ਕਰੋੜ ਰੁਪਏ ਨਾਲੋਂ 16.39 ਵਧ ਹੈ । ਇਸ ਮਿਆਦ ਦੌਰਾਨ ਕੌਮੀ ਵਾਧਾ ਲਗਭਗ 15 ਫ਼ੀਸਦੀ ਰਿਹਾ ।

ਬੇਹਤਰ ਨਿਗਰਾਨੀ ਅਤੇ ਕਰ ਪਾਲਣਾ ਵਿਚ ਸੁਧਾਰ ਕਾਰਨ ਹੋਇਆ ਮਾਲੀਏ ਵਿਚ ਵਾਧਾ

ਵੈਟ ਅਤੇ ਸੀ. ਜੀ. ਐਸ. ਟੀ. ਦੀ ਪ੍ਰਾਪਤੀ ਵੀ 23.76 ਫੀਸਦੀ ਵਧ ਕੇੇ 763.49 ਕਰੋੜ ਰੁਪਏ ਹੋ ਗਈ । ਚੀਮਾ ਨੇ ਕਿਹਾ ਕਿ ਸਾਲ 2026 `ਚ ਦੂਜੀ ਵਾਰ ਸੂਬੇ ਦੀ ਐੱਸ. ਜੀ. ਐੱਸ.ਟੀ. ਨਕਦ ਪ੍ਰਾਪਤੀ 1,000 ਕਰੋੜ ਰੁਪਏ ਤੋਂ ਪਾਰ ਹੋਈ ਹੈ । ਉਨ੍ਹਾਂ ਮੁਤਾਬਕ ਜੀ. ਐੱਸ. ਟੀ. ਦੀ ਬਿਹਤਰ ਨਿਗਰਾਨੀ ਅਤੇ ਕਰ ਪਾਲਣਾ `ਚ ਸੁਧਾਰ ਕਾਰਨ ਮਾਲੀਏ `ਚ ਵਾਧਾ ਹੋਇਆ ਹੈ ।

Read More : ਵਿੱਤ ਮੰਤਰੀ ਨੇ ਨਵੇਂ ਭਰਤੀ ਹੋਏ ਮੁਲਾਜਮਾਂ ਨੂੰ ਅੱਜ ਸੌਂਪੇ ਨਿਯੁਕਤੀ ਪੱਤਰ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ ।

Leave a Reply

Your email address will not be published. Required fields are marked *