ਡੀ. ਏ. ਨੂੰ ਲੈ ਕੇ ਪੰਜਾਬ ਸਰਕਾਰ ਅਤੇ ਮੁਲਾਜਮਾਂ ਵਿਚ ਬਣੀ ਸਹਿਮਤੀ

Meeting

ਚੰਡੀਗੜ੍ਹ, 18 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ (Government of Punjab) ਅਤੇ ਮੁਲਾਜਮਾਂ ਵਿਚਕਾਰ ਡੀ. ਏ. ਨੂੰ ਲੈ ਕੇ ਸਹਿਮਤੀ ਬਣੀ ਗਈ ਹੈ ਦਾ ਸਮਾਚਾਰ ਹੈ ।

ਕੀ ਸਹਿਮਤੀ ਬਣੀ ਹੈ ਸਰਕਾਰ ਤੇ ਮੁਲਾਜਮਾਂ ਵਿਚਕਾਰ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਅਤੇ ਮੁਲਾਜਮਾਂ ਵਿਚਕਾਰ ਜੋ ਇਕ ਮੀਟਿੰਗ ਦੌਰਾਨ ਡੀ. ਏ. (D.A.) ਜਾਰੀ ਕੀਤੇ ਜਾਣ ਨੂੰ ਲੈ ਕੇ ਸਹਿਮਤੀ ਬਣੀ ਹੈ ਸਬੰਧੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਖੁਦ ਆਖਿਆ ਗਿਆ ਹੈ ਕਿ ਮੁਲਾਜਮਾਂ ਨੂੰ 8 ਫੀਸਦੀ ਡੀ. ਏ. ਦੋ ਤਨਖਾਹਾਂ ਨਾਲ ਜਾਰੀ ਕੀਤਾ ਜਾਵੇਗਾ । ਯਾਨੀ ਕਿ ਪਹਿਲੀ ਤਨਖਾਹ ਨਾਲ 4 ਪ੍ਰਤੀਸ਼ਤ ਅਤੇ ਫਿਰ ਦੂਸਰੀ ਤਨਖਾਹ ਨਾਲ 4 ਫੀਸਦੀ ਡੀ. ਏ. ਜਾਰੀ ਕੀਤਾ ਜਾਵੇਗਾ।

ਕੀ ਆਖਿਆ ਪੰਜਾਬ ਮਿਨਿਸਟਰੀਅਲ ਯੂਨੀਅਨ ਦੇ ਆਗੂ ਨੇ

ਪੰਜਾਬ ਮਿਨਿਸਟਰੀਅਲ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ (Bhagwant Mann) ਨਾਲ ਹੋਈ ਮੀਟਿੰਗ ਤੋਂ ਬਾਅਦ ਆਖਿਆ ਹੈ ਕਿ ਅੱਜ ਗੱਲਬਾਤ ਦਾ ਦੌਰ ਸ਼ੁਰੂ ਹੋ ਗਿਆ ਹੈ, ਜਿਸ ਵਿਚ ਉਨ੍ਹਾਂ ਵਲੋਂ ਆਪਣਾ ਪੱਖ ਪੇਸ਼ ਕੀਤਾ ਗਿਆ ਹੈ। ਡੀ. ਏ. ਸਬੰਧੀ ਗੁਰਨਾਮ ਸਿੰਘ ਨੇ ਕਿਹਾ ਕਿ ਸਰਕਾਰ ਜੋ ਫ਼ੈਸਲਾ ਲਵੇਗੀ ਨੂੰ ਲਾਗੂ ਕੀਤਾ ਜਾਵੇਗਾ ।

ਕੀ ਆਖਿਆ ਕੈਬਨਿਟ ਮੰਤਰੀ ਅਰੋੜਾ ਨੇ

ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ (Cabinet Minister Aman Arora) ਨੇ ਆਖਿਆ ਹੈ ਕਿ ਮੁਲਾਜਮ ਜੱਥੇਬੰਦੀਆਂ ਅਤੇ ਪੰਜਾਬ ਸਰਕਾਰ ਵਿਚਕਾਰ ਡੀ. ਏ. (ਮਹਿੰਗੀ ਭੱਤਾ) ਜਾਰੀ ਕੀਤੇ ਜਾਣ ਨੂੰ ਲੈ ਕੇ ਮੀਟਿੰਗ ਹੋਈ ਹੈ। ਅਮਨ ਅਰੋੜਾ ਨੇ ਆਖਿਆ ਹੈ ਕਿ ਪੰਜਾਬ ਸਰਕਾਰ ਅਗਲੀਆਂ ਦੋ ਤਨਖਾਹਾਂ ਵਿਚ 4-4 ਫੀਸਦੀ ਡੀ. ਏ. ਪਾ ਦੇਵੇਗੀ । ਉਨ੍ਹਾਂ ਕਿਹਾ ਕਿ ਕੁੱਲ 8 ਫੀਸਦੀ ਡੀ. ਏ. ਜਾਰੀ ਕੀਤਾ ਜਾਵੇਗਾ ਅਤੇ ਕੋਰਟ ਕੇਸਾਂ ਤੇ ਵਿਚਾਰ-ਵਟਾਂਦਰਾ ਵੀ ਕੀਤਾ ਗਿਆ ਹੈ।

Read More : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਕਰਨਗੇ ਚੋਣ ਪੈਂਫਲਿਟ ਜਾਰੀ : ਬਲਤੇਜ ਪਨੂੰ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ ।

Leave a Reply

Your email address will not be published. Required fields are marked *